23,ਦਸੰਬਰ (ਸਾਰਾ ਯਹਾਂ/ਜੋਨੀ ਜਿੰਦਲ) :ਗੁਰਦੁਆਰਾ ਸੁੱਖ ਸਾਗਰ ਸਹਿਬ ਪਿੰਡ ਠੂਠਿਆਂਵਾਲੀ ਵਿਖੇ ਅਖੰਡ ਪਾਠ ਦੇ ਭੋਗ ਸਮੇਂ ਇੱਕਠੇ ਹੋਏ ਨਗਰ ਵਾਸੀਆ ਦੇ ਸਮੂਹ ਨਾਲ ਪ੍ਰਧਾਨ IMA ਡਾਕਟਰ ਜਨਕ ਰਾਜ ਸਿੰਗਲਾ ਵੱਲੋ ਸਿਹਤ ਸੰਭਾਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸ਼ੂਗਰ ਦੀ ਬਿਮਾਰੀ ਦੇ ਵੱਧ ਰਹੇ ਕੇਸਾਂ ਅਤੇ ਸ਼ੂਗਰ ਕਾਰਨ ਹੋਣ ਵਾਲੀਆ ਗੁਰਦੇ ਦੀਆ ਬਿਮਾਰੀਆਂ, ਅੱਖਾਂ ਦੇ ਪਰਦੇ ਦੀਆਂ ਬਿਮਾਰੀਆਂ, ਦਿਲ ਅਤੇ ਅਧਰੰਗ ਦੀਆਂ ਤਕਲੀਫਾ ਸੰਬੰਧੀ ਚਿੰਤਾ ਜਾਹਿਰ ਕੀਤੀ ਗਈ ਅਤੇ ਲੋਕਾਂ ਨਾਲ ਸਰੀਰਕ ਬਰਜਿਸ਼ ਅਤੇ ਆਪਣਾ ਖਾਣ ਪੀਣ ਦਾ ਸਿਸਟਮ ਸੁਧਾਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਤਾਂ ਜੋ ਕਿ ਨਵੇਂ ਸ਼ੂਗਰ ਦੇ ਕੇਸਾ ਅਤੇ ਸ਼ੂਗਰ ਕਾਰਨ ਹੋਣ ਵਾਲੀਆ ਅਲਾਮਤਾਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਹਾਜਰ ਨਗਰ ਨਿਵਾਸੀਆ ਨੂੰ ਕਰੋਨਾ ਵੈਕਸੀਨੇਸ਼ਨ ਲਈ ਵੀ ਦਲੀਲਾਂ ਸਹਿਤ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫਲਤਾ ਵਿਚ ਬਾਬਾ ਸੋਨੀ ਸਿੰਘ ਮਹੰਤ, ਕਾਲਾ ਸਿੰਘ ਸੇਵਾਦਾਰ, ਛੱਜੂ ਸਿੰਘ ਅਤੇ ਜਰਨੈਲ ਸਿੰਘ ਦਾ ਬਹੁਤ ਯੋਗਦਾਨ ਰਿਹਾ।
ਇਸ ਮੌਕੇ ਸਾਬਕਾ ਸਰਪੰਚ ਮਿੱਠੂ ਸਿੰਘ, ਮੈਂਬਰ ਗੋਰਾ ਸਿੰਘ ਆਦਿ ਪ੍ਰਮੁੱਖ ਵਿਅਕਤੀ ਹਾਜਿਰ ਸਨ।
ਅੰਤ ਵਿਚ ਇਹੋ ਜਿਹੇ ਹੋਰ ਪ੍ਰੋਗਰਾਮ ਭਵਿੱਖ ਵਿਚ ਕਰਦੇ ਰਹਿਣ ਦੀ ਗੱਲ ਕੀਤੀ ਗਈ।