
(ਸਾਰਾ ਯਹਾਂ/ਬਿਊਰੋ ਨਿਊਜ਼ ) : ਬੀਤੇ ਦਿਨ ਲੰਡਨ ਤੋਂ ਪੰਜਾਬ ਪਰਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਅੱਜ ਅੰਮ੍ਰਿਤਸਰ ਪਹੁੰਚੇ ਇਸ ਦੌਰਾਨ ਉਹਨਾਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ) ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, “ਗੋਲਡੀ ਬਰਾੜ ‘ਤੇ ਸਰਕਾਰ ਦੋ ਕਰੋੜ ਦਾ ਇਨਾਮ ਰੱਖੇ…ਮੈਂ ਇਹ ਇਨਾਮ ਆਪਣੀ ਜੇਬ ‘ਚੋਂ ਦੇਵਾਂਗਾ।”
ਸਰਕਾਰ ਰੱਖੇ ਇਹਨਾਂ ਪਾਪੀਆਂ ‘ਤੇ ਇਨਾਮ
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਇਨ੍ਹਾਂ ਪਾਪੀਆਂ ‘ਤੇ ਇਨਾਮ ਰੱਖੇ। ਤਾਂ ਜੋ ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਨੇ ਪੰਜਾਬ ਦੀ ਜਵਾਨੀ ਦਾ ਕਤਲ ਕੀਤਾ ਹੈ।
