
ਬਟਾਲਾ 23,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ‘ਤੇ ਅਕਾਲੀ ਦਲ ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਤੰਨਜ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿਧੂ ਨੂੰ ਪਹਿਲਾਂ ਤਾਂ ਵਧਾਈ ਦਿੱਤੀ। ਇਸ ਦੇ ਨਾਲ ਹੀ ਤੰਨਜ ਕਰਦਿਆਂ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੌਕਾ ਪ੍ਰਸਤ ਹੈ।
ਬਿਕਰਮ ਨੇ ਕਿਹਾ ਕਿ ਜਦੋਂ ਅਕਾਲੀ-ਭਾਜਪਾ ਪਾਰਟੀ ਸੱਤਾ ਚ ਸੀ ਤਾਂ ਉਦੋਂ ਸਿੱਧੂ ਉਨ੍ਹਾਂ ਦੇ ਨਾਲ ਅਤੇ ਅੱਜ ਕਾਂਗਰਸ ‘ਚ ਹਨ। ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜੋਕਰ ਜੋਕਿੰਗ ਕਰਨ ਲਈ ਇੱਕ ਪ੍ਰਧਾਨ ਥਾਪਿਆ ਹੈ ਅਤੇ ਬਾਕੀ 4 ਪਾਰਟੀ ਦਾ ਕੰਮ ਕਰਨ ਲਈ ਵਰਕਿੰਗ ਪ੍ਰਧਾਨ ਲਗਾਏ ਹਨ।
ਬਟਾਲਾ ਵਿਖੇ ਸਾਬਕਾ ਮੰਤਰੀ ਬਲਬੀਰ ਸਿੰਘ ਬਾਠ ਦੇ ਘਰ ਪਹੁਚੇ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੀ ਵਿਰੋਧੀ ਰਾਜਨੀਤਿਕ ਪਾਰਟੀ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਅੱਜ ਪੰਜਾਬ ਦੇ ਸਾਰੇ ਮੁੱਦੇ ਉੱਥੇ ਹੀ ਹਨ ਅਤੇ ਆਪਣੀ ਮੌਕਾ ਪ੍ਰਸਤੀ ਦੇ ਚਲਦੇ ਸਰਕਾਰ ਦੀ ਕਾਰਗੁਜਾਰੀ ਦੇ ਖਿਲਾਫ ਬੋਲਣ ਵਾਲੇ ਨਵਜੋਤ ਸਿੰਘ ਸਿੱਧੂ ਅਤੇ ਸਰਕਾਰ ਦੇ ਹੋਰਨਾਂ ਮੰਤਰੀ ਪ੍ਰਧਾਨਗੀ ਦੀ ਖੁਸ਼ੀ ਮਨਾ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ‘ਤੇ ਬਾਬਾ ਰਾਮ ਰਹੀਮ, ਰਾਧਾ ਮਾਂ ਦਾ ਅਸ਼੍ਰੀਵਾਦ ਹੈ। ਉਹ ਇੱਕ ਅਜਿਹਾ ਮੌਕਾ ਪ੍ਰਸਤ ਇਨਸਾਨ ਹੈ ਜੋ ਜਦੋਂ ਅਕਾਲੀ-ਭਾਜਪਾ ਦੀ ਸਰਕਾਰ ਸੱਤਾ ‘ਚ ਸੀ ਤਾਂ ਉਨ੍ਹਾਂ ਤੋਂ ਲਾਭ ਲਏ। ਨਾਲ ਹੀ ਸਿੱਧੂ ‘ਤੇ ਵਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਕਦੇ ਕਾਂਗਰਸ ਨੂੰ ਬਦਨਾਮ ਕਹਿਣ ਵਾਲੇ ਅੱਜ ਉਸੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਹਨ।
ਬਿਕਰਮ ਨੇ ਕਿਹਾ ਕਿ ਹੁਣ ਲੋਕ ਇਸ ਸਚਾਈ ਨੂੰ ਸਮਝ ਚੁੱਕੇ ਹਨ ਅਤੇ ਹੁਣ ਅੱਜ ਹਰ ਵਰਗ ਦੁਖੀ ਹੈ। ਸਰਕਾਰੀ ਮੁਲਾਜ਼ਮ, ਬੇਰੋਜ਼ਗਾਰ ਅਤੇ ਕਿਸਾਨ ਸੜਕਾਂ ‘ਤੇ ਹਨ। ਉਨ੍ਹਾਂ ਸਭ ਨਾਲ ਕਾਂਗਰਸ ਨੇ ਝੂਠੇ ਵਾਅਦੇ ਕੀਤੇ ਅਤੇ ਹੁਣ ਆਪਣੀ ਹੀ ਸਰਕਾਰ ਨਾਲ ਖੜੇ ਹੋ ਨਵਜੋਤ ਸਿੱਧੂ ਇਹ ਸ਼ਬਦੀ ਲੜਾਈ ਕੀਤੀ। ਇਨ੍ਹਾਂ ਮੁੱਦਿਆਂ ਦਾ ਹੱਲ ਨਹੀਂ ਹੋਣਾ ਅਤੇ ਪੰਜਾਬ ਦੇ ਲੋਕ ਵੀ ਹੁਣ ਇਨ੍ਹਾਂ ਦੇ ਝਾਂਸਿਆਂ ‘ਚ ਆਉਣ ਵਾਲੇ ਨਹੀਂ ਹਨ।
