ਸਿੱਖਿਆ ਅਧਿਕਾਰੀ ਵੀ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਦਾਖਲ ਕਰਵਾਉਣ ਦੇ ਰਾਹ ਪਏ

0
98

ਮੁਕਤਸਰ 27 ਮਈ (ਸਾਰਾ ਯਹਾ) : ਸਰਕਾਰੀ ਸਕੂਲਾਂ ਵਿੱਚ ਅਪਣੇ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਹੁਣ ਸਿੱਖਿਆ ਅਧਿਕਾਰੀ ਖੁਦ ਵੀ ਅੱਗੇ ਆਉਣ ਲੱਗੇ ਹਨ, ਪੰਜਾਬ ਭਰ ਅਨੇਕਾਂ ਅਧਿਆਪਕਾਂ ਵੱਲ੍ਹੋਂ ਕੀਤੀ ਪਹਿਲ ਕਦਮੀਂ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਡੀ ਈ ਓ ਕਪਿਲ ਸ਼ਰਮਾਂ ਨੇ ਅਪਣੇ ਪੁੱਤਰ ਨੂੰ ਸਰਕਾਰੀ ਸੈਕੰਡਰੀ ਸਕੂਲ ਮੁਕਤਸਰ ਵਿਖੇ ਗਿਆਰਵੀਂ ਕਲਾਸ ਦੇ ਨਾਨ ਮੈਡੀਕਲ ਸਟਰੀਮ ਵਿੱਚ ਦਾਖਲ ਕਰਵਾਕੇ ਨਵੀਂ ਪਿਰਤ ਪਾਈ ਹੈ।
ਸਿੱਖਿਆ ਅਧਿਕਾਰੀ ਕਪਿਲ ਸ਼ਰਮਾਂ ਨੇ ਦੱਸਿਆ ਕਿ ਉਹ ਨਿੱਤ ਦਿਨ ਜਦੋਂ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹਰ ਤਰ੍ਹਾਂ ਦੀਆਂ ਸਾਹੂਲਤਾਂ ਦੇ ਦਾਅਵੇ ਕਰਦਿਆਂ ਨਵੇਂ ਦਾਖਲਿਆਂ ਨੂੰ ਪ੍ਰੇਰਦੇ ਸਨ,ਤਾਂ ਉਨ੍ਹਾਂ ਦੀ ਜ਼ਮੀਰ ਇਸ ਗੱਲ੍ਹੋ ਉਨ੍ਹਾਂ ਨੂੰ ਅਹਿਸਾਸ ਕਰਵਾਉਂਦੀ ਸੀ, ਕਿ ਜੇਕਰ ਸਰਕਾਰੀ ਸਕੂਲਾਂ ਚ ਹਰ ਤਰ੍ਹਾਂ ਦੀਆਂ ਸਾਹੂਲਤ ਹਨ ਤਾਂ ਤੁਹਾਡੇ ਅਪਣੇ ਬੱਚੇ ਕਿਉਂ ਹੋਰ ਸਕੂਲਾਂ ਚ ਪੜ੍ਹ ਰਹੇ ਹਨ, ਜਿਸ ਕਰਕੇ ਉਨ੍ਹਾਂ ਨੇ ਅਪਣੇ ਬੱਚੇ ਨੂੰ ਸ਼ਹਿਰ ਦੇ ਲਿਟਲ ਫਲਾਵਰ ਕਾਨਵੈਂਟ ਮੁਕਤਸਰ ਤੋਂ ਹਟਾਕੇ ਸਰਕਾਰੀ ਸਕੂਲ ਵਿੱਚ ਪੜ੍ਹਨੇ ਪਾਇਆ ਹੈ।
ਇਸ ਪਹਿਲ ਕਦਮੀਂ ਦਾ ਸਿੱਖਿਆ ਵਿਭਾਗ ਵੱਲ੍ਹੋ ਭਰਵਾਂ ਸਵਾਗਤ ਕੀਤਾ ਹੈ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵਿੰਦਰ ਕੌਰ, ਨੋਡਲ ਅਫਸਰ ਅਮਨਦੀਪ ਕੌਰ ਅਤੇ ਹੋਰਨਾਂ ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਨਿਵੇਕਲੇ ਕਾਰਜ ਹੋਰਨਾਂ ਸਿੱਖਿਆ ਅਧਿਕਾਰੀਆਂ, ਅਧਿਆਪਕਾਂ ਲਈ ਵੀ ਪ੍ਰੇਰਨਾ ਦਿੰਦੇ ਹਨ।

LEAVE A REPLY

Please enter your comment!
Please enter your name here