ਸੀ ਸੀ ਆਈ ਨੇ ਕੀਤੀ ਖਰੀਦ ਸ਼ੁਰੂ 5496 ਰੁਪਏ ਭਾਅ ਵੇਚਿਆ ਗਿਆ ਨਰਮਾ

0
54

ਬੁਢਲਾਡਾ, 7 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ) :  ਸਥਾਨਕ ਅਨਾਜ ਮੰਡੀ ਵਿੱਚ ਅੱਜ ਕਾਟਨ ਕਾਰਪੋਰੇਸ਼ਨ ਇੰਡੀਆਂ (ਸੀ ਸੀ ਆਈ) ਵੱਲੋਂ ਨਰਮੇ ਦੀ ਖਰੀਦ ਸ਼ੁਰੂ ਕੀਤੀ ਗਈ। ਇਸ ਮੌਕੇ ਤੇ ਮਾਰਕਿਟ ਕਮੇਟੀ ਦੇ ਚੇਅਰਮੈਨ ਖੇਮ ਸਿੰਘ ਜਟਾਣਾ ਦੀ ਅਗਵਾਈ ਹੇਠ ਖਰੀਦ ਦੀ ਸ਼ੁਰੂਆਤ ਕਰਦਿਆਂ 12 ਨਮੀ ਵਾਲੇ ਨਰਮੇ ਦੀ ਖਰੀਦ 5496 ਰੁਪਏ ਕੀਤੀ ਗਈ। ਇਸ ਮੋਕੇ ਤੇ ਸੀ ਸੀ ਆਈ ਦੇ ਅਮਰਕਾਂਤ ਪਾਡੇ ਨੇ ਦੱਸਿਆ ਕਿ ਸੀ ਸੀ ਆਈ 8 ਫੀਸਦੀ ਨਮੀ ਵਾਲਾ ਨਰਮਾ 5725 ਰੁਪਏ ਪ੍ਰਤੀ ਕੁਵਾਟਿਲ ਦੇ ਹਿਸਾਬ ਨਾਲ ਖਰੀਦ ਕਰੇਗੀ। ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਰਮਾ ਸੁੱਕਾ ਅਤੇ ਸਾਫ ਸੁਥਰਾ ਲੈ ਕੇ ਆਉਣ ਤਾ ਜ਼ੋ ਕਿਸਾਨਾਂ ਨੂੰ ਘੱਟੋਂ ਘੱਟ ਐਮ ਐਸ ਪੀ ਮੁੱਲ 5725 ਰੁਪਏ ਪ੍ਰਤੀ ਕੁਵਾਟਿਲ ਮਿਲ ਸਕੇ। ਉਨ੍ਹਾਂ ਕਿਹਾ ਕਿ ਨਰਮੇ ਦਾ ਸਹੀ ਭਾਅ ਲੈਣ ਲਈ ਕਿਸਾਨ ਸੀ ਸੀ ਆਈ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਕੁੱਝ ਨਰਮੇ ਦੇ ਵਪਾਰੀ ਖਰੀਦ ਸੰਬੰਧੀ ਕਿਸਾਨਾਂ ਨੂੰ ਗੁੁੰਮਰਾਹ ਕਰ ਰਹੇ ਹਨ ਕਿ ਕਿਸਾਨਾਂ ਨੂੰ ਸੀ ਸੀ ਆਈ ਵੱਲੋਂ ਕੀਤੀ ਖਰੀਦ ਦੀ ਸਮੇਂ ਸਮੇਂ ਅਦਾਇਗੀ ਪ੍ਰਾਪਤ ਨਹੀਂ ਹੋਵੇਗੀ ਨੂੰ ਨਕਾਰਦਿਆ ਸਕੱਤਰ ਨੇ ਕਿਹਾ ਕਿ ਕਿਸਾਨਾਂ ਨੂੰ ਅਦਾਇਗੀ ਪਹਿਲ ਦੇ ਆਧਾਰ ਤੇ ਕੀਤੀ ਜਾਵੇਗੀ। ਚੇਅਰਮੈਨ ਜਟਾਣਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਦੀ ਫਸਲ ਦਾ ਚੰਗਾ ਮੁੱਲ ਪ੍ਰਾਪਤ ਕਰਨ ਅਤੇ ਇਸ ਸੰਬੰਧੀ ਕੋਈ ਮੁਸ਼ਕਲ ਆਉਦੀ ਹੈ ਤਾਂ ਉਹ ਮਾਰਕਿਟ ਕਮੇਟੀ ਦੇ ਦਫਤਰ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। 

LEAVE A REPLY

Please enter your comment!
Please enter your name here