ਸਿੰਗਲਾ ਦੀ ਅਗਵਾਈ ‘ਚ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਪੜ•ਾਈ ‘ਚ ਨਵੇਂ ਮਾਪਦੰਡ ਸਥਾਪਿਤ

0
68

ਚੰਡੀਗੜ•, 1 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ)ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਕਰੋਨਾ-19 ਦੀ ਮਹਾਂਮਾਰੀ ਦੌਰਾਨ ਨਾ ਕੇਵਲ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ ਸਗੋਂ ਇਸ ਮੁਸ਼ਕਲ ਦੌਰ ਦੌਰਾਨ ਉਨ•ਾਂ ਦੀ ਪੜ•ਾਈ ਨੂੰ ਜਾਰੀ ਰੱਖਣ ਲਈ ਵੀ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ।
ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਨੇ ਕਰੋਨਾ ਦੀ ਆਫਤ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਹਿਲੀ ਵਾਰ ਆਨਲਾਈਨ ਦਾਖਲੇ ਅਤੇ ਆਨਲਾਈਨ ਸਿੱਖਿਆ ਦੀ ਪ੍ਰਕਿਰਿਆ ਸ਼ੁਰੂ ਕੀਤੀ ਕਿਉਕਿ ਇਨ•ਾਂ ਹਾਲਤਾਂ ਵਿੱਚ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਦੇ ਮੱਦੇਨਜ਼ਰ ਸਕੂਲ ਖੋਲਣੇ ਅਜੇ ਵੀ ਸੰਭਵ ਨਹੀਂ ਹਨ। ਇਸ ਕਰਕੇ ਪੰਜਾਬ ਭਰ ਦੇ 19000 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜ•ਾਈ ਕਰਵਾਈ ਜਾ ਰਹੀ ਹੈ। ਪ੍ਰੀ-ਪ੍ਰਾਇਮਰੀ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਦੇ 9 ਲੱਖ ਤੋਂ ਵੱਧ ਵਿਦਿਆਰਥੀਆਂ ਅਤੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ 14 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਦੇ ਨਤੀਜੇ ਵਜੋਂ ਇਸ ਸਾਲ ਸਰਕਾਰੀ ਸਕੂਲਾਂ ਵਿੱਚ ਡੇਢ ਲੱਖ ਦੇ ਕਰੀਬ ਦਾਖਲਿਆਂ ਵਿੱਚ ਵਾਧਾ ਹੋਇਆ ਹੈ। ਇਸ ਪੜ•ਾਈ ਦੀ ਅਹਿਮ ਗੱਲ ਇਹ ਹੈ ਕਿ ਦੂਰਦਰਸ਼ਨ ‘ਤੇ ਦਿੱਤੇ ਜਾ ਰਹੇ ਲੈਕਚਰਾਂ ਦਾ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਫਾਇਦਾ ਉਠਾ ਰਹੇ ਹਨ।
ਸਿੱਖਿਆ ਮੰਤਰੀ ਦੀ ਸੇਧ ‘ਤੇ ਸਿਖਿਆ ਸਿਖਿਆ ਸਕੱਤਰ ਸ਼ੀ੍ਰ ਕ੍ਰਿਸ਼ਨ ਕੁਮਾਰ ਇਸ ਨਿਵੇਕਲੀ ਪਹਿਲਕਦਮੀ ਨੂੰ ਹੇਠਲੇ ਪੱਧਰ ‘ਤੇ ਲਾਗੂ ਕਰਕੇ ਨਾ ਕੇਵਲ ਆਨਲਾਈਨ ਪੜ•ਾਈ ਦੀ ਪ੍ਰਕਿਰਿਆ ਦਾ ਕੰਮ ਸ਼ੁਰੂ ਕੀਤਾ ਸਗੋਂ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਇਸ ਖੇਤਰ ਵਿੱਚ ਪਹਿਲ ਕਰਕੇ ਚੰਗੇ ਨਤੀਜੇ ਵੀ ਕੱਢੇ। ਇਸ ਦੇ ਸਿੱਟੇ ਵੱਜੋ ਸੂਬੇ ਦੇ ਸਰਕਾਰੀ ਸਕੂਲਾਂ ਚ ਸ਼ੈਸ਼ਨ 2019-2020 ਦੇ ਮੁਕਾਬਲੇ, ਸ਼ੈਸ਼ਨ 2020-2021 ‘ਚ ਤਕਰੀਬਨ ਡੇਢ ਲੱਖ ਤੋ ਜ਼ਿਆਦਾ ਦਾਖਲੇ ਹੋਏ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਕਿਤਾਬਾਂ ਤੇ ਵਰਦੀਆਂ ਮੁਫਤ ਵੰਡਣ ਦੇ ਕੰਮ ਨੂੰ ਵੀ ਸੁਚੱਜੇ ਢੰਗ ਨਾਲ ਨੇਪਰੇ ਚਾੜਿ•ਆ।
ਸਿੱਖਿਆ ਵਿਭਾਗ ਦਾ ਇਹ ਕਾਰਜ ਨਾ ਸਿਰਫ ਆਨਲਾਈਨ ਪੜ•ਾਈ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਸਰਕਾਰੀ ਸਕੂਲਾਂ ਨੇ 6 ਤੋਂ 12ਵੀਂ ਜਮਾਤ ਤੱਕ ਪੜ•ਦੇ ਵਿਦਿਆਰਥੀਆਂ ਦੇ ਜੁਲਾਈ ਦੀ ਪਹਿਲੀ ਟਰਮ ਦੇ ਪੇਪਰ ਆਨਲਾਈਨ ਲੈ ਕੇ ਇੱਕ ਨਵਾਂ ਮੀਲ ਪੱਥਰ ਵੀ ਗੱਡਿਆ। ਸਿਖਿਆ ਵਿਭਾਗ ਵੱਲੋਂ ਹਰ ਵਿਸ਼ੇ ਦਾ 20 ਅੰਕ ਦਾ ਪੇਪਰ ਲਿਆ ਗਿਆ ਹੈ। ਵਿਦਿਆਰਥੀਆਂ ਵੱਲੋ ਆਨਲਾਈਨ ਟੈਸਟ ਚ ਕਾਫੀ ਰੁਚੀ ਵਿਖਾਈ ਗਈ ਅਤੇ ਅਧਿਆਪਕਾਂ ਨੇ ਆਨਲਾਈਨ ਪੇਪਰ ਲੈਣ ਕੇ ਵਿਦਿਆਰਥੀਆਂ ਦੇ ਆਨਲਾਈਨ ਨੰਬਰ ਵੀ ਲਾ ਦਿੱਤੇ। ਸੋਸ਼ਲ ਮੀਡੀਏ ਰਾਹੀਂ ਹੱਲ ਕੀਤੇ ਪੇਪਰਾਂ ਦੀ ਚੈਕਿੰਗ ਵੀ ਅਧਿਆਪਕਾਂ ਦੁਆਰਾ ਮੋਬਾਇਲ ਫੋਨ ਉਤੇ ਵੱਖ ਵੱਖ ਐਪਸ ਡਾਊਨਲੋਡ ਕਰਕੇ ਕੀਤੀ ਗਈ। ਸਿੱਖਿਆ ਵਿਭਾਗ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਇਸ ਪਹਿਲੇ ਤਜਰਬੇ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ।
———

LEAVE A REPLY

Please enter your comment!
Please enter your name here