ਮਾਨਸਾ 12 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਨਿਵਾਸੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਸਾਬ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੌ ਮਾਨਸਾ ਵਿਖੇ ਕੱਲ CNG ਪੰਪ ਤੇ ਹਾਦਸੇ ਚ ਜਵਾਨ ਲੜਕੇ ਵਿਕਰਮ ਸਿੰਘ ਦੀ ਮੌਤ ਹੋਈ ਹੈ ਉਸਦੇ ਮੁਆਵਜੇ ਵਜੋਂ ਉਸਦੇ ਭਰਾ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਤਾਂ ਜੌ ਉਸਦਾ ਪਰਿਵਾਰ ਆਪਣੀ ਜਿੰਦਗੀ ਸਹੀ ਤਰੀਕੇ ਨਾਲ਼ ਗੁਜਰ ਕਰ ਸਕੇ ।ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਿਕਰਮ ਸਿੰਘ ਦੇ ਪਿਤਾ ਜੋ ਕਿ ਮਾਨਸਾ ਕਚਹਿਰੀ ਸਾਹਮਣੇ ਪਰੌਂਠਿਆਂ ਦੀ ਰੇਹੜੀ ਲਗਾ ਕੇ ਗੁਜ਼ਾਰਾ ਕਰਦੇ ਹਨ ।ਨੇ ਦੱਸਿਆ ਕਿ ਉਸਦੇ ਦੋ ਪੁੱਤਰ ਅਤੇ ਇੱਕ ਧੀ ਹੈ ਕਮਾਉਣ ਵਾਲੇ ਬੇਟੇ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਆਣ ਡਿੱਗਿਆ ਹੈ ।ਕਿਉਂਕਿ ਇਸ ਕਮਾਊ ਪੁੱਤ ਦੇ ਸਿਰ ਤੇ ਹੀ ਘਰ ਚੱਲ ਰਿਹਾ ਸੀ। ਸ਼ਹਿਰ ਦੀਆਂ ਕਾਫ਼ੀ ਸਮਾਜ ਸੇਵੀ ਸੰਸਥਾਵਾਂ ਨੇ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ। ਕਿ ਉਹ ਇਸ ਪਰਿਵਾਰ ਦੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦਲਿਤ ਪਰਿਵਾਰ ਨਾਲ ਸਬੰਧਤ ਮ੍ਰਿਤਕ ਨੌਜਵਾਨ ਦੇ ਦੂਸਰੇ ਭਰਾ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਤਾਂ ਜੋ ਇਸ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹਿ ਸਕੇ ਸ਼ਹਿਰ ਦੇ ਬਹੁਤ ਸਾਰੇ ਮੋਹਤਬਰ ਬੰਦੇ ਵੱਖ ਵੱਖ ਮਾਧਿਅਮਾਂ ਰਾਹੀਂ ਸਰਕਾਰ ਤਕ ਇਹ ਅਪੀਲਾਂ ਕਰ ਰਹੇ ਹਨ। ਕਿ ਇਸ ਪਰਿਵਾਰ ਦੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਮ੍ਰਿਤਕ ਨੌਜਵਾਨ ਦੇ ਭਰਾ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਅਤੇ ਇਸ ਦਲਿਤ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਵੀ ਕੀਤੀ ਜਾਵੇ ।