*ਸਿੰਗਲ ਯੂਜ਼ ਪਲਾਸਟਿਕ ਸਿਹਤ ਅਤੇ ਵਾਤਾਵਰਨ ਲਈ ਖ਼ਤਰਨਾਕ–ਡਾਕਟਰ ਜਨਕ ਰਾਜ ਸਿੰਗਲਾ*

0
157

(ਸਾਰਾ ਯਹਾਂ/  ਮੁੱਖ ਸੰਪਾਦਕ) ਅੱਜ ਵੋਮੈਨ ਵਿੰਗ ਵਲੋਂ ਵਾਈਸ ਆਫ ਮਾਨਸਾ ਦੇ ਸਹਿਯੋਗ ਨਾਲ
ਸਬਜ਼ੀ ਮੰਡੀ ,ਰੇਲਵੇ ਫਾਟਕ
ਨੇੜੇ ਇੱਕ ਰੈਲੀ ਕੀਤੀ ਗਈ ਜਿਸ ਵਿੱਚ ਡਾਕਟਰ ਗੁਰਪ੍ਰੀਤ ਕੌਰ ਵਹਿਣ ਦੀ ਅਗਵਾਈ ਵਿੱਚ ਲੋਕਾਂ
ਨੂੰ ਕੱਪੜੇ ਤੋਂ ਬਣੇ ਥੈਲੇ ਵੰਡੇ ਗਏ
ਅਤੇ ਨਾਲ ਹੀ ਲੋਕਾਂ ਨੂੰ ਕਿਹਾ ਗਿਆ ਕਿ ਤੁਸੀ ਪਲਾਸਟਿਕ ਦੇ
ਲਿਫਾਫੇ ਦੀ ਜਗ੍ਹਾ ਇਨ੍ਹਾਂ ਕੱਪੜੇ ਤੋਂ ਬਣੇ ਥੈਲੇ ਦੀ ਵਰਤੋਂ ਕਰੋ ਤਾਂ ਕਿ ਅਸੀਂ ਭਿਆਂਣਕ ਬਿਮਾਰੀਆਂ ਤੋਂ ਬਚਾਅ ਕਰ ਸਕੀਏ । ਵਾਈਸ ਆਫ ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ,ਇਸ ਸਾਲ ਦੇ ਵਾਤਾਵਰਨ ਦਿਵਸ ਦੇ ਥੀਮ_ _ _ ਬੀਟ ਦਾ ਪਲਾਸਟਿਕ ਪੋਲੂਸ਼ਨ ਨੂੰ ਮੁੱਖ ਰੱਖਦਿਆਂ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ, ਲੋਕਾਂ ਨੂੰ ਜਾਗਰੂਕ ਕਰਨ ਲਈ ਮਹਿਮ ਜਾਰੀ ਰਹੇਗੀ। ਇਸ ਕਰਕੇ ਸਾਨੂੰ
ਪਲਾਸਟਿਕ ਦੀ ਵਰਤੋਂ ਬਿਲਕੁੱਲ ਬੰਦ ਕਰਨੀ ਚਾਹੀਦੀ ਹੈ ।ਉਨ੍ਹਾਂ ਰੇੜ੍ਹੀ ਵਾਲਿਆਂ ਦੁਕਾਨਦਾਰਾਂ ਨੂੰ ਵੀ ਕਿਹਾ ਕਿ ਤੁਸੀ ਲੋਕਾਂ ਨੂੰ ਕਹੋ
ਕੀ ਕਪੜੇ ਦੇ ਥੈਲੇ ਲੈਕੇ ਆਓ ਸਬਜ਼ੀ ਲੈਣ,ਇਸ ਨਾਲ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ
