ਮਾਨਸਾ 13 ਦਸੰਬਰ (ਸਾਰਾ ਯਹਾਂ/ਜਗਦੀਸ਼ ਬਾਂਸਲ)-ਸਿੱਧ ਬਾਬਾ ਬਾਲਕ ਨਾਥ ਲੰਗਰ ਐਂਡ ਵੈਲਫ਼ੇਅਰ ਕਮੇਟੀ (ਰਜਿ ਨੰ:2017) ਮਾਨਸਾ ਪੰਜਾਬ ਵਲੋਂ ਚੌਥਾ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿਚ ਇਕ ਵਿਸ਼ਾਲ ਭੰਡਾਰਾ ਮੰਦਿਰ ਸਿੱਧ ਬਾਬਾ ਬਾਲਕ ਨਾਥ ਸਿਰਸਾ ਰੋਡ ਨੇੜੇ ਫੋਜੀ ਪੰਪ ਮਾਨਸਾ ਵਿਖੇ ਲਗਾਇਆ ਗਿਆ ਜਿਸ ਵਿਚ ਸ਼ਹਿਰ ਦੀਆ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਵਲੋਂ ਹਾਜ਼ਰੀ ਲਗਵਾਈ ਗਈ।ਇਸ ਮੌਕੇ ਵੱਖ ਵੱਖ ਗਾਇਕਾ ਵਲੋਂ ਬਾਬਾ ਜੀ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਤੇ ਐੱਮ.ਐਲ.ਏ ਨਾਜਰ ਸਿੰਘ ਮਾਨਸ਼ਾਹੀਆ,ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸਪਿੰਦਰਵੀਰ ਸਿੰਘ ਚਹਿਲ, ਵਿਕਰਮ ਅਰੋੜਾ,ਮਾਇਕਲ ਗਾਗੋਵਾਲ,ਡਾ.ਵਿਜੈ ਸਿੰਗਲਾ,ਜਸਵੀਰ ਕੌਰ ਚੋਹਾਨ ਪ੍ਰਧਾਨ ਨਗਰ ਕੌਂਸਲ ਮਾਨਸਾ ਅਤੇ ਸਾਰੇ ਵਾਰਡ ਦੇ ਐਮ.ਸੀ ਸਾਹਿਬਾਨਾਂ ਨੇ ਆਪਣੀ ਹਾਜ਼ਰੀ ਲਗਵਾਈ । ਇਸ ਮੌਕੇ ਤੇ ਕਮੇਟੀ ਦੇ ਮੈਂਬਰ ਭੀਮ ਸੈਨ ਗੋਇਲ, ਮਨੋਹਰ ਲਾਲ ਭੱਟੀ, ਗੁਰਪ੍ਰੀਤ ਸਿੰਘ, ਲੱਕੀ ਬਾਂਸਲ,ਕ੍ਰਿਸ਼ਨ ਭੱਟੀ, ਵਿਜੈ ਕੁਮਾਰ,ਦਾਨਿਸ਼ ਭੱਟੀ, ਰਵੀ ਅਰੋੜਾ,ਰਹਿਮਤ ਰਿੰਕੂ ਆਦਿ ਮੌਜੂਦ ਸਨ।