*ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਟੋਲ ਪਲਾਜ਼ੇ ਨਹੀਂ ਲੱਗਣ ਦਿਆਂਗੇ, ਲੋਕਾਂ ਦੇ ਪੈਸੇ ਦੀ ਨਾਜਾਇਜ਼ ਲੁੱਟ ਨਹੀਂ ਹੋਣ ਦੇਵਾਂਗੇ*

0
50

CM Bhagwant Mann: ਨੇ ਅੱਜ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਭਵਾਨੀਗੜ੍ਹ ਤੋਂ ਕੋਟ ਸ਼ਮੀਰ ਰੋਡ ‘ਤੇ ਲੱਗਣ ਵਾਲੇ ਤਿੰਨ ਟੋਲ ਪਲਾਜ਼ੇ ਨਹੀਂ ਲੱਗਣ ਦੇਵੇਗੀ। ਉਨ੍ਹਾਂ ਕਿਹਾ ਕਿ ਬਿਨਾਂ ਸੜਕਾਂ ਬਣਾਏ ਹੀ ਟੋਲ ਪਲਾਜ਼ੇ ਲਗਾਏ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਨਾਜਾਇਜ਼ ਲੁੱਟ ਨਹੀਂ ਹੋਣ ਦੇਵਾਂਗੇ। 

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਸਾਰੇ ਟੋਲ ਪਲਾਜ਼ਾ ‘ਤੇ ਮਿਆਦ ਦੀ ਆਖਰੀ ਤਾਰੀਖ ਲਿਖਣੀ ਲਾਜ਼ਮੀ ਹੋਵੇਗੀ। ਪੰਜਾਬ ਦੇ ਲੋਕਾਂ ਦੇ ਪੈਸੇ ਦੀ ਬਰਬਾਦੀ ਨਹੀਂ ਹੋਣ ਦੇਵਾਂਗੇ। ਪੰਜਾਬ ਦੇ ਉਜਾੜੇ ਦਾ ਹਿਸਾਬ ਕੈਪਟਨ-ਬਾਦਲਾਂ ਤੋਂ ਲੈ ਕੇ ਹੀ ਰਹਾਂਗੇ। 

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਤੇ ਵੱਡੇ ਪੰਜਾਬ ਹਿਤੈਸ਼ੀ ਲੀਡਰਾਂ ਦੀ ਮਿਲੀਭੁਗਤ ਨਾਲ ਪੰਜਾਬ ਦੇ ਲੋਕਾਂ ਦੀਆ ਜੇਬਾਂ ‘ਤੇ ਡਾਕਾ ਪੈਂਦਾ ਰਿਹਾ ਹੈ। ਸਰਕਾਰੀ ਖਾਤਿਆਂ ਦੀ ਥਾਂ ਪ੍ਰਾਈਵੇਟ ਖਾਤਿਆਂ ਵਿੱਚ ਪੈਸੇ ਜਾਂਦੇ ਰਹੇ। ਸਾਡੀ ਸਰਕਾਰ ਇਸ ਦੀ ਪੂਰੀ ਪੜਤਾਲ ਕਰੇਗੀ ਟੋਲ ਕੰਪਨੀ ‘ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੁਸ਼ਿਆਰਪੁਰ ਦਾ ਲਾਚੋਵਾਲ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ। ਟਾਂਡਾ ਰੋਡ ’ਤੇ ਬਣਿਆ ਲਾਚੋਵਾਲ ਟੋਲ ਪਲਾਜ਼ੇ ਦੀ ਮਿਆਦ ਖ਼ਤਮ ਹੋ ਗਈ ਹੈ। ਟੋਲ ਪਲਾਜ਼ਾ ਬੰਦ ਹੋਣ ਕਾਰਨ ਹੁਸ਼ਿਆਰਪੁਰ ਤੋਂ ਟਾਂਡਾ ਜਾਣ ਵਾਲੇ ਲੋਕਾਂ ਨੂੰ ਟੋਲ ਫੀਸ ਨਹੀਂ ਦੇਣੀ ਪਵੇਗੀ। ਇਹ ਸੜਕ ਹੁਸ਼ਿਆਰਪੁਰ ਤੋਂ ਟਾਂਡਾ ਨੂੰ ਜਾਂਦੀ ਹੈ। ਅੱਗੇ ਇਹ ਸੜਕ ਅੰਮ੍ਰਿਤਸਰ ਨੂੰ ਜਾਂਦੀ ਹੈ।

