ਪਟਿਆਲਾ 30, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸੀਬੀਆਈ ਨੇ ਸ਼ਨੀਵਾਰ ਨੂੰ ਦੂਜੇ ਦਿਨ ਪਟਿਆਲਾ ਵਿੱਚ ਅਰਧ ਸੈਨਿਕ ਬਲ ਦੇ ਨਾਲ ਐਫਸੀਆਈ ਦੇ ਗੋਦਾਮਾਂ ਵਿੱਚ ਛਾਪਾ ਮਾਰਿਆ। ਇਸ ਦੌਰਾਨ ਉਥੋਂ ਅਨਾਜ ਦੇ ਸੈਂਪਲ ਲਏ ਗਏ ਅਤੇ ਕੁਝ ਰਿਕਾਰਡ ਵੀ ਜ਼ਬਤ ਕਰ ਲਏ ਗਏ। ਪਟਿਆਲਾ ਤੋਂ ਇਲਾਵਾ ਰਾਜਪੁਰਾ ਦੇ ਗੁਦਾਮਾਂ ਵਿੱਚ ਵੀ ਛਾਪੇ ਮਾਰੇ ਗਏ।
ਸੀਬੀਆਈ ਦੀ ਟੀਮ ਅਰਧ ਸੈਨਿਕ ਬਲਾਂ ਦੇ ਨਾਲ ਸਵੇਰੇ 10 ਵਜੇ ਪਟਿਆਲਾ ਦੇ ਡੀਐਮਡਬਲਯੂ ਰੋਡ ‘ਤੇ ਬਫਰ ਗੋਦਾਮਾਂ’ ‘ਤੇ ਪਹੁੰਚੀ। ਸੀਬੀਆਈ ਦੀ ਟੀਮ ਨੇ ਚਾਵਲ ਅਤੇ ਕਣਕ ਦੇ ਨਮੂਨੇ ਲਏ। ਇਹ ਨਮੂਨੇ ਕਣਕ ਅਤੇ ਚੌਲਾਂ ਦੇ ਸਾਲ 2019-20 ਅਤੇ 2020-21 ਦੇ ਹਨ।
ਇਸ ਦੌਰਾਨ, ਚੌਲਾਂ ਦੀ ਨਮੀ ਦੀ ਮਾਤਰਾ ਅਤੇ ਗੁਣਵੱਤਾ ਦੀ ਜਾਂਚ ਕੀਤੀ ਗਈ। ਲੈਬ ਟੈਸਟ ਲਈ ਵੱਖ ਵੱਖ ਕਿਸਮਾਂ ਦੇ ਚੌਲਾਂ ਦੇ ਸੈਂਪਲ ਭਰੇ ਗਏ। ਅਧਿਕਾਰੀ ਜਾਂਚ ਲਈ ਰਿਕਾਰਡ ਵੀ ਆਪਣੇ ਨਾਲ ਵੀ ਲੈ ਲਏ। ਉਨ੍ਹਾਂ ਨਾਲ ਪੰਜਾਬ ਸਰਕਾਰ ਦੇ ਕੁਝ ਅਧਿਕਾਰੀ ਅਤੇ ਕਰਮਚਾਰੀ ਵੀ ਸੀ।