ਸੀਨੀਅਰ ਸਿਟੀਜਨ ਐਸ਼ੋਸ਼ੀਏਸ਼ਨ ਵੱਲੋਂ ਕੀਤਾ ਫੁੱਲਾ ਦਾ ਹਾਰ ਪਾ ਕੇ ਸਫਾਈ ਸੇਵਕਾ ਦਾ ਸਨਮਾਨ

0
50

ਬੁਢਲਾਡਾ 16, ਅਪ੍ਰੈਲ(ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਸੀਨੀਅਰ ਸਿਟੀਜਨ ਐਸ਼ੋਸ਼ੀਏਸ਼ਨ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਆਪਣੀ ਡਿਊਟੀ ਨਿਭਾ ਰਹੇ ਸਫਾਈ ਸੇਵਕਾ ਅਤੇ ਕੂੜਾ ਰੇਹੜੀ ਵਾਲਿਆਂ ਦਾ ਫੁੱਲਾ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ. ਇਸ ਮੌਕੇ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਇਹ ਸਫਾਈ ਸੇਵਕ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ ਤਾਂ ਜ਼ੋ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾ ਸਕੇੇ. ਉਨ੍ਹਾਂ ਕਿਹਾ ਕਿ ਇਨ੍ਹਾਂ ਸਫਾਈ ਸੇਵਕਾ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਦਸਤੇ ਦੇ ਕੇ ਸਨਮਾਨ ਕੀਤਾ ਗਿਆ ਹੈ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਹੈ. ਐਸ਼ੋਸ਼ੀਏਸ਼ਨ ਵੱਲੋਂ ਇਨ੍ਹਾਂ ਨੂੰ ਘਰ ਦਾ ਜ਼ਰੂਰਤ ਦਾ ਰਾਸ਼ਨ ਦਾ ਸਮਾਨ ਵੀ ਦਿੱਤਾ ਗਿਆ. ਇਸ ਮੌਕੇ ਮੀਤ ਪ੍ਰਧਾਨ ਸੁਰਜੀਤ ਸਿੰਘ, ਸੰਤੋਖ ਸਿੰਘ, ਬਚਨ ਸਿੰਘ, ਜ਼ਸਦੀਸ਼ ਸਿੰਘ, ਸਰੋਜ਼ ਬਾਲਾ, ਅਤੇ ਹਰਬੰਸ ਕੋਰ ਆਦਿ ਹਾਜ਼ਰ ਸਨ.  ਫੋਟੋ: ਬੁਢਲਾਡਾ: ਸਫਾਈ ਸੇਵਕਾ ਦਾ ਸਨਮਾਨ ਕਰਦੇ ਹੋਏ ਅਤੇ ਰਾਸ਼ਨ ਦਿੰਦੇ ਹੋਏ ਐਸ਼ੋਸ਼ੀਏਸ਼ਨ ਦੇ ਮੈਂਬਰ. 

LEAVE A REPLY

Please enter your comment!
Please enter your name here