ਸਿੱਖਿਆ ਮੰਤਰੀ ਦੇ ਨਿਰਦੇਸ਼ਾਂ ’ਤੇ 45 ਸਕੂਲਾਂ ਦੇ ਜਿਮਨੇਜੀਅਮ ਹਾਲਾਂ ਦੀ ਮੁਰੰਮਤ ਲਈ 2 ਕਰੋੜ 64 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ

0
17

ਚੰਡੀਗੜ੍ਹ, 15 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਖੇਡ ਬੁਨਿਆਦੀ ਢਾਂਚੇ ਦਾ ਪੱਧਰ ਸੁਧਰਨ ਲਈ ਸੂਬੇ ਦੇ 45 ਸਕੂਲਾਂ ਵਾਸਤੇ 2 ਕਰੋੜ 64 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਤਾਂ ਜੋ ਸਕੂਲਾਂ ਵਿੱਚ ਨਵੇਂ ਉਭਰ ਰਹੇ ਖਿਡਾਰੀ ਵਧੀਆ ਤਰੀਕੇ ਨਾਲ ਆਪਣੀ ਪ੍ਰੈਕਟਿਸ ਜਾਰੀ ਰੱਖ ਸਕਣ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਤੋਂ ਬਾਅਦ 10 ਜ਼ਿਲ੍ਹਿਆਂ ਦੇ 45 ਸਕੂਲਾਂ ਦੇ ਜਿਮਨੇਜੀਅਮ ਹਾਲਾਂ ਦੀ ਮੁਰੰਮਤ ਲਈ 2, 64,50,113 ਰੁਪਏ ਜਾਰੀ ਕੀਤੇ ਗਏ ਹਨ।

ਬੁਲਾਰੇ ਦੇ ਅਨੁਸਾਰ ਅੰਮਿ੍ਰਤਸਰ ਜ਼ਿਲ੍ਹੇ ਦੇ 6 ਸਕੂਲਾਂ ਲਈ 81,45,000 ਰੁਪਏ, ਫਾਜ਼ਿਲਕਾ ਦੇ ਦੋ ਸਕੂਲਾਂ ਲਈ 9,57,000 ਰੁਪਏ, ਫਿਰੋਜ਼ਪੁਰ ਦੇ 7 ਸਕੁਲਾਂ ਲਈ 52,02,113 ਰੁਪਏ, ਗੁਰਦਾਸਪੁਰ ਦੇ 4 ਸਕੂਲਾਂ ਲਈ 11,76,000 ਰੁਪਏ, ਹੁਸ਼ਿਆਰਪੁਰ ਦੇ 3 ਸਕੂਲਾਂ ਲਈ 17,50,000 ਰੁਪਏ, ਪਟਿਾਲਾ ਦੇ 2 ਸਕੂਲਾਂ ਲਈ 13,23,000 ਰੁਪਏ, ਪਠਾਨਕੋਟ ਦੇ 3 ਸਕੂਲਾਂ ਲਈ 13,70,000 ਰੁਪਏ, ਤਰਨ ਤਾਰਨ ਦੇ 8 ਸਕੂਲਾਂ ਲਈ 43,50,000, ਰੂਪ ਨਗਰ ਦੇ ਇੱਕ ਸਕੂਲ ਲਈ 7,77,000 ਰੁਪਏ, ਜਲੰਧਰ ਦੇ 9 ਸਕੂਲਾਂ ਲਈ 14,00,000 ਰੁਪਏ ਦੀ ਵਿਵਸਥਾ ਕੀਤੀ ਗਈ ਹੈ।

ਬੁਲਾਰੇ ਅਨੁਸਾਰ ਜਿਮਨੇਜੀਅਮਾਂ ਦੀ ਮੁਰੰਮਤ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਕੂਲਾਂ ਨੂੰ ਪੰਜ ਮੈਂਬਰੀ ਕਮੇਟੀ ਬਨਾਉਣ ਅਤੇ ਸਾਰਾ ਕਾਰਜ ਨਿਰਧਾਰਤ ਨਿਯਮਾਂ ਦੇ ਅਨੁਸਾਰ ਕਰਨ ਲਈ ਆਖਿਆ ਗਿਆ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ  ਇਸ ਦਾ ਉਦੇਸ਼ ਸਕੂਲੀ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਵਧੀਆ ਮਹੌਲ ਦੇਣਾ ਹੈ ਤਾਂ ਜੋ ਉਹ ਖੇਡਾਂ ਵਿੱਚ ਆਪਣੀ ਕਾਰਗੁਜਾਰੀ ਨੂੰ ਸੁਧਾਰ ਸਕਣ।

LEAVE A REPLY

Please enter your comment!
Please enter your name here