
ਮਾਨਸਾ 26 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅੱਜ ਮਾਨਸਾ ‘ਚ ਖੇਤੀ ਬਿੱਲਾਂ ਨੂੰ ਲੈ ਕੇ ਹੋਏ ਰੋਸ ਮੁਜ਼ਾਹਰਿਆਂ ‘ਚ ਚੋਰਾਂ ਦਾ ਵੀ ਚੰਗਾ ਦਾਅ ਲੱਗਾ।ਇਸ ਧਰਨੇ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਸ਼ਾਮਲ ਹੋਏ ਸੀ ਅਤੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਵੀ ਪਹੁੰਚੇ ਸੀ।ਇਸ ਦੌਰਾਨ ਬਰਨਾਲਾ ਤੋਂ ਪਹੁੰਚੇ ਨੌਜਵਾਨ ਨੇਤਾ ਭਾਨਾ ਸਿੱਧੂ ਦੇ ਇੱਕ ਸਾਥੀ ਦਾ ਲਾਇਸੈਂਸੀ ਰਿਵਾਲਵਰ ਚੋਰੀ ਹੋ ਗਿਆ ਅਤੇ ਕਈ ਹੋਰਾਂ ਦੇ ਪਰਸ ਅਤੇ ਮੋਬਾਇਲ ਵੀ ਗਾਇਬ ਹੋ ਗਏ।

ਪੰਜਾਬੀ ਗਾਇਕਾਂ ਦੇ ਧਰਨੇ ‘ਚ ਅਸਲਾ ਲੈ ਕੇ ਪਹੁੰਚਣ ਵਾਲੇ ਤੇ ਪੁਲਿਸ ਹੁਣ ਕੀ ਕਾਰਵਾਈ ਕਰੇਗੀ ਇਸ ਦਾ ਹਾਲੇ ਕੋਈ ਖੁਲਾਸਾ ਨਹੀਂ ਹੋ ਸਕਿਆ। ਮਾਨਸਾ ‘ਚ ਅਸਲਾ ਲੈ ਕੇ ਆਉਣ ਤੇ ਧਾਰਾ 144 ਲਾਈ ਗਈ ਸੀ।ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਥਾਣਾ ਸਿਟੀ 1 ‘ਚ ਰਿਪੋਰਟ ਦਰਜ ਕਰਵਾਉਣ ਆਏ ਨੌਜਵਾਨਾਂ ਨੇ ਦੱਸਿਆ ਕਿ ਧਰਨੇ ਦੌਰਾਨ ਉਨ੍ਹਾਂ ਦੇ ਸਾਥੀ ਦਾ ਰਿਵਾਲਵਰ ਚੋਰੀ ਹੋ ਗਿਆ ਹੈ।
