
ਬੁਢਲਾਡਾ 14 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਸੁਆਮੀ ਤੋਤਾ ਰਾਮ ਗੌਰੀ ਸ਼ੰਕਰ ਜਰਨਲ ਅਤੇ ਅੱਖਾਂ ਦੇ ਹਸਪਤਾਲ ਵਿਖੇ ਅੱਜ ਪੰਦਰਵਾਂਸੋਨੇ ਦੀਆਂ ਬੂੰਦਾਂ ਪਿਲਾਉਣ (ਸਵਰਨ ਪ੍ਰਾਸਨ) ਦਾ ਕੈਂਪ ਬਿਲਕੁਲ ਮੁਫਤ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਪੰਡਿਤ ਸੀਆ ਰਾਮ ਦੁਆਰਾ ਮੰਗਲਕਾਰੀ ਹਵਨ ਧਨਵੰਤਰੀ ਪੂਜਣ ਰਾਹੀਂ ਕੀਤੀ। ਸੰਸਥਾ ਪ੍ਰਧਾਨ ਡਾਕਟਰ ਰਮੇਸ਼ ਜੈਨ ਬੰਗਾਲੀ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਵਰਨ ਪ੍ਰਸ਼ਨ ਸੋਨੇ ਦੀਆਂ ਬੂੰਦਾਂ ਸਰੀਰਕ ਤੇ ਮਾਨਸਿਕ ਵਿਕਾਸ ਦੇ ਨਾਲ ਨਾਲ ਸਰੀਰ ਦੇ ਵਿੱਚ ਅਨੇਕਾਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਪੈਦਾ ਕਰਦੀ ਹੈ। ਇਹ ਕੈਂਪ ਡਾ. ਗੋਬਿੰਦ ਸਿੰਘ ਬਰੇਟਾ ਦੀ ਅਗਵਾਈ ਹੇਠ ਲਗਾਤਾਰ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਅੱਜ 105 ਤੋਂ ਵੱਧ ਬੱਚਿਆਂ ਨੇ ਅੱਜ ਸਵਰਨ ਪ੍ਰਾਸ਼ਣ ਕਰਵਾਇਆ ਅਤੇ ਅਨੇਕਾਂ ਨਵੇਂ ਬੱਚਿਆਂ ਦੇ ਸਵਰਨ ਪ੍ਰਾਸਨ ਕਾਰਡ ਬਿਲਕੁਲ ਮੁਫਤ ਬਣਾਏ ਗਏ। ਜਿੰਨੇ ਵੀ ਬੱਚੇ ਪਿਛਲੇ ਸਾਲ ਤੋਂ ਸਵਰਨ ਪ੍ਰਸ਼ਨ ਕਰਵਾ ਰਹੇ ਹਨ ਉਹ ਅਨੇਕਾਂ ਬੈਕਟੀਰੀਆ, ਫੰਗਲ, ਅਤੇ ਵਾਇਰਲ, ਬਿਮਾਰੀਆਂ ਤੋਂ ਦੂਰ ਹਨ। ਸੰਸਥਾ ਦੀ ਇਹ ਨੇਕ ਸੇਵਾ ਸੰਸਥਾ ਦੇ ਐਮ ਡੀ ਅਮ੍ਰਿਤ ਪਾਲ ਘੰਡ ਇਹ ਮੁਫਤ ਕੈਂਪ ਅਣਮਿੱਥੇ ਸਮੇਂ ਤੱਕ ਚਲਦਾ ਰਹੇਗਾ। ਉਨ੍ਹਾਂ ਦੱਸਿਆ ਕਿ ਸੰਸਥਾਂ ਵੱਲੋਂ ਚੈਰੀਟੇਬਲ ਹਸਪਤਾਲ ਦੇ ਅਧੀਨ ਰੋਜਾਨਾ ਸੈਂਕੜੇ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪਵਨ ਕੁਮਾਰ, ਸੁਰਿੰਦਰ ਗੁੱਲੂ, ਮੈਨੇਜਰ ਕੰਚਨ ਮਿੱਤਲ ਆਦਿ ਮੌਜੂਦ ਸਨ।
