*ਸੀਵਰੇਜ ਸਮੱਸਿਆ ਨੂੰ ਹੱਲ ਕਰਨ ਚ ਨਾਕਾਮ ਨਗਰ ਕੌਂਸਲ, ਪੀੜਤ ਸ਼ਹਿਰੀ ਗਣਤੰਤਰ ਦਿਵਸ ਮੌਕੇ ਲੋਕ ਜਾਗਰੂਕ ਮਾਰਚ ਕਰਨ ਲਈ ਮਜਬੂਰ।-ਚੋਹਾਨ/ਕੂਕਾ*

0
30

ਮਾਨਸਾ 22/1/25 (ਸਾਰਾ ਯਹਾਂ/ਮੁੱਖ ਸੰਪਾਦਕ) ਸ਼ਹਿਰ ਦੀ ਸੀਵਰੇਜ ਸਿਸਟਮ ਤੇ ਸਫ਼ਾਈ ਪੱਖੋਂ ਵਿਗੜੀ ਹਾਲਤ ਤੇ ਸ਼ਹਿਰੀਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਸੀਵਰੇਜ ਸਿਸਟਮ ਦੇ ਪੱਕੇ ਹੱਲ ਲਈ ਠੀਕਰੀਵਾਲਾ ਚੌਕ ਵਿਖੇ ਧਰਨਾ 87 ਵੇਂ ਵੀ ਜਾਰੀ ਰਿਹਾ।ਇਸ ਮੌਕੇ ਸੀਵਰੇਜ ਸੰਘਰਸ਼ ਕਮੇਟੀ ਮਾਨਸਾ ਦੇ ਆਗੂਆਂ ਕ੍ਰਿਸ਼ਨ ਚੌਹਾਨ, ਅਮ੍ਰਿਤਪਾਲ ਗੋਗਾ ਤੇ ਅਮ੍ਰਿਤਪਾਲ ਕੂਕਾ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਪ੍ਰਸ਼ਾਸਨ ਤੇ ਨੁੰਮਾਇਦਿਆਂ ਵੱਲੋਂ ਸੀਵਰੇਜ ਸਿਸਟਮ ਦੇ ਸਥਾਈ ਹੱਲ ਪ੍ਰਤੀ ਕੋਈ ਸਾਂਝੀ ਮੀਟਿੰਗ ਬੈਠਕ ਨਹੀਂ ਕੀਤੀ ਜਾ ਰਹੀ ਹੈ ਜਿਸ ਤੋਂ ਸਰਕਾਰ ਤੇ ਨਗਰ ਕੌਂਸਲ ਦੀ ਬੇਧਿਆਨੀ ਤੇ ਲਾਪਰਵਾਹੀ ਸਾਫ਼ ਝਲਕ ਰਹੀ ਹੈ,ਉਲਟਾ ਨਗਰ ਕੌਂਸਲ ਸੋਸ਼ਲ ਮੀਡੀਆ ਤੇ ਇਸ ਸਬੰਧੀ ਪੋਸਟਾ ਪਾ ਸ਼ਹਿਰੀਆਂ ਵਿੱਚ ਰੋਸ਼ ਪੈਦਾ ਕਰ ਰਹੇ ਹਨ।
ਆਗੂਆਂ ਨੇ ਕਿਹਾ ਕਿ ਰੋਸ਼ ਧਰਨਾ ਨੂੰ ਪੱਕੇ ਤੇ ਸਥਾਈ ਹੱਲ ਹੋਣ ਤੱਕ ਜਾਰੀ ਰੱਖਿਆ ਜਾਵੇਗਾ।ਇਸ ਮੌਕੇ ਉਹਨਾਂ ਸ਼ਹਿਰੀ ਧਾਰਮਿਕ ਸਮਾਜਿਕ ਵਪਾਰਕ ਰਾਜਸੀ ਜਮਹੂਰੀ ਤੇ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ 26 ਜਨਵਰੀ ਗਣਤੰਤਰ ਦਿਵਸ ਦਿਵਸ਼ ਮੌਕੇ ਆਪਣਾ ਪੱਖ ਰੱਖਣ ਲਈ ਲੋਕ ਜਾਗਰੂਕ ਮਾਰਚ ਕਰਨ ਫੈਸਲਾ ਸਾਂਝੇ ਰੂਪ ਵਿੱਚ ਤਹਿ ਕੀਤਾ ਗਿਆ ਹੈ ਅਤੇ ਇਸ ਸਾਥੀਆਂ ਸਮੇਤ ਪੁੱਜਣ।
ਅੰਤ ਵਿੱਚ ਆਗੂਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਪੋਸਟ ਅਸਤੀਫੇ ਸਬੰਧੀ ਚਲ ਰਹੀ ਹੈ ਬਾਰੇ ਕਿਹਾ ਕਿ ਲੋਕਾਂ ਦੁਆਰਾ ਨੁੰਮਾਇਦਿਆਂ ਦੀ ਚੋਣ ਕੇਵਲ ਲੋਕ ਸੇਵਾ ਲਈ ਜਾਂਦੀ ਹੈ, ਉਹਨਾਂ ਇਹਨਾਂ ਕੰਮਾਂ ਤੇ ਸਮਾ ਲਾਉਣ ਦੀ ਬਜਾਏ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ। ਧਰਨੇ ਦੌਰਾਨ ਰਾਮਪਾਲ ਸਿੰਘ ਬੱਪੀਆਣਾ,ਡਾ, ਧੰਨਾ ਮੱਲ ਗੋਇਲ, ਹੰਸਾ ਸਿੰਘ, ਅਜੀਤ ਸਿੰਘ ਸਰਪੰਚ, ਬੂਟਾ ਸਿੰਘ ਬਰਨਾਲਾ , ਸਹਿਯੋਗ ਦੀ ਮੰਗ ਕਰਦਿਆਂ ਪੀੜਤ ਏਰੀਏ ਦੇ ਲੋਕਾਂ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ।

LEAVE A REPLY

Please enter your comment!
Please enter your name here