ਬੁਢਲਾਡਾ 2 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ)
ਸੁਆਮੀ ਤੋਤਾ ਰਾਮ ਗੌਰੀ ਸ਼ੰਕਰ ਜਰਨਲ ਅਤੇ ਅੱਖਾਂ ਦਾ ਅਵਦੂਤ ਆਸ਼ਰਮ ਜੋ ਕਿ ਪਿਛਲੇ 24 ਸਾਲਾਂ ਤੋਂ ਮਾਨਵਤਾ ਦੀ ਸੇਵਾ ਕਰ ਰਿਹਾ ਹੈ ਉੱਥੇ ਅੱਜ ਸਵਾਮੀ ਗੌਰੀ ਸ਼ੰਕਰ ਜੀ ਮਹਾਰਾਜ ਦੀ ਬਰਸੀ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਸੁਆਮੀ ਜੀ ਦੀ ਯਾਦ ਨੂੰ ਸਮਰਪਿਤ ਸੁੰਦਰ ਕਾਂਡ ਦਾ ਪਾਠ ਅਤੇ ਮੰਗਲਕਾਰੀ ਹਵਨ ਕੀਤਾ ਗਿਆ। ਹਵਨ ਦੀ ਸ਼ੁਰੂਆਤ ਕੁਟੀਆ ਦੇ ਪੁਜਾਰੀ ਪੰਡਿਤ ਸੀਆ ਰਾਮ ਦੁਆਰਾ ਕੀਤੀ ਗਈ। ਦੂਰ ਦੇ ਹਰਿਆਣਾ , ਰਾਜਸਥਾਨ ਅਤੇ ਪੰਜਾਬ ਦੇ ਅਨੇਕਾਂ ਸ਼ਰਧਾਲੂਆਂ ਨੇ ਸਵਾਮੀ ਜੀ ਦੀ ਯਾਦ ਨੂੰ ਸ਼ਰਧਾਂਜਲੀ ਭੇਟ ਕੀਤੀ। ਜਿਸ ਦੇ ਵਿੱਚ ਸੰਸਥਾ ਦੇ ਪ੍ਰਧਾਨ ਡਾਕਟਰ ਰਮੇਸ਼ ਜੈਨ ਬੰਗਾਲੀ ਨੇ ਆਪਣੀਆਂ ਭਾਵਨਾਵਾਂ ਨੂੰ ਦਰਸਾਉਂਦੇ ਹੋਏ ਹਸਪਤਾਲ ਦੀ ਬੁਨਿਆਦ ਨੂੰ ਗੂੜਾ ਕਰਨ ਲਈ ਸੁਆਮੀ ਜੀ ਦਾ ਅਸ਼ੀਰਵਾਦ ਸਮਝਦੇ ਡਾਕਟਰ ਗੋਬਿੰਦ ਸਿੰਘ ਬਰੇਟਾ ਨੂੰ ਬੁਡਲਾਡੇ ਦੀ ਸੇਵਾ ਸਮਰਪਿਤ ਕਰਨ ਲਈ ਪ੍ਰੇਰਿਤ ਕੀਤਾ। ਸਾਰੇ ਹੀ ਸ਼ਰਧਾਲੂਆਂ ਨੇ ਪਿਆਰ ਨਾਲ ਬੈਠ ਕੇ ਲੰਗਰ ਛਕਿਆ ਅਤੇ ਆਪਣੇ ਚੰਗੇ ਭਵਿੱਖ ਲਈ ਸਵਾਮੀ ਜੀ ਦਾ ਆਸ਼ੀਰਵਾਦ ਲਿਆ। ਇਸ ਮੌਕੇ ਸੰਸਥਾ ਦੇ ਐਮਡੀ ਸ੍ਰੀ ਅਮ੍ਰਿਤ ਪਾਲਕੰਡ, ਚੇਅਰਮੈਨ ਸੁਭਾਸ਼ ਸ਼ਰਮਾ , ਸੁਰਿੰਦਰ ਗੁੱਲੂ, ਪਵਨ ਕੁਮਾਰ ਆਦਿ ਮੌਜੂਦ ਸਨ।