
ਮਾਨਸਾ 28 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸੀਵਰੇਜ ਦੇ ਪੱਕੇ ਹੱਲ ਸਬੰਧੀ ਧਰਨੇ ਦੇ 33 ਵੇਂ ਦਿਨ ਸ਼ਹਿਰ ਦੀਆਂ ਧਾਰਮਿਕ,ਵਪਾਰਕ, ਜਨਤਕ, ਰਾਜਸੀ ਤੇ ਇਨਸਾਫ਼ ਪਸੰਦ ਜਥੇਬੰਦੀਆਂ ਦੇ ਆਗੂਆਂ ਵੱਲੋਂ ਭਰਵੀਂ ਮੀਟਿੰਗ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਖੇ ਜਤਿੰਦਰ ਆਗਰਾ, ਬਿੱਕਰ ਸਿੰਘ ਮਘਾਣੀਆ ਤੇ ਰੂਲਦੁ ਸਿੰਘ ਮਾਨਸਾ ਦੇ ਪ੍ਰਧਾਨਗੀ ਮੰਡਲ ਹੇਠ ਹੋਈ।
ਮੀਟਿੰਗ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਨੇ ਸੀਵਰੇਜ ਤੇ ਸ਼ਹਿਰ ਦੀ ਸਫਾਈ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਤੇ ਮੌਜੂਦਾ ਸਰਕਾਰ ਨੇ ਇਸ ਹੱਲ ਸਬੰਧੀ ਅਮਲੀ ਕਾਰਵਾਈ ਤੋਂ ਪੂਰੀ ਤਰ੍ਹਾਂ ਪਾਛਾ ਵੱਟਿਆ ਹੋਇਆ ਹੈ। ਜਿਸ ਕਰਕੇ ਸ਼ਹਿਰ ਹਰ ਗਲੀ ਮੁਹੱਲੇ ਵਿੱਚ ਸੀਵਰੇਜ ਦੇ ਗੰਦੇ ਪਾਣੀ ਨੇ ਗੰਦੇ ਨਾਲੇ ਦਾ ਰੂਪ ਧਾਰਨ ਕੀਤਾ ਹੋਇਆ ਹੈ। ਅਤੇ ਡੇਂਗੂ ਸਮੇਤ ਭਿਆਨਕ ਜਾਨਲੇਵਾ ਬਿਮਾਰੀਆਂ ਫੈਲ ਰਹੀਆਂ ਹਨ। ਅਤੇ ਸ਼ਹਿਰੀਆਂ ਵਿਚ ਰੋਸ਼ ਵਧ ਰਿਹਾ ਹੈ।

ਮੀਟਿੰਗ ਸ਼ਾਮਲ ਆਗੂਆਂ ਅਰਸ਼ਦੀਪ ਮਾਈਕਲ ਗਾਗੋਵਾਲ, ਰਾਜਵਿੰਦਰ ਰਾਣਾ, ਕ੍ਰਿਸ਼ਨ ਚੌਹਾਨ,ਬੋਘ ਸਿੰਘ ਮਾਨਸਾ, ਧੰਨਾ ਮੱਲ ਗੋਇਲ, ਭਗਵੰਤ ਸਮਾਓ, ਮਨਦੀਪ ਗੋਰਾ,ਡਾ਼ ਮਾਨਵ ਜਿੰਦਲ, ਸੁਰਿੰਦਰਪਾਲ ਸ਼ਰਮਾ, ਸੁਰੇਸ਼ ਨੰਦਗੜੀਆ, ਅਮ੍ਰਿਤਪਾਲ ਗੋਗਾ, ਰਾਮਪਾਲ ਸਿੰਘ ਐਮ ਸੀ, ਹੰਸਾ ਸਿੰਘ, ਅਜੀਤ ਸਿੰਘ ਸਰਪੰਚ ਆਦਿ ਆਗੂਆਂ ਨੇ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰੀਆਂ ਦੇ ਸਹਿਯੋਗ ਨਾਲ ਚਲ ਰਿਹਾ ਧਰਨਾ ਪੱਕੇ ਹੱਲ ਤੱਕ ਜਾਰੀ ਰੱਖਿਆ ਜਾਵੇਗਾ। ਕਿਉਂਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੇੜੇ ਧਰਮਲ ਪਲਾਂਟ ਬਣਾਂਵਾਲੀ ਨੇ ਜ਼ੋ ਸੀਵਰੇਜ ਦਾ ਪਾਣੀ ਟਰੀਟ ਕਰਕੇ ਲੈਣ ਕਿ ਜਾਣਾ ਸੀ ਪ੍ਰੰਤੂ ਥਰਮਲ ਤੇ ਰਾਜਸੀ ਆਗੂਆਂ ਦੀ ਚੁੱਪ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦੇ ਰਹੇ ਹਨ। ਆਗੂਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਫੌਰੀ ਦਖਲ ਦੇਣ ਦੇ ਕਿ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ।
ਸੰਘਰਸ਼ ਨੂੰ ਹੋਰ ਵਿਹਤਰ ਤੇ ਤਿੱਖਾ ਕਰਨ ਲਈ ਸੰਘਰਸ਼ੀ ਕੌਂਸਲਰਾ, ਵਪਾਰਕ, ਰਾਜਸੀ, ਸਮਾਜਿਕ ਤੇ ਜਨਤਕ ਤੇ ਇਨਸਾਫ਼ ਪਸੰਦ ਜਥੇਬੰਦੀਆਂ ਨੇ 4 ਦਸੰਬਰ ਸ਼ਾਮ 4-00 ਲਕਸ਼ਮੀ ਨਰਾਇਣ ਮੰਦਰ ਵਿੱਚ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਦੌਰਾਨ ਉਚੇਚੇ ਤੌਰ ਤੇ ਪੁੱਜੇ ਪ੍ਰਧਾਨ ਨਗਰ ਕੌਂਸਲ ਵਿਜੇ ਕੁਮਾਰ ਸਿੰਗਲਾ ਵੱਲੋਂ ਬੇਸ਼ੱਕ ਸਾਰੇ ਮਸਲੇ ਦੇ ਹੱਲ ਲਈ ਮੀਟਿੰਗ ਵਿੱਚ ਪਾਸ ਕਰਕੇ ਸਰਕਾਰ ਤੱਕ ਗੱਲ ਰੱਖਣ ਦੀ ਅਪੀਲ ਕੀਤੀ ਗਈ। ਪ੍ਰੰਤੂ ਸ਼ਾਮਲ ਆਗੂਆਂ ਵੱਲੋਂ ਪੱਕੇ ਹੱਲ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਕੰਚਨ ਸੇਠੀ ਐਮ ਸੀ,ਨੇਮ ਚੰਦ ਐਮ ਸੀ, ਕਮਲੇਸ਼ ਰਾਣੀ ਐਮ ਸੀ, ਸੰਦੀਪ ਸ਼ਰਮਾ, ਘਣਸ਼ਿਆਮ ਨਿੱਕੂ, ਮਨਜੀਤ ਸਿੰਘ ਮੀਹਾਂ, ਕਰਨੈਲ ਸਿੰਘ, ਜਸਵੰਤ ਸਿੰਘ, ਗਗਨਦੀਪ ਸਿਰਸੀਵਾਲਾ,ਰਤਨ ਭੋਲਾ, ਆਤਮਾ ਸਿੰਘ ਪ੍ਰਮਾਰ, ਬਲਵਿੰਦਰ ਘਰਾਗਣਾ,ਦੀਪ ਮਾਨ, ਗੁਰਦੀਪ ਦੀਪਾ ਸਾਬਕਾ ਐਮ ਸੀ, ਪੰਮੀ ਢੁੰਡਾ, ਕ੍ਰਿਸ਼ਨਾ ਕੌਰ, ਪ੍ਰਦੀਪ ਮਾਖਾ, ਮੱਖਣ ਸਿੰਘ, ਦੀਪਕ ਕੁਮਾਰ , ਹਰਜਿੰਦਰ ਸਿੰਘ ਮਾਨਸ਼ਾਹੀਆ ਤੇ ਅਮਰੀਕ ਸਿੰਘ ਆਦਿ ਨੇ ਸੰਬੋਧਨ ਕੀਤਾ।