ਘੱਟ ਜਾਵੇਗੀ ,ਤੁਹਾਡਾ ਵੀ ਹਰ ਰੋਜ਼ ਸੋ ਰੁਪਏ ਦਾ ਫਾਇਦਾ ਹੋਵੇਗਾ ਤੁਹਾਡੇ ਤੋ ਕੋਈ ਪਲਾਸਟਿਕ ਦਾ ਲਿਫ਼ਾਫ਼ਾ ਨਹੀ
ਮੰਗੇਗਾ ।ਉਨ੍ਹਾਂ ਕਿਹਾ ਕਿ ਪ੍ਰਤੀ ਸਾਲ, ਲੱਗਭਗ 50 ਹਜ਼ਾਰ ਪਲਾਸਟਿਕ ਦੇ ਕਣ ਕਿਸੇ ਨਾ ਕਿਸੇ ਰੂਪ ਵਿੱਚ ਹਰ ਵਿਅਕਤੀ ਦੇ ਅੰਦਰ ਚਲੇ ਜਾਂਦੇ ਹਨ, ਜੋ ਕੀ ਕੈਂਸਰ ਆਦਿ ਕਈ ਬੀਮਾਰੀਆਂ ਦਾ ਕਾਰਨ ਬਣਦੇ ਹਨ। ਸੀਵਰੇਜ਼ ,ਨਹਿਰਾਂ ਆਦਿ ਨੂੰ ਚੋਕ ਕਰਕੇ ਪਲਾਸਟਿਕ ਸਾਡੇ ਈਕੋ ਸਿਸਟਮ ਨਾਲ ਖਿਲਵਾੜ ਵੀ ਕਰਦਾ ਹੈ।ਇਸ ਮੌਕੇ ਤੇ ਬੋਲਦਿਆਂ
ਵਿਸ਼ਵਦੀਪ ਬਰਾੜ ਨੇ ਕਿਹਾ ਕਿ ਸਾਨੂੰ ਪੜ੍ਹੇ ਲਿਖੇ ਹੋਣ ਦਾ ਤਾਂ ਹੀ
ਫਾਇਦਾ ਹੈ ਜੇਕਰ ਅਸੀਂ ਲੋਕਾਂ ਨੂੰ
ਪਲਾਸਟਿਕ ਬੰਦ ਕਰਨ ਲਈ ਪ੍ਰੇਰਤ ਕਰੀਏ।ਕੱਪੜੇ ਦੇ ਥੈਲੇ ਵੰਡ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਹਿਮ ਪੂਰਾ ਸਾਲ ਜਾਰੀ ਰੱਖੀ ਜਾਵੇਗੀ।ਇਸ ਮੌਕੇ ਤੇ ਵੋਮੈਨ
ਵਿੰਗ ਵੱਲੋਂ ਵੀਨਾ ਅੱਗਰਵਾਲ, ਮਨਪ੍ਰੀਤ ਵਾਲੀਆ ,ਜਸਵੰਤ ਕੌਰ,
ਸ਼ਰਨਜੀਤ ਕੌਰ, ਮੰਜੂ ਬਾਲਾ ,ਮਨਜੀਤ ਕੌਰ ,ਇੰਦਰਜੀਤ ਕੌਰ
ਤੇ ਹਰਮਨਦੀਪ ਹਾਜ਼ਰ ਸਨ।ਇਸ ਮੌਕੇ ਵਾਈਸ ਆਫ ਮਾਨਸਾ ਵੱਲੋ
ਦਰਸ਼ਨ ਪਾਲ ,ਬਿੱਕਰ ਮਘਾਨਿਆ, ਨਰਿੰਦਰ ਗੁਪਤਾ, ਨਰੇਸ਼ ਬਿਰਲਾ, ਰਾਮ ਕ੍ਰਿਸ਼ਨ ਚੁੱਘ,
ਕ੍ਰਿਸ਼ਨ ਕੁਮਾਰ , ਵਿਨੋਦ ਕੁਮਾਰ,ਇੰਦਰਜੀਤ ਸਿੰਘ, ਕਿਰਤੀ ਸ਼ਾਮਿਲ ਹੋਏ।

LEAVE A REPLY

Please enter your comment!
Please enter your name here