ਫ਼ਗਵਾੜਾ-ਬੜਾ ਪਿੰਡ 27 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਗਣਤੰਤਰ ਦਿਵਸ ਦਾ 76ਵਾਂ ਪਵਿੱਤਰ ਅਵਸਰ ਸੀ.ਐੱਚ.ਸੀ.ਬੜਾ ਪਿੰਡ ਵਿਖੇ ਵੱਡੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਸਮਾਗਮ ਵਿੱਚ ਸਟਾਫ, ਸਥਾਨਕ ਨਿਵਾਸੀਆਂ ਨੇ ਭਾਗ ਲੈ ਕੇ ਇਸ ਨੂੰ ਯਾਦਗਾਰ ਬਣਾ ਦਿੱਤਾ।ਸਮਾਗਮ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਿਤਾ ਲੂਨਾ ਵੱਲੋਂ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ ਗਈ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਆਪਣੇ ਸੰਬੋਧਨ ਵਿੱਚ ਡਾ.ਅਮਿਤਾ ਲੂਨਾ ਨੇ ਗਣਤੰਤਰ ਦਿਵਸ ਦੇ ਮਹੱਤਵ ਅਤੇ ਹਸਪਤਾਲ ਦੀਆ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਵਿੱਚ ਸਾਂਝੇ ਯਤਨਾਂ ਦੀ ਅਹਿਮੀਅਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨਾ ਸਮੂਹ ਸਟਾਫ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ‘ਤੇ ਬੜਾ ਪਿੰਡ ਦੇ ਸਰਪੰਚ ਗੁਰਮੇਜ ਕੌਰ ਅਤੇ ਸਮੂਹ ਪੰਚਾਇਤ ਮੈਂਬਰ ਨੇ ਹਸਪਤਾਲ ਦੀ ਹਰ ਪੱਖ ਤੋ ਸਹਾਇਤਾ ਕਰਨ ਦਾ ਯਕੀਨ ਦਵਾਇਆ। ਮੈਡੀਕਲ ਅਫ਼ਸਰ ਡੈਟਲ ਡਾ.ਅਵਿਨਾਸ਼ ਮੰਗੌਤਰਾ,ਮੈਡੀਕਲ ਅਫ਼ਸਰ ਡਾ.ਡਿੰਪਲ,ਮੈਡੀਕਲ ਅਫ਼ਸਰ ਡਾ.ਅਮਨ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ.ਬਲਜਿੰਦਰ ਸਿੰਘ,ਹੈਲਥ ਸੁਪਰਵਾਈਜ਼ਰ ਸਤਨਾਮ,ਹੈਲਥ ਸੁਪਰਵਾਈਜਰ ਕਲਦੀਪ ਵਰਮਾ,ਲੈਬ ਟੈਕਨੀਸ਼ੀਅਨ ਓਮੇਸ਼ ਸੂਦ,ਏਨਮ ਸੁਨੀਤਾ ਤੇ ਸਮੂਹ ਸਟਾਫ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।