*ਸਿਹਤ ਵਿਭਾਗ ਵੱਲੋਂ ਸੀਤ ਲਹਿਰ ਤੋਂ ਬਚਾਓ ਸਬੰਧੀ ਐਡਵਾਈਜ਼ਰੀ ਜਾਰੀ, ਜਾਣੋ ਕੀ ਕਰਨਾ ਤੇ ਕੀ ਨਹੀਂ…*

0
4

 (ਸਾਰਾ ਯਹਾਂ/ਬਿਊਰੋ ਨਿਊਜ਼):ਸੂਬੇ ’ਚ ਸੀਤ ਲਹਿਰ ਲਗਾਤਾਰ ਜਾਰੀ ਹੈ ਜਿਸ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਠੰਢ ਤੋਂ ਬਚਣ ਲਈ ਐਡਵਾਈਜਰੀ ਜਾਰੀ ਕਰਦਿਆਂ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ ਸਾਰੰਗਲ ਨੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਇਆ ਜਾਵੇ।

ਐਡਵਾਈਜ਼ਰੀ ਵਿੱਚ ਸਿਹਤ ਵਿਭਾਗ ਨੇ ਲੋਕਾਂ ਨੂੰ ਕਿਹਾ ਕਿ ਮੌਸਮ ’ਤੇ ਨਿਗ੍ਹਾ ਰੱਖੀ ਜਾਵੇ ਤੇ ਹੱਡ ਚੀਰਵੀਂ ਠੰਡ ਤੋਂ ਬਚਾਓ ਲਈ ਜਾਰੀ ਐਡਵਾਈਜਰੀ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।  
 
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੌਸਮ ਸਬੰਧੀ ਰੇਡੀਓ, ਟੀਵੀ ਤੇ ਅਖ਼ਬਾਰਾਂ ਰਾਹੀਂ ਵਧੇਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਇਹ ਵੀ ਸਲਾਹ ਦਿੱਤੀ ਗਈ ਹੈ ਕਿ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਗਰਮ ਉਨੀ ਕੱਪੜੇ ਰੱਖਣੇ ਚਾਹੀਦੇ ਹਨ ਤੇ ਮੋਟੇ ਭਾਰੀ ਕਪੜਿਆਂ ਦੀ ਇਕ ਤੈਅ ਪਹਿਨਣ ਦੀ ਬਜਾਏ ਹਲਕੇ ਗਰਮ ਕਪੜਿਆਂ ਦੀਆਂ ਕਈ ਤੈਆਂ ਪਾਉਣੀਆਂ ਚਾਹੀਦੀਆਂ ਹਨ ਕਿਉਂਕਿ ਤੰਗ ਕਪੜੇ ਖੂਨ ਦੇ ਗੇੜ ਨੂੰ ਘਟਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਦੀ ਦੌਰਾਨ ਲੰਬੇ ਸਮੇਂ ਤੋਂ ਜੁਕਾਮ, ਫਲੂ ਤੇ ਨੱਕ ਵੱਗਣ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਪਾਸ ਜਾਣਾ ਚਾਹੀਦਾ ਹੈ।   

ਇਹ ਵੀ ਪੜ੍ਹੋ: Sangrur News: ਇਲੈਕਟ੍ਰਾਨਿਕ ਮੀਡੀਆ ਦੇ ਪ੍ਰਧਾਨ ਬਣਨ ‘ਤੇ ਪੱਤਰਕਾਰ ਅਨਿਲ ਜੈਨ ਦਾ ਸਨਮਾਨ

ਐਡਵਾਈਜ਼ਰੀ ਵਿੱਚ ਇਹ ਵੀ ਅਪੀਲ ਕੀਤੀ ਗਈ ਹੈ ਕਿ ਸੀਤ ਲਹਿਰ ਤੋਂ ਬਚਾਓ ਲਈ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਗੈਰ ਜਰੂਰੀ ਸਫ਼ਰ ਤੋਂ ਬੱਚਣਾ ਚਾਹੀਦਾ ਹੈ। ਲੋਕਾਂ ਨੂੰ ਆਪਣੇ ਆਪ ਨੂੰ ਖੁਸਕ ਰੱਖਣਾ ਚਾਹੀਦਾ ਹੈ, ਸਿਰ, ਹੱਥ, ਨੱਕ, ਗਰਦਨ ਅਤੇ ਪੈਰਾਂ ਦੀਆਂ ਉਂਗਲੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣ ਲਈ ਊਨੀ ਟੋਪੀਆਂ, ਮਫ਼ਲਰ ਤੇ ਵਾਟਰ ਪਰੂਫ ਬੂਟ ਪਾਉਣੇ ਚਾਹੀਦੇ ਹਨ।  

ਇਹ ਵੀ ਦੱਸਿਆ ਗਿਆ ਕਿ ਐਮਿਊਨਟੀ ਨੂੰ ਬਰਕਾਰ ਰੱਖਣ ਲਈ ਵਿਟਾਮਿਨ-ਸੀ ਭਰਪੂਰ ਫ਼ਲ ਅਤੇ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਗਰਮ ਤਰਲ ਪਾਦਰਥਾਂ ਨੂੰ ਪੀਣਾ ਚਾਹੀਦਾ ਹੈ ਕਿਉਂਕਿ ਇਹ ਠੰਢੀਆਂ ਹਵਾਵਾਂ ਦਾ ਟਾਕਰਾ ਕਰਨ ਲਈ ਸਰੀਰ ਦੇ ਤਾਪਮਾਨ ਨੂੰ ਬਰਕਰਾਰ ਰੱਖਦਾ ਹੈ। ਜ਼ਿਆਦਾ ਸਮੇਂ ਤੱਕ ਠੰਢ ਦੇ ਸੰਪਰਕ ਵਿੱਚ ਰਹਿਣ ਨਾਲ ਚਮੜੀ ਖੁਸਕ, ਸਖ਼ਤ ਤੇ ਸੁੰਨ ਪੈ ਜਾਂਦੀ ਹੈ ਤੇ ਸਰੀਰ ਦੇ ਖੁੱਲ੍ਹੇ ਅੰਗਾਂ ’ਤੇ ਕਾਲੇ ਧੱਬੇ ਪੈ ਜਾਂਦੇ ਹਨ। 

ਐਡਵਾਈਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਠੰਢ ਲੱਗਣ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਇਹ ਸਰੀਰ ਵਿੱਚ ਗਰਮੀ ਦੀ ਘਾਟ ਦਾ ਸ਼ੁਰੂਆਤੀ ਲੱਛਣ ਹੈ। ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਸਰੀਰ ਦਾ ਤਾਪਮਾਨ ਘਟਦਾ ਹੈ।

LEAVE A REPLY

Please enter your comment!
Please enter your name here