*ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਹੋਈ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ ਕੱਚੇ ਅਧਿਆਪਕਾਂ ਦੀ ਤਨਖਾਹਾ ‘ਚ ਵਾਧੇ ਕੀਤੇ*

0
112

ਮਾਨਸਾ 29 ਦਸੰਬਰ (ਸਾਰਾ ਯਹਾਂ/ਜੋਨੀ ਜਿੰਦਲ ):ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਚੰਡੀਗੜ੍ਹ ਵਿਖੇ ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਦੀ ਪ੍ਰਧਾਨ ਅਤੇ ਅਧਿਆਪਕ ਆਗੂ ਹਰਪਾਲ ਕੌਰ ਮਾਨਸਾ ਦੀ ਅਗਵਾਈ ਚ 2364,6635,8393, ਮਿਡ ਡੇ ਮੀਲ,ਐੱਨ ਐੱਸ ਕਿਊਂ ਐੱਫ,ਈ ਟੀ ਟੀ  ਯੂਨੀਅਨ ਅਤੇ ਵੱਖ ਵੱਖ ਜਥੇਬੰਦੀਆਂ ਨਾਲ ਹੋਈਆਂ ਲੰਬੀਆਂ ਮੀਟਿੰਗਾਂ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੇ ਹਰ  ਮਸਲੇ ਨੂੰ ਹੱਲ ਕਰਨ ਲਈ ਗੰਭੀਰ ਹਨ। ਉਨ੍ਹਾਂ ਦੱਸਿਆ ਕਿ 5964 ਈ ਟੀ ਟੀ ਦੀਆਂ ਦੀਆਂ ਨਵੀਆਂ ਅਸਾਮੀਆਂ ਅਤੇ ਰੱਦ ਹੋਈ 2364 ਈ ਟੀ ਟੀ ਅਸਾਮੀਆਂ ਨੂੰ ਨਵੇਂ ਰੂਪ ਚ ਦੇਣ ਅਤੇ ਵਲੰਟੀਅਰ ਕੇਡਰਾਂ ਦੀਆਂ ਤਨਖਾਹਾਂ ਚ 6600 ਰੁਪਏ  ਅਤੇ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ 2200 ਤੋਂ 3000 ਰੁਪਏ ਦਾ ਵਾਧਾ ਕਰਨ ਦਾ ਅਹਿਮ ਫੈਸਲਾ ਕੀਤਾ ਗਿਆ ਹੈ।

         ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਦੀ ਪ੍ਰਧਾਨ ਅਤੇ ਅਧਿਆਪਕ ਆਗੂ ਮੈਡਮ ਹਰਪਾਲ ਕੌਰ ਨੇ ਇਥੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਲਗਾਤਾਰ ਹੋ ਰਹੀਆਂ ਮੀਟਿੰਗਾਂ ਤੋਂ ਬਾਅਦ ਅੱਜ ਵੱਖ ਵੱਖ ਅਧਿਆਪਕ ਕੇਡਰਾਂ ਦੇ ਮਸਲਿਆਂ ਨੂੰ ਫਿਰ ਗੰਭੀਰਤਾ ਨਾਲ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਮਸਲਿਆਂ ਪ੍ਰਤੀ ਕਾਨੂੰਨ ਅਨੁਸਾਰ ਜੋ ਹੋਇਆ,ਉਹ ਹਰ ਹਾਲਤ ਵਿਚ ਕਰਵਾਇਆ ਜਾਵੇਗਾ।ਮੈਡਮ ਹਰਪਾਲ ਕੌਰ ਨੇ ਦੱਸਿਆ ਕਿ ਬੇਸ਼ੱਕ 6635 ਦੀ ਭਰਤੀ ਦਾ ਮਸਲਾ ਕੋਰਟ ਅਧੀਨ ਹੈ,ਪਰ ਸਿੱਖਿਆ ਮੰਤਰੀ ਦੇ ਅੰਦੇਸ਼ਾ ਤੋਂ ਬਾਅਦ ਇਸ ਭਰਤੀ ਨੂੰ ਨੇਪਰੇ ਚਾੜ੍ਹਨ ਲਈ ਸਿੱਖਿਆ ਵਿਭਾਗ ਆਪਣੀ ਸਾਰੀ ਪ੍ਰੀਕ੍ਰਿਆ ਪੂਰੀ ਕਰ ਰਿਹਾ ਹੈ ਤਾਂ ਕਿ ਕੋਰਟ ਦੇ ਫੈਸਲੇ ਤੋਂ ਅਧਿਆਪਕਾਂ ਨੂੰ ਤਰੁੰਤ ਨਿਯੁਕਤੀ ਪੱਤਰ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 8393 ਈ ਜੀ ਐੱਸ, ਏ ਆਈ ਈ,ਐੱਸ ਟੀ ਆਰ,ਸਿੱਖਿਆ ਪ੍ਰੋਵਾਇਡਰ ਨੂੰ ਰੈਗੂਲਰ ਕਰਨਾ ਵੀ ਵਿਚਾਰ ਅਧੀਨ ਹੈ,ਪਰ ਉਸ ਤੋਂ ਪਹਿਲਾ ਸਰਕਾਰ ਨੇ ਇਹ ਫੈਸਲਾ ਵੀ ਕਰ ਲਿਆ ਹੈ,ਕਿ ਵੱਖ ਵੱਖ ਵਲੰਟੀਅਰ ਕੇਡਰਾਂ ਦੀਆਂ ਤਨਖਾਹਾਂ ਚ 6600 ਰੁਪਏ ਦਾ ਵਾਧਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਹਿਲਾ ਹੋਏ ਫੈਸਲੇ ਮੁਤਾਬਕ 6635 ਦੀ ਸਕਰੂਟਨੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਕੋਰਟ ਵੱਲ੍ਹੋਂ 2364 ਭਰਤੀ ਰੱਦ ਕਰ ਕਰ ਦਿੱਤੀ ਹੈ,ਪਰ ਸਿੱਖਿਆ ਮੰਤਰੀ  ਨੇ ਮੀਟਿੰਗ ਦੌਰਾਨ 5994 ਈ ਟੀ ਟੀ ਦੀਆਂ ਪੋਸਟਾਂ ਅਤੇ 2364 ਨੂੰ ਨਵੇਂ ਰੂਪ ਦੇਣ ਦੀ ਸਹਿਮਤੀ ਬਣੀ,ਜਿਸ ਦਾ ਨੋਟੀਫਿਕੇਸ਼ਨ ਜਲਦੀ ਆ ਰਿਹਾ ਹੈ।

ਸਿੱਖਿਆ ਮੰਤਰੀ ਨਾਲ ਹੋਈ ਅੱਜ ਮੀਟਿੰਗ ਦੌਰਾਨ ਐੱਨ.ਐੱਸ.ਕਿਊਂ ਐਫ  ਅਧਿਆਪਕਾਂ ਦਾ ਮਸਲਾ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਬਾਕੀ ਵਿਭਾਗਾਂ ਨਾਲ ਉਨ੍ਹਾਂ ਦਾ ਮਸਲਾ ਵੀ ਹੱਲ ਕੀਤਾ ਜਾਵੇਗਾ।    

          ਇਸ ਮੌਕੇ ਡੀ ਜੀ ਐੱਸ ਈ ਪ੍ਰਦੀਪ ਕੁਮਾਰ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਅਧਿਆਪਕ ਆਗੂ ਅਕਬਰ ਸਿੰਘ, ਮਨਿੰਦਰਜੀਤ ਸਿੰਘ ਯੂਥ ਪ੍ਰਧਾਨ ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ,ਐੱਨ ਐੱਸ ਕਿਊ ਐੱਫ ਅਧਿਆਪਕ ਯੂਨੀਅਨ ਆਗੂ ਗੁਰਪ੍ਰੀਤ ਚਹਿਲ ਭੀਖੀ,ਹਰਜਿੰਦਰਜੀਤ ਪਟਿਆਲਾ,ਗੋਬਿੰਦ ਝੁਨੀਰ,ਪਰਦੀਪ ਸਿੰਘ,2364 ਅਧਿਆਪਕ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਪਟਿਆਲਾ,6635 ਦੇ ਦੀਪਕ ਕੰਬੋਜ ਅਤੇ ਹੋਰ ਆਗੂ ਹਾਜ਼ਰ ਸਨ।

NO COMMENTS