ਮਾਨਸਾ 3 ਦਸੰਬਰ (ਸਾਰਾ ਯਹਾਂ/ਜੋਨੀ ਜਿੰਦਲ ) ਅੱਜ ਮਾਨਸਾ ਜਿਲ੍ਹੇ ਦਾ ਨਾਮ ਦੁਨੀਆਂ ਭਰ ਵਿੱਚ ਮਸ਼ਹੂਰ ਕਰਨ ਵਾਲੇ
ਸਿੱਧੂ ਮੂਸੇ ਵਾਲਾ ਉਰਫ ਸ਼ੁਭਦੀਪ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਵੱਲੋਂ
ਇਹ ਕਿਹਾ ਗਿਆ ਹੈ ਕਿ ਉਹ ਮਾਨਸਾ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਕਿਉਂਕਿ ਮਾਨਸਾ ਦੇ ਲੋਕਾਂ ਨੂੰ
ਰਾਜਨੀਤਿਕ ਤਾਕਤ ਅੱਜ ਤੱਕ ਪ੍ਰਾਪਤ ਨਹੀਂ ਹੋਈ ਹੈ।ਇਸ ਲਈ ਉਹ ਸਿਆਸਤ ਵਿੱਚ ਆ ਰਹੇ ਹਨ ਤਾਂ ਕਿ
ਉਹ ਰਾਜਨੀਤਿਕ ਤਾਕਤ ਹਾਸਲ ਕਰਕੇ ਮਾਨਸਾ ਦਾ ਵਿਕਾਸ ਕਰ ਸਕਣ। ਇਸ ਗੱਲ ਦੀ ਝਲਕ ਉਸ ਸਮੇਂ ਵੀ
ਮਿਲੀ ਜਦ ਸਿੱਧੂ ਮੂਸੇ ਵਾਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੇ ਕਾਂਗਰਸ ਪ੍ਰਧਾਨ
ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਨ ਸਮੇਂ ਸਿੱਧੂ ਮੂਸੇ ਵਾਲੇ ਨੂੰ ਮੁੱਖ ਕੁਰਸੀ ਦਿੱਤੀ
ਗਈ ਅਤੇ ਪੰਜਾਬ ਦਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਉਸ ਦੀਆਂ ਸਾਈਡ ਵਾਲੀਆਂ ਕੁਰਸੀਆਂ ਤੇ
ਬੈਠੇ। ਇਸ ਸਬੰਧੀ ਅੱਜ ਮਾਨਸਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਅਤੇ
ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ ਨੇ ਸਿੱਧੂ ਮੂਸੇ ਵਾਲੇ ਨੂੰ ਆਪਣੀ ਰਾਜਨੀਤਿਕ ਪਾਰੀ ਦੀ
ਸ਼ੁਰੂਆਤ ਕਰਨ *ਤੇ ਵਧਾਈ ਦਿੱਤੀ ਅਤੇ ਕਿਹਾ ਕਿ ਸਿੱਧੂ ਮੂਸੇ ਵਾਲਾ ਜੇ ਰਾਜਨੀਤਿਕ ਤਾਕਤ ਹਾਸਲ ਕਰਕੇ
ਮਾਨਸਾ ਦਾ ਵਿਕਾਸ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਮਾਨਸਾ ਦੇ ਵੋਟਰਾਂ ਨੂੰ ਇੱਕ ਸਮਾਂਬੱਧ ਅਤੇ ਮਾਨਸਾ ਦੇ
