ਸਿੰਘੂ ਬਾਰਡਰ 28 ਜਨਵਰੀ (ਸਾਰਾ ਯਹਾਂ /ਬਿਓਰੋ ਰਿਪੋਰਟ): 26 ਜਨਵਰੀ ਨੂੰ ਹੋਈ ਹਿੰਸਾ ਨੂੰ ਅੱਜ ਦੋ ਦਿਨ ਹੋ ਗਏ ਹਨ। ਇਸ ਹਿੰਸਾ ਤੋਂ ਬਾਅਦ ਬੇਸ਼ੱਕ ਕਿਸਾਨ ਅੰਦੋਲਨ ਨੂੰ ਵੱਡੀ ਸੱਟ ਵੱਜੀ ਹੈ, ਪਰ ਅੰਦੋਲਨ ਮੁੜ ਤੋਂ ਆਪਣੇ ਪੈਰਾਂ ‘ਤੇ ਖੜ੍ਹਾ ਹੋਣਾ ਸ਼ੁਰੂ ਹੋ ਗਿਆ ਹੈ। ਲੋਕਾਂ ਦੇ ਹੌਂਸਲੇ ਅਜੇ ਵੀ ਬੁਲੰਦ ਹਨ। ਹਿੰਸਾ ਤੋਂ ਬਾਅਦ ਸਿੰਘੂ ਬਾਰਡਰ ‘ਤੇ ਮਾਹੌਲ ਬਹੁਤ ਮਾਤਮ ਭਰਿਆ ਰਿਹਾ।
ਅੱਜ ਫਿਰ ਲੰਗਰ ਸ਼ੁਰੂ ਹੋ ਗਏ ਹਨ। ਵੱਡੀ ਗਿਣਤੀ ਲੋਕ ਲੰਗਰ ‘ਚ ਪਹੁੰਚ ਰਹੇ ਹਨ। ਪਟਿਆਲਾ ਦੀ ਇੱਕ ਸੰਸਥਾ ਵੱਲੋਂ ਲੰਗਰ ਲਾਇਆ ਗਿਆ ਹੈ। ਆਮ ਦਿਨਾਂ ‘ਚ ਜੋ ਵਰਤਿਆ ਜਾਂਦਾ ਸੀ ਹੁਣ ਉਸ ਨਾਲੋਂ ਵਧੇਰੇ ਰਾਸ਼ਨ ਇਸਤੇਮਾਲ ਹੋ ਰਿਹਾ ਹੈ।
ਕਿਸਾਨ ਲੀਡਰਾਂ ਨੇ ਦੱਸਿਆ ਕਿ ਪਹਿਲਾਂ ਵਾਂਗ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿਹੜੇ ਟਰੈਕਟਰ ਵਾਪਸ ਜਾ ਰਹੇ ਹਨ, ਉਹ 26 ਜਨਵਰੀ ਨੂੰ ਸਿਰਫ ਪਰੇਡ ‘ਚ ਹਿੱਸਾ ਲੈਣ ਲਈ ਆਏ ਸੀ, ਪਰ ਇਸ ਤੋਂ ਬਾਅਦ ਹੁਣ ਲੋਕ ਦੁਬਾਰਾ ਪਰਤ ਰਹੇ ਹਨ। ਇਹ ਲੰਗਰ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਇਥੇ ਕਿਸਾਨ ਮੋਰਚਾ ਲਗਿਆ ਹੋਇਆ ਹੈ।