
ਮਾਨਸਾ 19,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਆਬਕਾਰੀ ਤੇ ਕਰ ਵਿਭਾਗ ਮਾਨਸਾ ਦੇ ਕਰਮਚਾਰੀਆਂ ਵੱਲੋ ਪੰਜਾਬ ਸਰਕਾਰ ਦੇ ਮਿਤੀ 12/02/2021 ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆ, ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ ਇਸ ਮੌਕੇ ਗੁਰਕਿਰਨ ਦੀਪ ਸਿੰਘ ਸੁਪਰਡੈਂਟ ਨੇ ਕਿਹਾ ਕਿ ਮੁਲਾਜਮਾਂ ਨੂੰ ਨਵੀਂ ਪੈਨਸ਼ਨ ਸਕੀਮ ਕਿਸੇ ਵੀ ਸ਼ਰਤ ਤੇ ਮਨਜੂਰ ਨਹੀਂ ਹੈ ਅਤੇ ਬਿਨਾਂ ਕਿਸੇ ਵੀ ਦੇਰੀ ਤੋਂ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ। ਆਗੂ ਨੇ ਅਗੇ ਕਿਹਾ ਕਿ ਸਰਕਾਰ ਵੱਲੋਂ ਛਲਾਵੇ ਦੇ ਰੂਪ ਵਿੱਚ ਜੋ 4% ਦੀ ਭਾਗੀਦਾਰੀ ਸਰਕਾਰ ਵੱਲੋਂ ਪਾਈ ਜਾ ਰਹੀ ਹੈ, ਉਸਨੂੰ ਵਿੱਤੀ ਵਰੇ ਦੇ ਅੰਤਲੇ ਪੜਾਅ ਵਿੱਚ ਇੰਨਕਮ ਟੈਕਸ ਦੀ ਕੈਲਕੁਲੇਸ਼ਨ ਸਮੇਂ ਮੁਲਾਜਮਾਂ ਦੀ ਟੈਕਸ-ਏਬਲ ਆਮਦਨ ਵਿੱਚ ਜੋੜਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਇਸ ਲਈ ਪਹਿਲਾਂ ਤੋਂ ਹੀ ਸਰਕਾਰੀ ਨੀਤੀਆਂ ਤੋਂ ਪ੍ਰੇਸ਼ਾਨ ਮੁਲਾਜਮਾਂ ਨੇ ਨੋਟੀਫਿਕੇਸ਼ਨ ਸਾੜਨ ਉਪਰੰਤ ਨਾਰੇਬਾਜੀ ਕੀਤੀ। ਸਰਕਾਰੀ ਤੰਤਰ ਚਲਾਉਣ ਵਾਲੇ ਮੁਲਾਜਮ ਸਰਕਾਰ ਨੇ ਪੈਨਸ਼ਨ ਤੋਂ ਵਿਹੁਣੇ ਕਰਕੇ ਉਹਨਾਂ ਦਾ ਭਵਿੱਖ ਖਤਰੇ ਵਿੱਚ ਪਾਇਆ ਹੋਇਆ ਹੈ। ਇੱਕ ਦਿਨ ਲਈ ਬਣਿਆ ਐਮ.ਐਲ.ਏ ਜਾਂ ਐਮ.ਪੀ ਵੀ ਪੈਨਸ਼ਨ ਦੇ ਯੋਗ ਹੋ ਜਾਦਾ ਹੈ ਅਤੇ ਹਰ ਇੱਕ ਟਰਮ ਦੀ ਅਲੱਗ ਅਲੱਗ ਪੈਨਸ਼ਨਾ ਲੈਦੇ ਹਨ, ਪ੍ਰੰਤੂ 30-35 ਸਾਲ ਨੌਕਰੀ ਕਰਨ ਵਾਲੇ ਮੁਲਾਜ਼ਮ ਜਦੋਂ ਵੀ ਪੈਨਸ਼ਨ ਦੀ ਗੱਲ ਕਰਦੇ ਹਨ ਤਾਂ ਸਰਕਾਰ ਸੂਬੇ ਦੀ ਵਿੱਤੀ ਹਾਲਤ ਕਮਜੋਰ ਹੋਣ ਦਾ ਹਵਾਲਾ ਦੇ ਕਿਨਾਰਾ ਕਰ ਲੈਂਦੀ ਹੈ। ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਉਹਨਾਂ ਦੀਆਂ ਮੰਗਾਂ ਸਬੰਧੀ ਜਲਦ ਹੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਸੰਘਰਸ਼ ਤੋਂ ਪ੍ਰੇਰਨਾ ਲੈਦੇ ਹੋਏ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ। ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਪੰਜਾਬ ਸਰਕਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਰਕੇਸ਼ ਕੁਮਾਰ ਜੂ. ਸਹਾਇਕ, ਬਲਵਿੰਦਰ ਸਿੰਘ ਜੂ. ਸਹਾਇਕ, ਪਰਵਾਜ ਪਾਲ ਸਿੰਘ, ਸੰਦਲਜੀਤ ਸਿੰਘ, ਨਿਰਪਾਲ ਸਿੰਘ, ਜਗਦੀਪ ਸਿੰਘ, ਰੋਹਿਤ ਕੁਮਾਰ, ਇੰਦਰਜੀਤ ਸਿੰਘ, ਰਮਨਦੀਪ ਸਿੰਘ, ਨੀਸ਼ਾ ਰਾਣੀ ਅਤੇ ਨਵੀਨ ਸਿੰਗਲਾ ਹਾਜਰ ਸਨ।
