*ਸੀਐਮ ਭਗਵੰਤ ਮਾਨ ਦੇ ਦਫ਼ਤਰ ‘ਚ ਪਿਛਲੇ 14 ਮਹੀਨਿਆਂ ‘ਚ ਚਾਹ-ਪਕੌੜੇ ਤੇ ਸਨੈਕਸ ‘ਤੇ ਖ਼ਰਚੇ 31 ਲੱਖ ਰੁਪਏ*

0
75

 (ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵਿੱਚ ਪਿਛਲੇ 14 ਮਹੀਨਿਆਂ ਵਿੱਚ ਚਾਹ ਤੇ ਸਨੈਕਸ ’ਤੇ 31 ਲੱਖ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਇਸ ਗੱਲ ਦਾ ਖ਼ੁਲਾਸਾ ਆਰਟੀਆਈ ਕਾਰਕੁਨ ਗੁਰਜੀਤ ਸਿੰਘ ਗੋਪਾਲਪੁਰੀ ਵਾਸੀ ਪਟਿਆਲਾ ਵੱਲੋਂ ਦਾਇਰ ਇੱਕ ਆਰਟੀਆਈ ਵਿੱਚ ਹੋਇਆ ਹੈ। ਇਸ ਮੁਤਾਬਕ ਇਕੱਲੇ ਮਾਰਚ 2022 ਦਾ ਚਾਹ ਤੇ ਸਨੈਕਸ ਦਾ ਬਿੱਲ 3.38 ਲੱਖ ਰੁਪਏ ਸੀ।

ਮਾਰਚ ਤੋਂ ਬਾਅਦ ਅਪ੍ਰੈਲ 2022 ਵਿਚ 2 ਲੱਖ 73 ਹਜ਼ਾਰ 788 ਰੁਪਏ, ਮਈ ਵਿਚ 3 ਲੱਖ 55 ਹਜ਼ਾਰ 795 ਰੁਪਏ, ਜੂਨ ਵਿਚ 3 ਲੱਖ 25 ਹਜ਼ਾਰ 248 ਰੁਪਏ, ਜੁਲਾਈ ਵਿਚ ਦੋ ਲੱਖ 58 ਹਜ਼ਾਰ 347, ਅਗਸਤ ‘ਚ ਦੋ ਲੱਖ 33 ਹਜ਼ਾਰ 305, ਸਤੰਬਰ ਤੇ ਅਕਤੂਬਰ ਵਿੱਚ ਕ੍ਰਮਵਾਰ ਦੋ ਲੱਖ 82 ਹਜ਼ਾਰ 347 ਅਤੇ ਇੱਕ ਲੱਖ 64 ਹਜ਼ਾਰ 573 ਰੁਪਏ ਖਰਚ ਕੀਤੇ ਗਏ।

ਉਥੇ ਹੀ ਨਵੰਬਰ ਵਿੱਚ ਇੱਕ ਲੱਖ 39 ਹਜ਼ਾਰ 630, ਦਸੰਬਰ ਵਿੱਚ ਇੱਕ ਲੱਖ 54 ਹਜ਼ਾਰ 594 ਰੁਪਏ ਖਰਚ ਕੀਤੇ ਗਏ। ਜਨਵਰੀ 2023 ਵਿੱਚ ਇੱਕ ਲੱਖ 56 ਹਜ਼ਾਰ 720, ਫਰਵਰੀ ਵਿੱਚ ਇੱਕ ਲੱਖ 62 ਹਜ਼ਾਰ 183, ਮਾਰਚ ਵਿੱਚ ਇੱਕ ਲੱਖ 73 ਹਜ਼ਾਰ 208 ਅਤੇ ਅਪ੍ਰੈਲ ਵਿੱਚ ਇੱਕ ਲੱਖ 24 ਹਜ਼ਾਰ 451 ਰੁਪਏ ਖਰਚ ਕੀਤੇ ਗਏ ਸਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਖਾਣਾ ਵੀ ਵਿਵਾਦਾਂ ‘ਚ ਆ ਗਿਆ ਸੀ। ਸਿਰਫ਼ ਤਿੰਨ ਮਹੀਨੇ ਲਈ ਮੁੱਖ ਮੰਤਰੀ ਬਣੇ ਚੰਨੀ ਨੇ ਕਰੀਬ 60 ਲੱਖ ਰੁਪਏ ਦਾ ਖਾਣਾ ਖਾਧਾ ਸੀ। ਚੰਨੀ ਦੇ ਘਰ ਕਦੇ 300 ਰੁਪਏ ਦੀ ਥਾਲੀ ਤੇ ਕਦੇ 500 ਰੁਪਏ ਦੀ ਥਾਲੀ ਆਉਂਦੀ ਸੀ। ਤਾਜ ਹੋਟਲ ਤੋਂ 3900 ਰੁਪਏ ਤੱਕ ਦੀਆਂ ਪਲੇਟਾਂ ਵੀ ਮੰਗਵਾਈਆਂ ਗਈਆਂ ਸੀ। ਇਹ ਖੁਲਾਸਾ ਵੀ ਉਸ ਸਮੇਂ ਇੱਕ ਆਰਟੀਆਈ ਰਾਹੀਂ ਵੀ ਹੋਇਆ ਸੀ।

LEAVE A REPLY

Please enter your comment!
Please enter your name here