ਚੰਡੀਗੜ•, 4 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ‘ਤੇ ਮਿਡ ਡੇ ਮੀਲ ਦੇ ਮਿਹਨਤਾਨੇ ਵਾਸਤੇ 2.5 ਕਰੋੜ ਰੁਪਏ ਦੇ ਕਰੀਬ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਤਾਂ ਜੋ ਮਿਡ ਡੇ ਮੀਲ ਅਧੀਨ ਕੁੱਕ/ ਹੈਲਪਰਜ਼ ਨੂੰ ਸਮੇਂ ਸਿਰ ਉਜਰਤ ਦਿੱਤੀ ਜਾ ਸਕੇ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੇ ਨਿਰਦੇਸ਼ ‘ਤੇ ਪੰਜਾਬ ਮਿੱਡ ਡੇ ਮੀਲ ਸੋਸਾਇਟੀ ਵੱਲੋਂ 2,49,78,780 ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਸੂਬੇ ਦੇ ਸਮੂਹ ਜ਼ਿਲ• ਸਿੱਖਿਆ ਅਫਸਰਾਂ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਇਸ ਮਿਹਨਤਾਨੇ ਦਾ ਤਰੁੰਤ ਵਿਤਰਣ ਕਰਨ ਅਤੇ ਇਸ ਨੂੰ ਕੰਪੋਨੈਂਟ ਅਨੁਸਾਰ ਲੇਜ਼ਰ ਬੁੱਕ ਵਿੱਚ ਦਰਜ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਬੁਲਾਰੇ ਦੇ ਅਨੁਸਾਰ ਹੋਰਨਾਂ ਜ਼ਿਲਿ•ਆਂ ਤੋਂ ਇਲਾਵਾ ਲੁਧਿਆਣਾ ਜ਼ਿਲ•ੇ ਲਈ 22,03,200 ਰੁਪਏ, ਜਲੰਧਰ ਲਈ 17,89,200 ਰੁਪਏ, ਪਟਿਆਲਾ ਜ਼ਿਲ•ੇ ਲਈ 17,35,080 ਰੁਪਏ ਅੰਮ੍ਰਿਤਸਰ ਲਈ 16,69,800 ਰੁਪਏ ਅਤੇ ਸੰਗਰੂਰ ਲਈ 14,37,480 ਰੁਪਏ ਜਾਰੀ ਕੀਤੇ ਗਏ ਹਨ।