
ਬੁਢਲਾਡਾ 29 ਜੁਲਾਈ (ਸਾਰਾ ਯਹਾ,ਅਮਨ ਮਹਿਤਾ): ਸਥਾਨਕ ਸੀਨੀਅਰ ਸਿਟੀਜਨ ਐਸੋਸੀਏਸਨ ਵੱਲੋਂ ਅੰਗਰੇਜ਼ੀ ਗ੍ਰਾਮਰ ਕਲਾਸਾ ਆਨਲਾਇਨ ਲਾਇਆ ਜਾ ਰਹੀਆ ਹਨ। ਇਸ ਸਬੰਧੀ ਜਾਣਕਾਰੀ ਦਿੰਦੀਆਂ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਦਸਿਆ ਕਿ ਇਨ੍ਹਾਂ ਕਲਾਸਾਂ ਵਿੱਚ ਵਿਆਕਰਨ ਦੇ ਨੁਕਤਿਆਂ ਬਾਰੇ ਦਿਤੀ ਜਾਵੇਗੀ। ਐਸੋਸੀਏਸ਼ਨ ਵੱਲੋਂ ਪਹਿਲਾਂ ਹੀ ਇੱਕ ਵਿਕਲਪ ਸਿਹਤ ਸੇਵਾ ਕੇਂਦਰ ਚੱਲ ਰਿਹਾ ਹੈ ਜਿਸ ਵਿੱਚ ਸੁਯੋਗ/ਚੁਬਕੀ ਅਤੇ ਹੋਰ ਵੀ ਵਿਕਲਪ ਵਿਧੀਆ ਰਾਹੀਂ ਹਰ ਰੋਜ਼ ਹਰ ਤਰ੍ਹਾਂ ਦੀ ਬੀਮਾਰੀ ਦਾ ਇਲਾਜ ਬਿਨਾਂ ਕਿਸੇ ਦਵਾਈ ਦੇ ਕੀਤਾ ਜਾਂਦਾ ਹੈ। ਐਸੋਸੀਏਸ਼ਨ ਵੱਲੋਂ ਪਿਛਲੇ ਦੋ ਮਹੀਨੇ ਤੋਂ ਆਯੂਰਵੈਦਿਕ ਕਾੜਾ ਮੁਫ਼ਤ ਪਿਲਾਇਆ ਜਾਂਦਾ ਹੈ ਅਤੇ ਪੈਨਸਨਾ ਦੇ ਫਾਰਮ ਮੁਫਤ ਦਿੱਤੇ ਜਾਦੇ ਹਨ ਅਤੇ ਸਹੀ ਜਾਨਕਾਰੀ ਲੋਕਾ ਪੈਨਸ਼ਨਕਾਰਾ ਨੂੰ ਦਿੱਤੀ ਜਾਦੀ ਹੈ। ਆਨਲਾਈਨ ਕਲਾਸਾਂ ਬਾਰੇ ਰਜਿਸਟ੍ਰੇਸ਼ਨ 31 ਜੁਲਾਈ ਤੱਕ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਕਰਵਾਈ ਜਾ ਸਕਦੀ ਹੈ। ਇਸ ਮੋਕੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਪਟਵਾਰੀ, ਸਤਪਾਲ ਸਿੰਘ ਪਾਲੀ ਆਦਿ ਹਾਜ਼ਰ ਸਨ।