ਵਿਕਾਸ ਲਈ ਪੰਜਾਬ ਕਾਂਗਰਸ ਹਕੂਮਤ ਦੇ ਬਾਕੀ ਰਹਿੰਦੇ ਥੋੜ੍ਹੇ ਸਮੇਂ ਦੌਰਾਨ ਹੀ ਮਾਨਸਾ ਵਿਧਾਨ ਸਭਾ ਹਲਕੇ ਦੇ
ਜਰੂਰੀ ਕੰਮ ਕਰਕੇ ਦਿਖਾਉਣੇ ਪੈਣੇ ਹਨ ਅਤੇ ਉਨ੍ਹਾਂ ਲਈ ਆਪਣਾ ਰੋਡ ਮੈਪ ਮਾਨਸਾ ਵਾਸੀਆਂ ਨੂੰ ਦੇਣਾ ਪੈਣਾ
ਹੈ। ਮਾਨਸਾ ਹਮੇਸ਼ਾ ਲੋਕ ਲਹਿਰਾਂ ਦਾ ਗੜ੍ਹ ਰਿਹਾ ਹੈ। ਇੱਥੋਂ ਦੇ ਵੋਟਰ ਬਹੁਤ ਚੇਤੰਨ ਹਨ। ਇਥੇ ਹੀ ਕਾਮਰੇਡ
ਲਹਿਰ, ਕਿਸਾਨ ਅੰਦੋਲਨ, ਮੁਜ਼ਾਰਾ ਲਹਿਰ ਅਤੇ ਹੋਰ ਲੋਕ ਲਹਿਰਾਂ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇ ਵਾਲੇ ਤੋਂ ਮਾਨਸਾ ਹਲਕੇ ਦੀਆਂ 11 ਮੁੱਖ ਮੰਗਾਂ ਬਾਰੇ ਸਵਾਲ ਕਰਦੇ ਹਨ ਜਿੰਨ੍ਹਾਂ
ਬਾਰੇ ਉਹ ਮਾਨਸਾ ਦੇ ਲੋਕਾਂ ਨੂੰ ਸਮਾਂਬੱਧ ਰੋਡਮੈਪ ਦੇਣ। ਸਭਤੋਂ ਪਹਿਲੀ ਮੰਗ ਇਹ ਹੈ ਕਿ ਮਾਨਸਾ ਦਾ 70#
ਸੀਵਰੇਜ ਸਿਸਟਮ ਖਰਾਬ ਹਾਲਤ ਵਿੱਚ ਅਤੇ ਸਫਾਈ ਦਾ ਸ਼ਹਿਰ ਵਿੱਚ ਕੋਈ ਪ੍ਰਬੰਧ ਨਹੀਂ,ਉਸਨੂੰ ਠੀਕ ਕਰਨ
ਲਈ ਉਹ ਕੀ ਯਤਨ ਕਰਦੇ ਹਨ। ਦੂਸਰੀ ਵੱਡੀ ਮੰਗ ਮਾਨਸਾ ਸ਼ਹਿਰ ਦੇ ਲੋਕਾਂ ਨੂੰ ਮੌਜੂਦਾ ਕਾਂਗਰਸ ਸਰਕਾਰ ਦੇ
ਕਾਰਜਕਾਲ ਦੌਰਾਨ ਉਸ ਸਮੇਂ ਦੇ ਮੰਤਰੀ ਅਤੇ ਮੁੱਖ ਮੰਤਰੀ ਦਾ ਪੁੱਤਰ ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ
ਕਰਨ ਲਈ ਇੱਕ ਮਹੀਨੇ ਦਾ ਸਮਾਂ ਦੇ ਕੇ ਗਏ ਸਨ, ਉਸਤੇ ਉਹ ਕੀ ਕਾਰਵਾਈ ਕਰਨਗੇ। ਤੀਸਰੀ ਮੰਗ ਮਾਨਸਾ
ਸ਼ਹਿਰ ਦੇ ਵਿੱਚ ਭਾਈ ਗੁਰਦਾਸ ਦੇ ਏਰੀਏ ਵਿੱਚ ਕੂੜੇ ਦੇ ਡੰਪ ਚੁਕਵਾਉਣ ਲਈ ਉਸ ਕੋਲ ਕੀ ਰਾਜਨੀਤਿਕ
ਸੋਚ ਹੈ। ਚੌਥੀ ਮੰਗ ਮਾਨਸਾ ਦੇ ਸਰਕਾਰੀ ਨਹਿਰੂ ਕਾਲਜ ਵਿੱਚ ਇੱਕ ਵੀ ਰੈਗੂਲਰ ਪ੍ਰੋਫੈਸਰ ਨਹੀਂ ਅਤੇ ਨਾ ਹੀ
ਕੋਈ ਹੋਰ ਪੜ੍ਹਾਈ ਲਈ ਜਰੂਰੀ ਸਾਜੋ ਸਮਾਨ ਹੈ। ਉਸ ਲਈ ਤੁਰੰਤ ਪ੍ਰਭਾਵ ਤੋਂ ਉਹ ਕੀ ਕਰਨਾ ਚਾਹੁੰਦੇ ਹਨ।
ਪੰਜਵੀਂ ਮੰਗ ਮਾਨਸਾ ਵਿਖੇ ਪੰਜਾਬ ਦਾ ਦੂਸਰੇ ਨੰਬਰ ਵਾਲੇ ਪੈਵੇਲੀਅਨ ਵਾਲਾ ਖੇਡ ਸਟੇਡੀਅਮ ਹੈ ਉਸ ਦੀ
