
ਮਾਨਸਾ 5 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸੀਵਰੇਜ਼ ਅਤੇ ਸ਼ਹਿਰ ਦੀ ਸਫਾਈ ਦੀ ਸਮੱਸਿਆ ਨੂੰ ਦਰੁਸਤ ਕਰਵਾਉਣ ਲਈ ਕੁਝ ਨਗਰ ਕੌਂਸਲਰਾਂ ਦੀ ਅਗਵਾਈ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਚੱਲ ਰਿਹਾ ਧਰਨਾ ਅੱਜ 39ਵੇਂ ਦਿਨ ਵੀ ਜੋਸ਼ੋ ਖਰੋਸ਼ ਨਾਲ ਰਿਹਾ ਜਾਰੀ । ਜ਼ਿਕਰ ਯੋਗ ਹੈ ਕਿ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਕੱਲ ਲਕਸ਼ਮੀ ਨਰਾਇਣ ਮੰਦਰ ਵਿਖੇ ਹੋਈ ਮੀਟਿੰਗ ਵਿੱਚ ਪਿਛਲੇ ਦਿਨੀਂ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ । ਮਹਿਸੂਸ ਕੀਤਾ ਗਿਆ ਕਿ ਪ੍ਰਸ਼ਾਸਨ ਸੀਵਰੇਜ਼ ਦੀ ਸਮੱਸਿਆ ਕਰਨ ਵਿੱਚ ਅਸਮਰਥ ਜਾਪਦਾ ਹੈ ਬੇਸ਼ੱਕ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਵੀ ਦਿਵਾਇਆ ਗਿਆ ਹੈ ਅਤੇ ਭਾਈ ਗੁਰਦਾਸ ਵਾਲੇ ਟੋਭੇ ਅਤੇ ਐਸ ਟੀ ਪੀ ਪਲਾਂਟ ਦਾ ਦੌਰਾ ਕਰਕੇ ਬੁਤਾ ਸਾਰਨ ਵਰਗੀਆਂ ਕੋਸ਼ਿਸ਼ਾਂ ਨੂੰ ਵੀ ਅੱਖੀਂ ਵੇਖ ਲਿਆ ਹੈ । ਸੀਵਰੇਜ਼ ਅਤੇ ਸਫ਼ਾਈ ਦੀ ਬਦ ਤੋਂ ਬਦਤਰ ਹੋਈ ਹਾਲਤ ਦੇ ਹੱਲ ਲਈ ਫੰਡਾਂ ਦੇ ਪ੍ਰਬੰਧ ਤਾਂ ਪੰਜਾਬ ਸਰਕਾਰ ਨੇ ਹੀ ਕਰਨੇ ਹਨ ਮੁੱਖ ਮੰਤਰੀ ਪੰਜਾਬ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਫੌਰੀ ਤੌਰ ਤੇ ਫੰਡਾਂ ਦੇ ਪ੍ਰਬੰਧ ਕਰਵਾ ਕੇ ਇਸ ਗੰਭੀਰ ਸਮੱਸਿਆ ਦਾ ਕੀਤੇ ਵਾਅਦੇ ਮੁਤਾਬਕ ਹੱਲ ਕਰਵਾਉਣ। ਬੇਸ਼ੱਕ ਨਗਰ ਕੌਂਸਲ ਪ੍ਰਧਾਨ ਵਿਜੇ ਕੁਮਾਰ ਸਿੰਗਲਾ ਵੱਲੋਂ ਮੀਟਿੰਗ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਕਰੀਬ 37 ਕਰੋੜ ਫੰਡ ਸਬੰਧੀ ਐਸਟੀਮੇਟ ਮਤਾ ਸਰਬਸੰਮਤੀ ਨਾਲ ਪਾਸ ਕਰਕੇ ਭੇਜ ਦਿੱਤਾ ਹੈ ਉਹਨਾਂ ਨਾਲ ਐਮਸੀ ਸਹਿਬਾਨ ਵੀ ਮੀਟਿੰਗ ਵਿੱਚ ਸ਼ਾਮਲ ਹੋਏ ਉਹਨਾਂ ਧਰਨੇ ਨਾਲ ਸਹਿਮਤੀ ਜਤਾਉਂਦਿਆਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਵੀ ਦਿਵਾਇਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਹਰਰੋਜ਼ ਇੱਕ ਜਥੇਬੰਦੀ ਧਰਨੇ ਵਿੱਚ ਸ਼ਾਮਲ ਹੋਇਆ ਕਰੇਗੀ। ਇਸ ਮੌਕੇ ਰਾਮਪਾਲ ਵਾਇਸ ਪ੍ਰਧਾਨ ਨਗਰ ਕੌਂਸਲ, ਅਮ੍ਰਿਤ ਪਾਲ ਗੋਗਾ, ਜਸਬੀਰ ਕੌਰ ਨੱਤ, ਧੰਨਾ ਮੱਲ ਗੋਇਲ, ਰਕਸ਼ਾ ਰਾਣੀ, ਕ੍ਰਿਸ਼ਨਾ ਰਾਣੀ , ਬਲਵਿੰਦਰ ਕੌਰ , ਅਮ੍ਰਿਤ ਪਾਲ ਕੂਕਾ , ਗਗਨਦੀਪ ਸਿਰਸੀਵਾਲਾ, ਮੇਜ਼ਰ ਸਿੰਘ ਦੂਲੋਵਾਲ, ਮਨਜੀਤ ਸਿੰਘ ਮੀਹਾਂ, ਕਿ੍ਸਨ ਸੇਠੀ, ਅਜੀਤ ਸਿੰਘ ਸਰਪੰਚ, ਹੰਸਾ ਸਿੰਘ, ਬਲਵਿੰਦਰ ਸਿੰਘ ਆਦਿ ਮੌਜੂਦ ਸਨ।
