
ਫ਼ਗਵਾੜਾ 20 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਡਾ.ਕਿਰਨਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਜਿਲਾ ਟੀਕਾਕਰਨ ਅਫਸਰ ਡਾਕਟਰ ਭਾਰਤੀ ਧਵਨ ਦੀ ਅਗਵਾਈ ਹੇਠ ਸਕੂਲ ਟੀਚਰ ਦੀ ਚਾਰ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਾ ਭਾਰਤੀ ਧਵਨ ਵੱਲੋਂ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦਾ ਸਿਹਤਮੰਦ ਵਿਕਾਸ,ਭਾਵਨਾਤਮਕ ਤੰਦਰੁਸਤੀ ਤੇ ਮਾਨਸਿਕ ਸਿਹਤ,ਪੋਸ਼ਣ ਸਿਹਤ ਤੇ ਸਵੱਛਤਾ,ਪ੍ਰਜਨਨ ਸਿਹਤ ਤੇ ਐਚ.ਆਈ.ਵੀ.ਦੀ ਰੋਕਥਾਮ, ਲਿੰਗ ਸਮਾਨਤਾ,ਪਰਸਪਰ ਸਬੰਧ, ਪਦਾਰਥਾਂ ਦੀ ਦੁਰਵਰਤੋਂ ਤੇ ਰੋਕਥਾਮ, ਕਦਰਾਂ ਕੀਮਤਾਂ ਤੇ ਜਿੰਮੇਵਾਰੀਆਂ,ਸਿਹਤਮੰਦ ਜੀਵਨ ਦਾ ਪ੍ਰਭਾਵ, ਹਿੰਸਾ ਤੇ ਸੱਟਾਂ ਵਿਰੁੱਧ ਸੁਰੱਖਿਆ,ਇੰਟਰਨੈਟ ਗੈਜਟ ਤੇ ਮੀਡੀਆ ਦੀ ਸੁਰੱਖਿਅਤ ਵਰਤੋਂ ਆਦਿ ਬਾਰੇ ਬੜੇ ਹੀ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਿਸ ਦਾ ਮੁੱਖ ਉਦੇਸ਼ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਨਾ ਤਾਂ ਜੋ ਬੱਚਿਆਂ ਦੀ ਕਿਸ਼ੋਰ ਅਵਸਥਾ ਵਿੱਚ ਚੰਗੀ ਸਿਹਤ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਮੌਕੇ ‘ਤੇ ਸਕੂਲ ਹੈਲਥ ਨੋਡਲ ਅਫਸਰ ਡਾ ਸੁਨੀਤ ਗੁਰਮ ਗੁਪਤਾ,ਡਾ.ਅੰਜੂ ਅਤੇ ਮੈਡਮ ਰੋਹਿਨੀ ਵੱਲੋਂ ਸਮੂਹ ਟੀਚਰਾਂ ਨੂੰ ਬੜੇ ਵਿਸਤਾਰ ਨਾਲ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ‘ਤੇ ਜਿਲਾ ਐਮ.ਈ.ਆਈ.ਓ.ਅਮਰਦੀਪ ਸਿੰਘ, ਡਾ ਰਾਘਵ ਗੁਪਤਾ, ਸਕੂਲ ਹੈਲਥ ਕੋਆਰਡੀਨੇਟਰ ਲਵਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।
