*ਸਿੱਧੂ-ਮਾਨ ਦੀ ਮੁਲਾਕਾਤ ‘ਤੇ ਭੜਕੇ ਕਾਂਗਰਸੀ! ਬਰਿੰਦਰ ਢਿੱਲੋਂ ਬੋਲੇ ਕਿਸ ਦਾ ਕਿਸ ਨੂੰ ਸੱਦਾ, ਠੋਕੀ ਚੱਲੋ ਪਾਰਟੀ…*

0
83

09,ਮਈ (ਸਾਰਾ ਯਹਾਂ/ਬਿਊਰੋ ਨਿਊਜ਼): : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਨੂੰ ਲੈ ਕੇ ਕਾਂਗਰਸ ‘ਚ ਸਿਆਸੀ ਭੂਚਾਲ ਆ ਗਿਆ ਨਜ਼ਰ ਆ ਰਿਹਾ ਹੈ। ਮੀਟਿੰਗ ਨੂੰ ਲੈ ਕੇ ਹੁਣ ਆਪਣੇ ਹੀ ਸਵਾਲ ਚੁੱਕਣ ਲੱਗੇ ਹਨ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਸਿੱਧੂ ਦੀ ਮੀਟਿੰਗ ਨੂੰ ਟਵੀਟ ਕਰ ਤਿੱਖਾ ਹਮਲਾ ਬੋਲਿਆ। ਢਿੱਲੋਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਿੱਧੂ ਤੇ ਮਾਨ ਦੀ ਮੁਲਾਕਾਤ ਨੂੰ ਵੀ ਭੁੱਲਣਾ ਨਹੀਂ ਚਾਹੀਦਾ।

ਬਰਿੰਦਰ ਢਿੱਲੋਂ ਨੇ ਟਵੀਟ ਕਰ ਕਿਹਾ ਕਿਸ ਨੇ ਕਿਸ ਨੂੰ ਸੱਦਾ ਦਿੱਤਾ ਹੈ। ਇਸ ਦਾ ਮਿਆਰੀ ਜਵਾਬ ਹੈ- ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਇਸ ਲਈ ਕੋਈ ਫਰਕ ਨਹੀਂ ਪੈਂਦਾ। ਪਰ ਸੱਚਾਈ ਇਹ ਹੈ ਕਿ ਸਾਨੂੰ ਸਿਆਸੀ ਤੌਰ ‘ਤੇ ਇੱਕ ਦੂਜੇ ਦੀ ਲੋੜ ਹੈ। 75:25 ਇਸ ਸਰਕਾਰ ਵਿੱਚ ਵੀ ਕੰਮ ਕਰਦਾ ਹੈ। ਚੋਣਾਂ ਤੋਂ ਪਹਿਲਾਂ ਤੁਹਾਡੇ ਦੋਹਾਂ ਵਿਚਕਾਰ ਹੋਈ ਮੁਲਾਕਾਤ ਨੂੰ ਨਾ ਭੁੱਲੋ।

ਇੰਨਾ ਹੀ ਨਹੀਂ ਸਿੱਧੂ ਦੀ ਭਾਸ਼ਾ ‘ਚ ਹੀ ਢਿੱਲੋਂ ਨੇ ਕਿਹਾ ਕਿ ‘ਠੋਕੀ ਚਲ ਪਾਰਟੀ’।

ਦਸ ਦਈਏ ਕਿ ਸਿੱਧੂ ਅਤੇ ਪੰਜਾਬ ਸੀਐੱਮ ਭਗਵੰਤ ਮਾਨ ਵਲੋਂ ਅੱਜ ਸ਼ਾਮ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਜਾਣੀ ਹੈ। ਜਿਸ ਬਾਰੇ ਸਿੱਧੂ ਨੇ ਟਵੀਟ ਕਰ ਜਾਣਕਾਰੀ ਦਿੱਤੀ ਸੀ ।


ਸਿੱਧੂ ਮੁੱਦੇ ‘ਤੇ ਵੜਿੰਗ ਵੀ ਹਾਈ ਕਮਾਨ ਨਾਲ ਕਰਨਗੇ ਮੁਲਾਕਾਤ!
ਇਸ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਦਿੱਲੀ ਜਾ ਰਹੇ ਹਨ। ਅੱਜ ਸ਼ਾਮ ਕਾਂਗਰਸ ਦੀ ਕਾਰਜਕਾਰਨੀ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਹੈ। ਇਸ ਦੇ ਨਾਲ ਹੀ ਰਾਜਾ ਵੜਿੰਗ ਸੀਨੀਅਰ ਲੀਡਰ ਵੇਣੂਗੋਪਾਲ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ। ਇਹ ਵੀ ਚਰਚਾ ਹੈ ਕਿ ਨਵਜੋਤ ਸਿੱਧੂ ਦੇ ਮੁੱਦੇ ‘ਤੇ ਚਰਚਾ ਹੋ ਸਕਦੀ ਹੈ। 

LEAVE A REPLY

Please enter your comment!
Please enter your name here