ਲੁਧਿਆਣਾ10,ਅਕਤੂਬਰ (ਸਾਰਾ ਯਹਾਂ/ਬਿਊਰੋ ਰਿਪੋਰਟ ): ਸਿਨੇਮਾ ‘ਚੋਂ ਫ਼ਿਲਮ ਦੀ ਮੋਬਾਇਲ ‘ਤੇ ਕਾਪੀ ਬਣਾ ਕੇ ਵੇਚਣ ਵਾਲੇ ਤਿੰਨ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ। ਇਹ ਤਿੰਨੋਂ ਸਿੱਧੂ ਮੂਸੇ ਵਾਲੇ ਦੀ ਨਵੀਂ ਫਿਲਮ ਮੂਸਾ ਜੱਟ ਦੀ ਸਿਨੇਮਾ ‘ਚ ਵੀਡੀਓ ਬਣਾ ਰਹੇ ਸੀ। ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਉਮਰ 20 ਸਾਲ ਦੇ ਕਰੀਬ ਹੈ। ਅਤੇ ਇਹ ਨੌਜਵਾਨ ਲੁਧਿਆਣਾ ਦੇ ਰਹਿਣ ਵਾਲੇ ਹਨ।
ਕੁਝ ਲੋਕ ਜਲਦੀ ਪੈਸਾ ਕਮਾਉਣ ਅਤੇ ਕੁਝ ਲੋਕ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਚੱਕਰ ‘ਚ ਕਈ ਵਾਰ ਗਲਤੀਆਂ ਕਰ ਬੈਠਦੇ ਹਨ। ਤਿੰਨੋਂ ਨੌਜਵਾਨ ਨਵੀਂ ਆਈ ‘ਮੂਸਾ ਜੱਟ’ ਫਿਲਮ ਦੀ ਕਾਪੀ ਕਰ ਰਹੇ ਸਨ। ਜਿਸ ਦੇ ਚਲਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਵਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜੋਕਿ ਸਿੱਧੂ ਮੂਸੇ ਵਾਲਾ ਦੀ ਨਵੀਂ ਆਈ ਫਿਲਮ ਮੂਸਾ ਜੱਟ ਦੀ ਕਾਪੀ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਫਿਲਮਾਂ ਦੀ ਕਾਪੀ ਕਰ ਵੇਚ ਚੁੱਕੇ ਹਨ। ਜਿਨ੍ਹਾਂ ਦੀ ਉਮਰ ਤਕਰੀਬਨ 20 ਸਾਲ ਦੇ ਕਰੀਬ ਹੈ। ਅਜੇ ਇਹ ਜਾਣਕਾਰੀ ਹਾਸਿਲ ਕਰਨੀ ਹੈ ਕਿ ਇਹ ਫ਼ਿਲਮਾਂ ਨੂੰ ਕਿਸ ਵੈਬਸਾਈਟ ਰਾਹੀਂ ਅਪਲੋਡ ਕਰਦੇ ਸਨ।
ਦਸ ਦਈਏ ਕਿ ਮੂਸਾ ਜੱਟ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀ ਇੱਕ ਹੋਰ ਮੂਵੀ ‘yes I’m student’ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਸਾਲ 2020 ਵਿੱਚ ਰਿਲੀਜ਼ ਹੋਣ ਵਾਲੀ ਸੀ। ਪਰ ਕੋਰੋਨਾ ਕਾਰਨ, ਇਸ ਦੀ ਰਿਲੀਜ਼ ਡੇਟ ਨੂੰ ਕਾਫੀ ਪੋਸਟਪੋਨ ਕੀਤਾ ਗਿਆ। ਹੁਣ ਫਾਇਨਲੀ ਤਰਨਵੀਰ ਸਿੰਘ ਨੇ ਇਸ ਫਿਲਮ ਦੇ ਪ੍ਰੋਮੋ ਦੇ ਰਿਲੀਜ਼ ਹੋਣ ਦਾ ਹਿੰਟ ਦਿੱਤਾ ਹੈ।
ਸਿੱਧੂ ਮੂਸੇਵਾਲਾ ਦੀ ਫਿਲਮ ‘yes I’m student’ ਜਲਦੀ ਹੀ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦਾ ਆਫੀਸ਼ੀਅਲ ਪ੍ਰੋਮੋ 9 ਅਕਤੂਬਰ ਨੂੰ ਸਵੇਰੇ 9 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕੋ ਐਕਟਰ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਸੀਨੀਅਰ ਅਦਾਕਾਰਾ ਮੈਂਡੀ ਤੱਖਰ ਨਾਲ ਸਕ੍ਰੀਨ ਸ਼ੇਅਰ ਕਰਨਗੇ। ਇਹ ਪਹਿਲੀ ਵਾਰ ਹੈ ਜਦੋਂ ਇਹ ਦੋਵੇਂ ਕਲਾਕਾਰ ਇਕੱਠੇ ਕੰਮ ਕਰਨ ਜਾ ਰਹੇ ਹਨ। ਦਰਸ਼ਕ ਦੋਨਾਂ ਦੀ ਕੈਮਿਸਟਰੀ ਨੂੰ ਸਿਲਵਰ ਸਕ੍ਰੀਨ ‘ਤੇ ਦੇਖਣ ਲਈ ਐਕਸਾਈਟੇਡ ਹਨ।