*ਸੀਵਰੇਜ ਸਿਸਟਮ ਦੇ ਪੱਕੇ ਹੱਲ ਲਈ ਸ਼ਹਿਰੀਆਂ ਨੂੰ ਪਰਿਵਾਰ ਸਮੇਤ ਧਰਨੇ ਵਿੱਚ ਸ਼ਮੂਲੀਅਤ ਸਮੇਂ ਦੀ ਮੁੱਖ ਲੋੜ।-ਚੋਹਾਨ*

0
20

ਮਾਨਸਾ 27 ਜਨਵਰੀ  (ਸਾਰਾ ਯਹਾਂ/ਮੁੱਖ ਸੰਪਾਦਕ) ਸੀਵਰੇਜ ਸਿਸਟਮ ਖਿਲਾਫ ਰੋਸ਼ ਧਰਨਾ ਕੌਂਸਲਰਾਂ ਰਾਮਪਾਲ ਸਿੰਘ ਬੱਪੀਆਣਾ, ਅਮ੍ਰਿਤਪਾਲ ਗੋਗਾ, ਹੰਸਾ ਸਿੰਘ, ਅਜੀਤ ਸਿੰਘ ਸਰਪੰਚ ਦੀ ਅਗਵਾਈ ਤੇ ਸ਼ਹਿਰੀ ਧਾਰਮਿਕ ਸਮਾਜਿਕ ਵਪਾਰਕ ਰਾਜਸੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ 92 ਦਿਨ ਵੀ ਜਾਰੀ ਰਿਹਾ। ਸੀਵਰੇਜ ਸੰਘਰਸ਼ ਕਮੇਟੀ ਦੇ ਫ਼ੈਸਲੇ ਅਨੁਸਾਰ 26 ਜਨਵਰੀ ਨੂੰ ਸ਼ਹਿਰ ਵਿਚ ਰੋਸ ਮਾਰਚ ਨੂੰ ਸਾਬੋਤਾਜ ਕਰਨ ਲਈ ਸੱਤਾਧਾਰੀ ਧਿਰ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਜ਼ੋ ਪ੍ਰਜੈਂਟਕ ਰਿਪੋਰਟ ਨੂੰ ਅਧਾਰ ਬਣਾ 40.71 ਲੱਖ ਫੰਡ ਜਾਰੀ ਕਰਨ ਦੀ ਸ਼ਹਿਰੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਉਸ ਸਬੰਧੀ ਹਰ ਤਬਕੇ,ਹਰ ਵਰਗ ਦੇ ਲੋਕਾਂ ਦੀ ਰੋਸ਼ ਮਾਰਚ ਸ਼ਮੂਲੀਅਤ ਨੇ ਸੀਵਰੇਜ ਸਿਸਟਮ ਦੀ ਗੰਦਗੀ ਤੋਂ ਪੀੜਤ ਹੋਣ ਦਾ ਜਿਉਂਦਾ ਜਾਗਦਾ ਸਬੂਤ ਦਿੱਤਾ ਗਿਆ ਹੈ।
ਇਸ ਮੌਕੇ ਧਰਨੇ ਵਿੱਚ ਸ਼ਾਮਲ ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ, ਸਾਬਕਾ ਕੌਂਸਲਰ ਕਿਰਨਾ ਰਾਣੀ ਨੇ ਸੀਵਰੇਜ ਸਿਸਟਮ ਦੇ ਪੱਕੇ ਹੱਲ ਲਈ ਸ਼ਹਿਰੀਆਂ ਨੂੰ ਪਰਿਵਾਰ ਸਮੇਤ ਧਰਨੇ ਵਿੱਚ ਸ਼ਮੂਲੀਅਤ ਕਰਨ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ। ਇਸ ਮੌਕੇ ਉਹਨਾਂ ਸਰਕਾਰ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਾਰੀ ਬਿਆਨ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੀ ਬਜਾਏ ਸ਼ਹਿਰ ਨੂੰ ਭਿਆਨਕ ਬਿਮਾਰੀਆਂ ਵੱਲ ਧੱਕਿਆ ਜਾ ਰਿਹਾ ਹੈ। ਜਿਸ ਕਾਰਨ ਮਹਾਮਾਰੀ ਫ਼ੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉਹਨਾਂ ਮਸਲੇ ਦੇ ਹੱਲ ਲਈ ਹਰ ਸੰਭਵ ਸਹਿਯੋਗ ਦੀ ਅਪੀਲ ਕੀਤੀ ਗਈ।
ਇਸ ਮੌਕੇ ਭਗਵੰਤ ਸਿੰਘ ਸਮਾਓ,ਡਾ, ਧੰਨਾ ਮੱਲ ਗੋਇਲ, ਗੋਰਾ ਲਾਲ, ਬੂਟਾ ਸਿੰਘ ਬਰਨਾਲਾ ਆਦਿ ਆਗੂਆਂ ਨੇ ਵਿਸ਼ਾਲ ਰੋਸ ਮਾਰਚ ਵਿੱਚ ਸ਼ਹਿਰੀਆਂ ਦੇ ਆਪ ਮੁਹਾਰੇ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਅਪੀਲ ਕੀਤੀ ਗਈ ਕਿ ਭਵਿੱਖ ਵਿਚ ਹਰ ਐਕਸ਼ਨ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੋਹਾਨ ਪਰਿਵਾਰਿਕ ਮੈਂਬਰਾਂ ਪੁਸ਼ਪਿੰਦਰ ਚੋਹਾਨ, ਹਰਮਨਪ੍ਰੀਤ ਸਿੰਘ ਚੋਹਾਨ, ਕਰਮਜੀਤ ਕੌਰ ਤੇ ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਸਮੇਤ ਆਗੂ ਸ਼ਾਮਲ ਸਨ।

LEAVE A REPLY

Please enter your comment!
Please enter your name here