
(ਸਾਰਾ ਯਹਾਂ/ ਮੁੱਖ ਸੰਪਾਦਕ ) : ਸਿੱਧ ਬਾਬਾ ਬਲਕਨਾਥ ਲੰਗਰ ਐਂਡ ਵੈਲਫੇਅਰ ਕਮੇਟੀ ਮਾਨਸਾ ਵੱਲੋ ਮਿਤੀ 13-12-2022 ਦਿਨ ਮੰਗਲਵਾਰ ਨੂੰ ਮੂਰਤੀ ਸਥਾਪਨਾ ਦਿਵਸ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਪੰਜਾਬ ਦੇ ਮਸ਼ਹੂਰ ਕਲਾਕਾਰ ਸੁੱਖਾ ਰਾਮ ਸਰੋਆ ਅਤੇ ਸੁਰ ਸਾਗਰ ਨੇ ਬਾਬਾ ਜੀ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿਤਾ ! ਇਸ ਮੌਕੇ ਤੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਨੇ ਆਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ! ਕਮੇਟੀ ਦੇ ਪ੍ਰਧਾਨ ਭੀਮ ਸੈਨ ਨੇ ਸਾਰੀ ਸੰਗਤ ਦਾ ਭੰਡਾਰੇ ਵਿਚ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਦੱਸਿਆ ਕਿ ਬਾਬਾ ਜੀ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ ਇਸ ਮੌਕੇ ਕਮੇਟੀ ਦੇ ਮਨੋਹਰ ਲਾਲ, ਗੁਰਪ੍ਰੀਤ ਬੱਬੂ, ਰਮੇਸ਼ ਕੁਮਾਰ, ਨੈਬੀ ਸਿੰਗਲਾ, ਦਾਨਿਸ਼ ਭੱਟੀ ,ਕ੍ਰਿਸ਼ਨ ਭੱਟੀ, ਵਿਜੈ ਗੋਇਲ, ਰਮੇਸ਼, ਬਿੰਦਰ ਪਾਲ, ਪਵਨ ਕੁਮਾਰ, ਸਤਪਾਲ ਸਿੰਘ, ਰਾਜ ਕੁਮਾਰ,ਆਦਿ ਹਾਜਰ ਸਨ ! ਇਹ ਜਾਣਕਾਰੀ ਕਮੇਟੀ ਦੇ ਪ੍ਰੈਸ ਸਕੱਤਰ ਲੱਕੀ ਬਾਂਸਲ ਨੇ ਦਿਤੀ !

