*ਸੀ ਪੀ ਐਫ ਕਰਮਚਾਰੀ ਯੂਨੀਅਨ ਜਿਲ੍ਹਾ ਮਾਨਸਾ ਵੱਲੋੋ ਸਿਹਤ ਮੁਲਾਜਮ ਤਾਲਮੇਲ ਕਮੇਟੀ ਮਾਨਸਾ ਅਤੇ ਸਿਹਤ ਬਲਾਕ ਖਿਆਲਾ ਕਲਾਂ ਦੇ ਸਟਾਫ ਨਾਲ ਮੀਟਿੰਗ*

0
56

ਮਾਨਸਾ (ਸਾਰਾ ਯਹਾਂ/ਔਲਖ ) : ਸੀ ਪੀ ਐਫ ਕਰਮਚਾਰੀ ਯੂਨੀਅਨ ਜਿਲ੍ਹਾ ਮਾਨਸਾ ਵੱਲੋੋ ਸਿਹਤ ਮੁਲਾਜਮ ਤਾਲਮੇਲ ਕਮੇਟੀ ਮਾਨਸਾ ਅਤੇ ਸਿਹਤ ਬਲਾਕ ਖਿਆਲਾ ਕਲਾਂ ਦੇ ਸਟਾਫ ਨਾਲ ਮਿਤੀ 24/08/2021 ਨੂੰ ਹੋ ਰਹੀ ਸੂਬਾ ਪੱਧਰੀ ਰੈਲੀ ਸਬੰਧੀ ਮੀਟਿੰਗ ।  ਅੱਜ ਮਿਤੀ 19/08/2021 ਨੂੰ ਸੀ ਪੀ ਐਫ ਯੂਨੀਅਨ ਪੰਜਾਬ ਦੇ ਸੱਦੇ ਤੇ ਮਿਤੀ 24/08/2021 ਨੂੰ ਪਟਿਆਲਾ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਸਬੰਧੀ ਸੀHਪੀHਐਫHਕਰਮਚਾਰੀ ਯੂਨੀਅਨ ਇਕਾਈ ਮਾਨਸਾ ਦੇ ਅਹੁੱਦੇਦਾਰਾ ਨੇ ਸਿਹਤ ਮੁਲਾਜਮ ਤਾਲਮੇਲ ਕਮੇਟੀ ਮਾਨਸਾ ਦੀ ਸਿਹਤ ਵਿਭਾਗ ਖਿਆਲਾ ਕਲਾਂ ਦੇ ਸਟਾਫ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਧਰਵਿੰਦਰ ਸਿੰਘ ਜਿਲ੍ਹਾ ਪ੍ਰਧਾਨ, ਨੇ ਦੱਸਿਆ ਕਿ ਮਿਤੀ 01/01/2004 ਤੋਂ ਬਾਅਦ ਮੁਲਾਜਮਾਂ ਨੂੰ ਸਰਕਾਰ ਨੇ ਨਵੀ ਪੈਨਸ਼ਨ ਸਕੀਮ ਦੇ ਘੇਰੇ ਅਧੀਨ ਭਰਤੀ ਕੀਤਾ ਗਿਆ ਹੈ, ਜੋ ਕਿ ਮਲਾਜਮ ਮਾਰੂ ਸਕੀਮ ਹੈ,ਇਸ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਸਟੇਟ ਪੱਧਰੀ ਰੈਲੀ ਮਿਤੀ 24/08/2021 ਨੂੰ ਪਟਿਆਲਾ ਵਿਖੇ ਰੱਖੀ ਗਈ ਹੈ। ਜਨਰੱਲ ਸਕੱਤਰ ਸ੍ਰੀ ਲਕਸ਼ਵੀਰ ਸਿੰਘ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਸਾਨੂੰ ਇੱਕਜੁੱਟ ਹੋ ਕੇ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ ਦੀ ਜਰੂਰਤ ਹੈ ਤਾਂ ਜੋ ਗੂੰਗੀ ਬੋਲੀ ਸਰਕਾਰ ਦੇ ਕੰਨਾ ਤੱਕ ਅਵਾਜ ਪਹੁੰਚ ਸਕੇ ਅਤੇ ਮੰਗਾਂ ਦੀ ਪ੍ਰਾਪਤੀ ਕੀਤੀ ਜਾ ਸਕੇ। ਸੁੂਬਾ ਮੀਤ ਪ੍ਰਧਾਨ ਸ੍ਰੀ ਜੋਗਿੰਦਰਪਾਲ ਜੀ ਨੇ ਨਵੀ ਪੈਨਸ਼ਨ ਸਕੀਮ ਦੇ ਵੱਖ ਵੱਖ ਪਹਿਲੂਆਂ ਤੋਂ ਹੋ ਰਹੇ ਵਿੱਤੀ ਨੁਕਸਾਨ ਅਤੇ ਹੋਰ ਲਾਭ$ਹਾਨੀਆਂ ਬਾਰੇ ਜਾਣੂ ਕਰਵਾਇਆ। ਸ੍ਰੀ ਸੰਦੀਪ ਸਿੰਘ, ਜਨਰਲ ਸਕੱਤਰ ਪੀ ਐਸ ਐਮ ਐਸH ਯੂ ਜਿਲ੍ਹਾ ਇਕਾਈ ਮਾਨਸਾ ਨੇ ਸਿਹਤ ਵਿਭਾਗ ਵਿੱਚ ਕੰਮ ਕਰਦੇ ਸਮੂਹ ਕੈਟਾਗਿਰੀਆਂ ਦੇ ਕਰਮਚਾਰੀਆਂ ਮਹਾਂਰੈਲੀ ਵਿੱਚ ਭਰਵੇ ਇਕੱਠ ਨਾਲ ਸਮੂਲੀਅਤ ਕਰਨ ਦੀ ਅਪੀਲ ਕੀਤੀ। ਸਿਹਤ ਵਿਭਾਗ ਤਾਲਮੇਲ ਕਮੇਟੀ ਦੇ ਮੈਬਂਰਾਂ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਸਿਹਤ ਵਿਭਾਗ ਵੱਲੋਂ ਹਰ ਕੈਟਾਗਿਰੀ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਮਿਤੀ 24/08/2021 ਦੀ ਪਟਿਆਲਾ ਰੈਲੀ ਵਿੱਚ ਭਰਵੀ ਸਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਧਰਵਿੰਦਰ ਸਿੰਘ ਪ੍ਰਧਾਨ ਸੀHਪੀHਐਫH ਯੂਨੀਅਨ, ਲਕਸ਼ਵੀਰ ਸਿੰਘ ਜਨਰਲ ਸਕੱਤਰ, ਪਰਪਾਜਪਾਲ ਸਿੰਘ ਵਿੱਤ ਸਕੱਤਰ, ਸੰਦੀਪ ਸਿੰਘ ਪ੍ਰਧਾਨ, ਮਨਦੀਪ ਸਿੰਘ ਪ੍ਰੈਸ ਸਕੱਤਰ, ਸ੍ਰੀ ਚਾਨਣਦੀਪ ਸਿੰਘ, ਸ੍ਰੀ ਜਗਦੀਸ਼ ਸਿੰਘ ਰੜ, ਸ੍ਰੀ ਬਰਜਿੰਦਰ ਸਿੰਘ, ਸ੍ਰੀ ਕੇਵਲ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਚੰਦਰਕਾਤ, ਗਰਪ੍ਰੀਤ ਬਾਂਸਲ, ਸ੍ਰੀ ਅਵਤਾਰ ਸਿੰਘ ਅਤੇ ਹੋਰ ਕਰਮਚਾਰੀ ਸਾਥੀ ਹਾਜ਼ਰ ਸਨ।

LEAVE A REPLY

Please enter your comment!
Please enter your name here