ਹਾਲਤ ਬਹੁਤ ਤਰਸਯੋਗ ਹੈ। ਉਸਦੇ ਸੁਧਾਰ ਲਈ ਤੁਰੰਤ ਉਹ ਕੀ ਕਦਮ ਚੁਕਣਗੇ। ਛੇਵੀਂ ਮੰਗ ਮਾਨਸਾ ਦੇ
ਸਰਕਾਰੀ ਹਸਪਤਾਲ ਵਿੱਚ ਜਰੂਰੀ ਅਤੇ ਮਾਹਿਰ ਡਾਕਟਰ ਅਤੇ ਸਾਜੋ ਸਮਾਨ ਲਿਆਉਣ ਲਈ ਉਹ ਤੁਰੰਤ ਕੀ
ਕਦਮ ਚੁੱਕਣਗੇ। ਸੱਤਵੀਂ ਮੰਗ ਮਾਨਸਾ ਸ਼ਹਿਰ ਦੇ ਪਛੜੇ ਏਰੀਏ 33 ਫੁੱਟ ਰੋਡ ਨੂੰ ਬਨਾਉਣ ਲਈ ਕੀ ਕਦਮ
ਚੁੱਕਣਗੇ। ਅੱਠਵੀਂ ਮੰਗ ਮਾਨਸਾ ਵਿੱਚ ਨਗਰ ਕੌਂਸਲ ਦੀਆਂ ਦੁਕਾਨਾਂ ਦੇ ਕਾਬਜ ਦੁਕਾਨਦਾਰਾਂ ਨੂੰ ਬਿਨਾਂ ਕਿਸੇ
ਫੀਸ ਦੇ ਮਾਲਕ ਬਨਾਉਣ ਲਈ ਉਹ ਕੀ ਕਦਮ ਚੁੱਕਣਗੇ। ਨੌਵੀਂ ਮੰਗ ਮਾਨਸਾ ਸ਼ਹਿਰ ਦੇ ਦਲਿਤ ਲੋਕਾਂ ਅਤੇ
ਜਨਰਲ ਵਰਗ ਦੇ ਉਹ ਵਿਅਕਤੀ ਜਿਹੜੇ ਬੇਘਰ ਹਨ, ਉਨ੍ਹਾਂ ਨੂੰ 5^5 ਮਰਲੇ ਦੇ ਪਲਾਟ ਦੇਣ ਲਈ ਉਹ ਕੀ
ਕਦਮ ਚੁੱਕਣਗੇ। ਦਸਵੀਂ ਮੰਗ ਸਿੱਧੂ ਮੂਸੇ ਵਾਲੇ ਦੇ ਪਿੰਡ ਤੱਕ ਨਹਿਰੀ ਅਤੇ ਪੀਣ ਵਾਲਾ ਪਾਣੀ ਪਹੁੰਚਾਉਣ
ਵਾਲੇ ਸੂਏ ਦੀ ਮੁਰੰਮਤ ਅਤੇ ਉਸ ਵਿੱਚ ਸਾਫ ਸੁਥਰਾ ਪਾਣੀ ਆਉਣ ਸਬੰਧੀ ਕੀ ਕਦਮ ਚੁੱਕਣਗੇ। ਗਿਆਰਵੀਂ
ਮੰਗ ਮਾਨਸਾ ਦੇ ਕਸਬਾ ਜੋਗਾ ਅਤੇ ਭੀਖੀ ਵਿੱਚ ਸਰਕਾਰੀ ਕਾਲਜ ਬਨਵਾਉਣ ਲਈ ਕੀ ਕਦਮ ਚੁੱਕਣਗੇ। ਉਨ੍ਹਾਂ
ਕਿਹਾ ਕਿ ਜੇ ਸਿੱਧੂ ਮੂਸੇਵਾਲਾ ਅੱਜ ਆਪਣੀ ਰਾਜਨੀਤਿਕ ਪਕੜ ਅਤੇ ਮਜ਼ਬੂਤੀ ਦਿਖਾ ਚੁੱਕੇ ਹਨ ਤਾਂ ਚੋਣ
ਜਾਬਤਾ ਲੱਗਣ ਤੋਂ ਕੁੱਝ ਸਮਾਂ ਰਹਿਣ ਦੇ ਬਾਵਜੂਦ ਉਹ ਆਪਣੀ ਰਾਜਨੀਤਿਕ ਤਾਕਤ ਵਰਤ ਕੇ ਇਹ ਮੰਗਾਂ
ਪੂਰੀਆਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਆਪਣੀਆਂ ਗੱਲਾਂ ਤੇ ਖਰਾ ਉਤਰਦੇ ਹੋਏ ਮਾਨਸਾ
ਵਾਸੀਆਂ ਦੀਆਂ ਇੰਨ੍ਹਾਂ ਸਮੱਸਿਆਵਾਂ ਦਾ ਹੱਲ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਕਰਵਾਉੁਣ ਸ਼ੁਰੂਆਤ
ਕਰੇ।