ਅੱਜ ਹੁਸ਼ਿਆਰਪੁਰ ਦੇ ਲਾਚੋਵਾਲ ਟੋਲ ਪਲਾਜ਼ਾ ‘ਤੇ ਪਹੁੰਚਣਗੇ ਮੁੱਖ ਮੰਤਰੀ ਮਾਨ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਦੇ ਲਾਚੋਵਾਲ ਟੋਲ ਪਲਾਜ਼ਾ ‘ਤੇ ਪਹੁੰਚਣਗੇ। ਟਾਂਡਾ ਰੋਡ ’ਤੇ ਬਣਿਆ ਲਾਚੋਵਾਲ ਟੋਲ ਪਲਾਜ਼ੇ ਦੀ ਮਿਆਦ ਖ਼ਤਮ ਹੋ ਗਈ ਹੈ। ਟੋਲ ਪਲਾਜ਼ਾ ਬੰਦ ਹੋਣ ਕਾਰਨ ਹੁਸ਼ਿਆਰਪੁਰ ਤੋਂ ਟਾਂਡਾ ਜਾਣ ਵਾਲੇ ਲੋਕਾਂ ਨੂੰ ਟੋਲ ਫੀਸ ਨਹੀਂ ਦੇਣੀ ਪਵੇਗੀ। ਇਹ ਸੜਕ ਹੁਸ਼ਿਆਰਪੁਰ ਤੋਂ ਟਾਂਡਾ ਨੂੰ ਜਾਂਦੀ ਹੈ। ਅੱਗੇ ਇਹ ਸੜਕ ਅੰਮ੍ਰਿਤਸਰ ਨੂੰ ਜਾਂਦੀ ਹੈ।

ਸੀਐਮ ਨੇ ਸੰਗਰੂਰ ਪਹੁੰਚ ਕੇ ਕੀਤਾ ਸੀ ਇਹ ਐਲਾਨ

ਇਸ ਤੋਂ ਪਹਿਲਾਂ ਸੰਗਰੂਰ ਵਿੱਚ 2 ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਸਨ। ਸੀਐਮ ਭਗਵੰਤ ਮਾਨ ਨੇ ਸੰਗਰੂਰ ਪਹੁੰਚ ਕੇ ਇਹ ਐਲਾਨ ਕੀਤਾ ਸੀ। ਮਾਨ ਨੇ ਕਿਹਾ ਸੀ ਕਿ ਕੰਪਨੀ ਨੇ ਉਨ੍ਹਾਂ ਤੋਂ 6 ਮਹੀਨੇ ਦਾ ਸਮਾਂ ਮੰਗਿਆ ਸੀ। ਸਮਾਂ ਨਾ ਦੇਣ ’ਤੇ 50 ਕਰੋੜ ਦਾ ਮੁਆਵਜ਼ਾ ਮੰਗਿਆ ਗਿਆ ਸੀ। ਕੰਪਨੀ ਇਸ ਲਈ ਕੋਰੋਨਾ ਅਤੇ ਕਿਸਾਨਾਂ ਦੇ ਅੰਦੋਲਨ ਦੌਰਾਨ ਹੋਏ ਨੁਕਸਾਨ ਦੀ ਦਲੀਲ ਦੇ ਰਹੀ ਸੀ। ਜੇਕਰ ਕੋਈ ਹੋਰ ਸਰਕਾਰ ਹੁੰਦੀ ਤਾਂ 6 ਦੀ ਬਜਾਏ 10 ਮਹੀਨੇ ਦਾ ਸਮਾਂ ਸਾਨੂੰ ਬਾਕੀ ਦੇ ਪੈਸੇ ਦੇ ਦਿੰਦੀ। ‘ਆਪ’ ਸਰਕਾਰ ਨੇ ਕੰਪਨੀ ਦੀ ਮੰਗ ਨੂੰ ਠੁਕਰਾ ਦਿੱਤਾ ਸੀ। 

LEAVE A REPLY

Please enter your comment!
Please enter your name here