*ਸੀਵਰੇਜ ਮਸਲੇ ‘ਤੇ ਮਾਨਸਾ ਦੇ ਵਿਧਾਇਕ ਲੋਕਾਂ ਨੂੰ ਕਰਦੇ ਰਹੇ ਗੁਮਰਾਹ, ਮੁੱਖਮੰਤਰੀ ਦਾ ਵਾਅਦਾ ਵੀ ਨਿੱਕਲਿਆ ਲਾਰਾ: ਮਾਨਿਕ ਗੋਇਲ*

0
61

ਜਨਵਰੀ 24, 2025 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਸੀਵਰੇਜ ਮਸਲੇ ‘ਤੇ ਮਾਨਸਾ ਦੇ ਵਿਧਾਇਕ ਲੋਕਾਂ ਨੂੰ ਕਰਦੇ ਰਹੇ ਗੁਮਰਾਹ, ਮੁੱਖਮੰਤਰੀ ਦਾ ਵਾਅਦਾ ਵੀ ਨਿੱਕਲਿਆ ਲਾਰਾ: ਮਾਨਿਕ ਗੋਇਲ

2022 ਤੋਂ ਹੁਣ ਤੱਕ ਮਾਨਸਾ ਦੇ ਸੀਵਰੇਜ ਲਈ ਕੋਈ ਫੰਡ ਨਹੀਂ ਹੋਇਆ ਮੰਜੂਰ, RTI ਰਾਹੀ ਹੋਇਆ ਖੁਲਾਸਾ

ਮਾਨਸਾ ਵਿਧਾਇਕ ਦੀ ਤਲਵੰਡੀ ਸਾਬੋ ਪਾਵਰ ਪਲਾਂਟ ਨੂੰ ਟਰੀਟਡ ਪਾਣੀ ਭੇਜਣ ਤੇ ਵੱਟੀ ਚੁੱਪੀ ਸ਼ੱਕੀ – ਗੋਇਲ ( ਡੱਬੀ)

ਮਾਨਸਾ () ਮਾਨਸਾ ਸ਼ਹਿਰ ਦੇ ਸੀਵਰੇਜ ਦਾ ਮਸਲਾ ਭਖਿਆ ਹੋਇਆ ਹੈ। ਸ਼ਹਿਰ ਦੀ ਲਗਪਗ ਹਰ ਗਲੀ , ਬਜਾਰ , ਮੁਹੱਲੇ ਵਿੱਚ ਸੀਵਰੇਜ ਦਾ ਪਾਣੀ ਉਵਰਫਲੋ ਹੋਇਆ ਪਿਆ ਹੈ। ਜਿਸ ਨਾਲ ਜਿੱਥੇ ਸ਼ਹਿਰ ਵਾਸੀ ਬਦਬੂ ਵਿੱਚ ਰਹਿਣ ਨੂੰ ਮਜ਼ਬੂਰ ਹਨ ਉੱਥੇ ਹੀ ਇਸ ਪਾਣੀ ਕਰਕੇ ਪੀਲੀਏ ਵਰਗੀਆਂ ਭਿਆਣਕ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। 

ਸੀਵਰੇਜ ਮਸਲੇ ‘ਤੇ ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ ਵੱਲੋਂ ਬਹੁਤ ਵਾਰ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ 44 ਕਰੋੜ ਫੰਡ ਮੰਜੂਰ ਹੋ ਗਿਆ ਹੈ ਅਤੇ ਕਈ ਵਾਰ ਇਹ ਵੀ ਕਿਹਾ ਗਿਆ ਕਿ ਫੰਡ ਆਉਣ ਵਾਲਾ ਹੈ ਮੰਤਰੀ ਨੇ ਮੰਜੂਰੀ ਦੇ ਦਿੱਤੀ ਹੈ। ਮਈ 2024 ਵਿੱਚ ਮੁੱਖਮੰਤਰੀ ਭਗਵੰਤ ਮਾਨ ਵੋਟਾਂ ਦੇ ਪ੍ਰਚਾਰ ਦੌਰਾਨ ਇਹ  ਵਾਅਦਾ ਕਰਕੇ ਗਏ ਸਨ ਕਿ ਵੋਟਾਂ ਖਤਮ ਹੁੰਦਿਆਂ ਹੀ ਸੀਵਰੇਜ ਦਾ ਮਸਲਾ ਹੱਲ ਹੋ ਜਾਵੇਗਾ। 

RTI ਐਕਟੀਵਿਸਟ ਅਤੇ ਸਮਾਜਸੇਵੀ ਮਾਨਿਕ ਗੋਇਲ ਨੇ ਕਿਹਾ ਕਿ ਵਿਧਾਇਕ ਵਿਜੇ ਸਿੰਗਲਾ ਅਤੇ ਮੁੱਖਮੰਤਰੀ ਭਗਵੰਤ ਮਾਨ ਦੇ ਵਾਅਦੇ ਸਿਰਫ ਲਾਰੇ ਹਨ, ਕਿਉਂਕਿ RTI ਵਿੱਚ ਸੀਵਰੇਜ ਬੋਰਡ ਨੇ ਦੱਸਿਆ ਹੈ ਕਿ ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਮਾਨਸਾ ਸੀਵਰੇਜ ਲਈ ਇੱਕ ਵੀ ਰੁਪਇਆ ਫੰਡ ਜਾਰੀ ਨਹੀਂ ਹੋਇਆ। 

