ਬੋਹਾ 24,ਅਪ੍ਰੈਲ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਮਸੀਹ ਭਾਈਚਾਰੇ ਨਾਲ ਸਬੰਧਤ ਸੰਸਥਾ ਸੀ ਐਫ ਆਈ ਵੱਲੋਂ ਨੇੜਲੇ ਪਿੰਡ ਹਾਕਮਵਾਲਾ ਦੇ ਮੁਕਤੀ ਮਾਰਗ ਚਰਚ ਵਿਖੇ ਪਾਸਟਰ ਜਗਦੀਪ ਹੈਰੀ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ।ਇਸ ਮੌਕੇ ਸਿਹਤ ਸੇਵਾਵਾਂ ਅਤੇ ਫ੍ਰੰਟਲਾਈਨ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਹੈਲਥ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਅਤੇ ਏ ਐੱਨ ਐੱਮ ਪੰਮੀ ਕੌਰ ਨੇ ਵਿਸਥਾਰਪੂਰਵਕ ਡੇਂਗੂ ਮਲੇਰੀਆ ਅਤੇ ਕੋਰੋਨਾ ਆਦਿ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਾਅ ਦੇ ਤਰੀਕੇ ਦੱਸੇ।ਸਿਹਤ ਵਰਕਰਾਂ ਨੇ ਦੱਸਿਆ ਕਿ ਕੋਰੋਨਾ ਬਿਮਾਰੀ ਕਾਫ਼ੀ ਗੰਭੀਰ ਹੁੰਦੀ ਦਿਖਾਈ ਦੇ ਰਹੀ ਹੈ ਇਸ ਲਈ ਸਾਨੂੰ ਜਿਥੇ ਸਮੇਂ ਸਮੇਂ ਤੇ ਇਸ ਦੇ ਟੈਸਟ ਕਰਵਾਉਣੇ ਚਾਹੀਦੇ ਹਨ ਉੱਥੇ ਇਸ ਦੇ ਬਚਾਅ ਲਈ ਵੈਕਸੀਨ ਵੀ ਜ਼ਰੂਰ ਲਗਵਾਉਣੀ ਚਾਹੀਦੀ ਹੈ।ਇਸ ਮੌਕੇ ਵਿਸ਼ੇਸ ਸਨਮਾਨਯੋਗ ਸ਼ਖ਼ਸੀਅਤਾਂ ਵਿੱਚ ਸਿਹਤ ਸੁਪਰਵਾਈਜ਼ਰ ਭੁਪਿੰਦਰ ਕੁਮਾਰ, ਏ ਐਨ ਐਮ ਪੰਮੀ ਕੌਰ,ਸਮਾਜ ਸੇਵੀ ਜਸਪਾਲ ਸਿੰਘ ਜੱਸੀ ਸਰਕਾਰੀ ਹਾਈ ਸਕੂਲ ਹਾਕਮਵਾਲਾ ਦੇ ਮੁੱਖ ਅਧਿਆਪਕ ਗੁਰਜੰਟ ਸਿੰਘ,ਅਧਿਆਪਕ ਗੁਰਪ੍ਰੀਤ ਸਿੰਘ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਸੁਖਪਾਲ ਸਿੰਘ ਹਾਕਮ ਵਾਲਾ,ਪੱਤਰਕਾਰ ਦਰਸ਼ਨ ਹਾਕਮਵਾਲਾ,ਸਰਪੰਚ ਪਲਵਿੰਦਰ ਸਿੰਘ ਥਿੰਦ,ਰੰਗਰੇਟਾ ਦਲ ਦੇ ਆਗੂ ਮਾਸਟਰ ਮੇਘਾ ਸਿੰਘ,ਡਾ ਹਰਦੀਪ ਸਿੰਘ,ਲਾਲਾ ਕੇਸੂ ਰਾਮ, ਮਨਦੀਪ ਸਿੰਘ ,ਗਗਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