
ਮਾਨਸਾ 18 ਅਗਸਤ (ਸਾਰਾ ਯਹਾਂ/ਜਗਦੀਸ਼ ਬਾਂਸਲ)-ਸਿੱਧ ਬਾਬਾ ਬਾਲਕ ਨਾਥ ਲੰਗਰ ਐਂਡ ਵੈਲਫ਼ੇਅਰ ਕਮੇਟੀ ਮਾਨਸਾ ਦੀ ਇਕ ਅਹਿਮ ਮੀਟਿੰਗ ਸਿੱਧ ਬਾਬਾ ਬਾਲਕ ਨਾਥ ਮੰਦਿਰ ਸਿਰਸਾ ਰੋਡ ਮਾਨਸਾ ਵਿਖੇ ਹੋਈ ਜਿਸ ਵਿੱਚ ਜੈ ਮਾਂ ਭਗਵਤੀ ਸੰਕੀਰਤਨ ਮੰਡਲ ਮਾਨਸਾ ਦੀ ਕਮੇਟੀ ਸਿੱਧ ਬਾਬਾ ਬਾਲਕ ਨਾਥ ਲੰਗਰ ਐਂਡ ਵੈਲਫ਼ੇਅਰ ਕਮੇਟੀ ਵਿੱਚ ਸ਼ਾਮਿਲ ਹੋਈ ਜਿਸਦਾ ਮੰਦਿਰ ਕਮੇਟੀ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਅਤੇ ਮੰਦਿਰ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰੈਸ ਸਕੱਤਰ ਲੱਕੀ ਬਾਂਸਲ ਨੇ ਦੱਸਿਆ ਕਿ ਅਗਰ ਕਿਸੇ ਵੀ ਭਗਤ ਨੇ ਬਾਬਾ ਜੀ ਦੀ ਜਾਂ ਮਾਤਾ ਜੀ ਦੀ ਕਿਸੇ ਵੀ ਤਰ੍ਹਾਂ ਦੀ ਚੌਂਕੀ ਜਾ ਜਾਗਰਣ ਕਰਵਾਉਣਾ ਹੋਵੇ ਤਾਂ ਮੰਦਿਰ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ। ਮੀਟਿੰਗ ਵਿੱਚ ਕਮੇਟੀ ਦੇ ਪ੍ਰਧਾਨ ਭੀਮ ਸੈਨ, ਮਨੋਹਰ ਲਾਲ, ਦਵਿੰਦਰ ਕੁਮਾਰ, ਵਿਜੈ ਕੁਮਾਰ, ਕ੍ਰਿਸ਼ਨ ਭੱਟੀ, ਰਹਿਮਤ ਰਿੰਕੂ, ਰਮੇਸ਼ ਛੋਟੂ, ਸੱਤਪਾਲ, ਪਵਨ ਅਰੋੜਾ, ਰਵੀ ਅਰੋੜਾ, ਗੁਰਪ੍ਰੀਤ ਬੱਬੂ, ਦਾਨਿਸ਼ ਭੱਟੀ, ਅਤੇ ਪੰਡਿਤ ਤਰਸੇਮ ਕੁਮਾਰ ਆਦਿ ਹਾਜ਼ਰ ਸਨ।
