*ਸੀ.ਪੀ.ਐਫ ਯੂਨੀਅਨ ਪੰਜਾਬ ਵਲੋਂ 24 ਅਗਸਤ ਨੂੰ ਪਟਿਆਲੇ ਵਿਖੇ ਹੋਵੇਗੀ ਵਾਅਦਾ ਯਾਦ ਦਿਵਾਊ ਰੈਲੀ *

0
56

ਮਾਨਸਾ 01 ਅਗਸਤ(ਸਾਰਾ ਯਹਾਂ) : ਅੱਜ ਮਾਨਸਾ ਵਿਖੇ ਸੀ.ਪੀ.ਐਫ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਅਤੇ ਸਕੱਤਰ ਲਕਸਵੀਰ ਸਿੰਘਹ ਦੀ ਅਗਵਾਈ ਵਿੱਚ ਬਾਲ ਭਵਨ ਮਾਨਸਾ ਵਿਖੇ ਹੋਈ।             ਇਸ ਮੋਕੇ ਹੀਰੇਵਾਲਾ ਨੇ ਕਿਹਾ ਕਿ ਸੀ.ਪੀ.ਐਫ ਯੂਨੀਅਨ ਪੰਜਾਬ  ਵੱਲੋਂ 2016 ਵਿੱਚ ਉਸ ਸਮੇ ਦੀ ਸਰਕਾਰ ਖ਼ਿਲਾਫ਼ 25 ਦਿਨ ਜਲਾਲਾਬਾਦ ਵਿਖੇ ਪੱਕਾ ਮੋਰਚਾ ਲਗਾਇਆ ਸੀ। ਜਿੱਥੋਂ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਮੁੱਢ ਬੱਝਾ ਅਤੇ  ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਮੰਗ ਦਰਜ ਕੀਤੀ ਸੀ। ਇਸ ਪੱਕੇ ਮੋਰਚੇ ਮੋਕੇ  ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ CPFEU Punjab ਨਾਲ ਆਪ ਮਿਲਕੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰੇਗੀ ਪਰ ਇਹ ਵਾਅਦਾ ਮਨਪ੍ਰੀਤ ਬਾਦਲ ਨੇ ਵਫਾ ਨਾਂ ਕੀਤਾ। 2016 ਵਿੱਚ CPFEU Punjab ਦੀ ਪਟਿਆਲ਼ਾ ਵਿਖੇ ਹੋਈ ਜੋਨਲ ਪੱਧਰੀ ਰੈਲੀ ਵਿੱਚ ਮੋਜੂਦਾ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਵੀ ਰੈਲੀ ਵਿੱਚ ਆ ਕੇ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ।  ਪੰਜਾਬ ਭਵਨ ਵਾਲੀ ਮੀਟਿੰਗ ਵਿੱਚ ਮੰਤਰੀ ਜੀ ਨੂੰ ਜਦੋਂ ਵਾਅਦਾ ਯਾਦ ਕਰਵਾਇਆਂ ਤਾਂ ਉਹ ਕੋਈ ਸਪੱਸ਼ਟ ਉੱਤਰ ਨਾ ਦੇ ਸਕੇ।        ਇਸ ਮੋਕੇ ਲਕਸਵੀਰ ਸਿੰਘ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ।ਇਸ ਲਈ ਯੂਨੀਅਨ ਵਲੋਂ ਪਟਿਆਲੇ ਵਿਖੇ ਵਾਅਦਾ ਯਾਦ ਦਿਵਾਊ ਰੈਲੀ 24 ਅਗਸਤ ਨੂੰ ਕੀਤੀ ਜਾਵੇਗੀ।ਅਤੇ ਸਮੂਹ ਸਰਕਾਰੀ ਮੁਲਾਜ਼ਮ ਰੈਲੀ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ।ਅਤੇ ਪੁਰਾਣੀ ਪੈਨਸ਼ਨ ਬਹਾਲ ਕਰਵਾ ਕੇ ਹੀ ਹੱਟਣਗੇ।       ਇਸ ਮੋਕੇ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਪ੍ਰਧਾਨ ਡੀ਼ ਸੀ ਦਫ਼ਤਰ, ਰਵਿੰਦਰਪਾਲ ਸਿੰਘ, ਅਵਤਾਰ ਸਿੰਘ ਰਾਠੀ, ਜੋਗਿੰਦਰ ਸਿੰਘ ਸਟੇਟ ਕਮੇਟੀ ਮੈਂਬਰ, ਸੰਦੀਪ ਸਿੰਘ ਸਿਹਤ ਵਿਭਾਗ, ਪਰਵਾਜ਼ ਪਾਲ ਸਿੰਘ, ਪ੍ਰਭਜੋਤ ਸਿੰਘ ਅਤੇ ਭੁਪਿੰਦਰ ਸਿੰਘ ਤੱਗੜ੍ਹ ਹਾਜ਼ਰ ਸਨ।

LEAVE A REPLY

Please enter your comment!
Please enter your name here