*‘ਸੀ.ਐਸ.ਆਈ.ਆਰ. ਇੰਨੋਵੇਸ਼ਨ ਐਵਾਰਡ’ ਮੁਕਾਬਲੇ ਲਈ ਐਂਟਰੀਆਂ ਭੇਜਣ ਵਾਸਤੇ ਆਖਰੀ ਤਰੀਕ 30 ਅਪ੍ਰੈਲ*

0
5

ਚੰਡੀਗੜ੍ਹ, 29 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) : ਸਕੂਲੀ ਵਿਦਿਆਰਥੀਆਂ ਨੂੰ ਵਿਗਿਆਨ ਪ੍ਰਤੀ ਉਤਸ਼ਾਹਿਤ ਕਰਨ ਲਈ ‘ਸੀ.ਐਸ.ਆਈ.ਆਰ. (ਕੌਂਸਲ ਆਫ ਸਾਇੰਟਿਫਿਕ ਐਂਡ ਇੰਡਰਸਟਰੀਲ ਰਿਸਰਚ) ਇੰਨੋਵੇਸ਼ਨ ਐਵਾਰਡ’ ਵਾਸਤੇ ਕਰਵਾਏ ਜਾ ਰਹੇ ਮੁਕਾਬਲੇ ਲਈ ਐਂਟਰੀਆਂ ਭੇਜਣ ਵਾਸਤੇ ਆਖਰੀ ਤਰੀਕ 30 ਅਪ੍ਰੈਲ 2021 ਨਿਰਧਾਰਤ ਕੀਤੀ ਗਈ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ‘ਸੀ.ਐਸ.ਆਈ.ਆਰ. ਇੰਨੋਵੇਸ਼ਨ ਐਵਾਰਡ’ ਲਈ ਮੁਕਾਬਲਾ ਸਕੂਲ ਸਿੱਖਿਆ ਅਤੇ ਸਾਖਰਤਾ ਮੰਤਰਾਲਾ ਨਵੀਂ ਦਿੱਲੀ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ 12ਵੀਂ ਤੱਕ ਪੜ੍ਹਦਾ ਹਰੇਕ ਵਿਦਿਆਰਥੀ ਹਿੱਸਾ ਲੈ ਸਕਦਾ ਹੈ ਪਰ ਉਸ ਦੀ ਉਮਰ ਪਹਿਲੀ ਜਨਵਰੀ 2021 ਤੱਕ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਮੁਕਾਬਲੇ ਦੇ ਜੇਤੂਆਂ ਨੂੰ 15 ਅਵਾਰਡ ਦਿੱਤੇ ਜਾਣਗੇ। ਪਹਿਲਾ ਇਨਾਮ ਇੱਕ ਲੱਖ ਰੁਪਏ ਦਾ ਹੋਵੇਗਾ ਜਦਕਿ ਦੋ ਇਨਾਮ 50-50 ਹਜ਼ਾਰ ਰੁਪਏ, ਤਿੰਨ ਇਨਾਮ 30-30 ਹਜ਼ਾਰ ਰੁਪਏ, ਚਾਰ ਇਨਾਮ 20-20 ਹਜ਼ਾਰ ਰੁਪਏ ਅਤੇ ਪੰਜ ਇਨਾਮ 10-10 ਹਜ਼ਾਰ ਰੁਪਏ ਦੇ ਦਿੱਤੇ ਜਾਣਗੇ। ਇਹ ਅਵਾਰਡ ਸੀ.ਐਸ.ਆਈ.ਆਰ. ਦੇ ਸਥਾਪਨਾ ਦਿਵਸ ਦੇ ਮੌਕੇ 26 ਸਤੰਬਰ 2021 ਨੂੰ ਦਿੱਤੇ ਜਾਣਗੇ।   

————-

LEAVE A REPLY

Please enter your comment!
Please enter your name here