ਗੋਇਲ ਨੇ ਕਿਹਾ ਕਿ ਵਿਧਾਇਕ ਪਿਛਲੇ ਲੰਮੇ ਸਮੇਂ ਤੋਂ ਮਾਨਸਾ ਦੇ ਲੋਕਾਂ ਨੂੰ ਕਹਿੰਦੇ ਰਹੇ ਕਿ ਫੰਡ ਮੰਜੂਰ ਹੋ ਗਏ , ਫੰਡ ਆ ਰਹੇ ਹਨ ਜਾਂ ਕੰਮ ਛੇਤੀ ਚੱਲ ਪਵੇਗਾ। ਪਰ ਇਸ RTI ਨਾਲ ਇਹ ਸਾਬਿਤ ਹੋ ਗਿਆ ਕਿ ਇਹ ਸਿਰਫ ਲੋਕਾਂ ਨੂੰ ਝੂਠ ਬੋਲ ਕੇ ਫਰੇਬ ਕੀਤਾ ਜਾ ਰਿਹਾ ਸੀ । ਨਾਲ ਹੀ ਉਨ੍ਹਾਂ ਕਿਹਾ ਕਿ ਕਿੰਨੀ ਮਾੜੀ ਗੱਲ ਹੈ ਕਿ ਸੂਬੇ ਦਾ ਇੱਕ ਮੁੱਖਮੰਤਰੀ ਵੋਟਾਂ ਲੈਣ ਲਈ ਵਾਅਦਾ ਕਰਕੇ ਜਾਂਦਾ ਹਾ ਤੇ ਬਾਅਦ ਵਿੱਚ ਪੂਰਾ ਨਹੀਂ ਕੀਤਾ ਜਾਂਦਾ। 

ਨਾਲ ਹੀ ਮਾਨਿਕ ਗੋਇਲ ਨੇ ਕਿਹਾ ਕਿ ਮਾਨਸਾ ਵਿਧਾਇਕ ਨੂੰ ਇਸ ਗੱਲ ਨੂੰ ਵੀ ਸਾਫ ਕਰਨਾ ਚਾਹਿਦਾ ਹੈ ਤਲਵੰਡੀ ਸਾਬੋ ਪਾਵਰ ਪਲਾਟ (TSPCL) ਨੂੰ ਟਰੀਟਡ ਪਾਣੀ ਭੇਜਣ ਦੀ ਗੱਲ ਤੇ ਉਨ੍ਹਾਂ ਹੁਣ ਚੁੱਪੀ ਕਿਉ ਧਾਰ ਲਈ ਹੈ? ਜਦੋਂ ਕਿ ਰੂਲ ਮੁਤਾਬਿਕ 50 ਕਿਲੋਮੀਟਰ ਅੰਦਰ ਬਣੇ ਸੀਵਰੇਜ ਟਰੀਟਮੈਂਟ ਪਲਾਂਟਾ ਦਾ ਪਾਣੀ ਇਹੋਜੇ ਪਲਾਟਾਂ ਦੁਆਰਾ ਵਰਤਣਾ ਹੁੰਦਾ ਹੈ ਅਤੇ ਉਸ ਲਈ ਲੋੜੀਂਦਾ ਢਾਂਚਾ ਵੀ ਉਨ੍ਹਾਂ ਨੇ ਹੀ ਬਣਾਉਣਾ ਹੁੰਦਾ ਹੈ। ਲੋਕਾਂ ਦੁਆਰਾ ਆਮ ਹੀ ਇਹ ਗੱਲ ਕਹੀ ਜਾਂਦਾ ਹੈ ਕਿ ਇਹ ਪਲਾਂਟ ਵਾਲੇ ਪਾਈਪਲਾਈਨ ਬਣਾਉਣ ਤੇ ਖਰਚਾ ਨਹੀਂ ਕਰਨਾ ਚਾਹੁੰਦੇ, ਇਸ ਲਈ “ਸੈਟਿੰਗ” ਕਰ ਲੈਂਦੇ ਹਨ।  ਗੋਇਲ ਨੇ ਕਿਹਾ ਕਿ ਵਿਧਾਇਕ ਸਾਹਿਬ ਦੀ ਇਸ ਪਲਾਂਟ ਨੂੰ ਪਾਣੀ ਭੇਜਣ ‘ਤੇ ਵੱਟੀ ਚੁੱਪੀ ਕਿਤੇ ਇਸੇ ਸੈਟਿੰਗ ਦਾ ਨਤੀਜਾ ਤਾਂ ਨਹੀਂ?

ਨਾਲ ਹੀ ਮਾਨਿਕ ਗੋਇਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸੀਵਰੇਜ ਦੇ ਇਸ ਹਾਲ ਦੇ ਵਿਰੋਧ ਵਿੱਚ ਸ਼ਹਿਰਵਾਸੀਆਂ ਵੱਲੋਂ 26 ਜਨਵਰੀ ਨੂੰ ਸਵੇਰੇ 10 ਵਜੇ ਬਾਰਾਂ ਹੱਟਾ ਚੌਕ ਤੋਂ ਲੈ ਕੇ ਬੱਸ ਸਟੈਂਡ ਤੱਕ ਰੋਸ ਮਾਰਚ ਕੱਢਿਆ ਜਾਵੇਗਾ , ਉਸ ਵਿੱਚ ਪਰਿਵਾਰ ਸਮੇਤ ਜਰੂਰ ਸ਼ਾਮਿਲ ਹੋਵੋ ਤਾਂ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ।

(RTI ਦੀ ਕਾਪੀ ਅਤੇ Ministry of Power ਦੀ ਸੀਵਰੇਜ ਟਰੀਟਮੈਂਟ ਪਲਾਂਟਾ ਦਾ ਪਾਣੀ ਜਰੂਰੀ ਵਰਤਣ ਦੀ ਚਿੱਠੀ ਨਾਲ ਨੱਥੀ ਹੈ)

LEAVE A REPLY

Please enter your comment!
Please enter your name here