
ਚੰਡੀਗੜ੍ਹ, 7 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) :ਕੋਵਿਡ-19 ਮਹਾਂਮਾਰੀ ਦੌਰਾਨ ਮਾਹਰਾਂ ਦੀ ਘਾਟ ਪੂਰਾ ਕਰਨ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਰੈਗੂਲਰ ਅਧਾਰ ‘ਤੇ ਮੈਡੀਕਲ ਅਧਿਕਾਰੀਆਂ (ਮਾਹਰਾਂ) ਦੀਆਂ 323 ਅਸਾਮੀਆਂ ਦੀ ਭਰਤੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਸਪਤਾਲਾਂ ਵਿੱਚ ਮਾਹਿਰਾਂ ਦੀਆਂ ਖਾਲੀ ਅਸਾਮੀਆਂ ਨੂੰ ਪੂਰਾ ਕਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤਾਂ ਜੋ ਸੂਬੇ ਦੇ ਦਿਹਾਤੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਸਿਹਤ ਵਿਭਾਗ ਵਿਚ ਮਾਹਿਰਾਂ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਉਹ ਕੋਰੋਨਾ ਵਾਇਰਸ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੱਲ੍ਹ ਪਾ ਸਕਣ।ਭਰਤੀ ਸਬੰਧੀ ਵੇਰਵੇ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ 37 ਅਨੈਸਥੀਸੀਆ, 4 ਈ.ਐਨ.ਟੀ., 44 ਜਨਰਲ ਸਰਜਰੀ, 25 ਗਾਇਨੀਕੋਲੋਜੀ, 56 ਮੈਡੀਸਨ, 6 ਓਪਥਲੈਮੋਲੋਜੀ, 4 ਆਰਥੋਪੀਡਿਕਸ, 4 ਪੈਥੋਲੋਜੀ, 83 ਪੀਡੀਆਟ੍ਰਿਕਸ, 1 ਸਾਇਕੇਟਰੀ, 45 ਰੇਡੀਓਲੌਜੀ, 7 ਸਕੀਨ ਅਤੇ ਵੀ ਡੀ ਅਤੇ 7 ਹੀ ਟੀ ਬੀ ਐਂਡ ਚੈਸਟ ਦੀਆਂ ਮਾਹਰ ਡਾਕਟਰਾਂ ਦੀ ਅਸਾਮੀਆਂ ਦੀ ਭਰਤੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ।ਸ੍ਰੀ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ 470 ਬਿਨੈਕਾਰ ਨੇ ਅਪਲਾਈ ਕੀਤਾ ਹੈ ਜਦ ਕਿ ਇਹਨਾਂ ਯੋਗ ਉਮੀਦਵਾਰਾਂ ਤੋਂ ਆਨਨਲਾਈਨ ਬਿਨੈ ਪੱਤਰ ਮੰਗੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਹੁਣ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਪੈਟਰਨ ਅਨੁਸਾਰ ਤਨਖਾਹ ਅਤੇ ਹੋਰ ਭੱਤੇ ਦਿੱਤੇ ਜਾਣਗੇ।ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਮੈਡੀਸਨ ਅਤੇ ਟੀ ਬੀ ਐਂਡ ਚੈਸਟ ਦੀ ਇੰਟਰਵਿਊ 8 ਅਗਸਤ ਅਤੇ ਅਨੈਸਥੀਸੀਆ ਅਤੇ ਰੇਡੀਓਲੌਜੀ ਦੀ ਇੰਟਰਵਿਊ 9 ਅਗਸਤ ਨੂੰ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ, ਪਰਿਵਾਰ ਕਲਿਆਣ ਭਵਨ, ਸੈਕਟਰ-34-ਏ, ਚੰਡੀਗੜ੍ਹ ਵਿਖੇ ਕੀਤੀ ਜਾਵੇਗੀ। ਹਾਲਾਂਕਿ, ਮਾਹਰ ਈ.ਐਨ.ਟੀ., ਜਨਰਲ ਸਰਜਰੀ, ਗਾਇਨੀਕੋਲੋਜੀ, ਓਪਥਲੈਮੋਲੋਜੀ, ਆਰਥੋਪੀਡਿਕਸ, ਪੈਥੋਲੋਜੀ, ਪੀਡੀਆਟ੍ਰਿਕਸ, ਸਾਇਕੇਟਰੀ, ਸਕਿਨ ਅਤੇ ਵੀਡੀ ਦੇ ਇੰਟਰਵਿਊ ਬਾਰੇ ਕੁੱਝ ਸਮੇਂ ਵਿੱਚ ਸੂਚਿਤ ਕੀਤਾ ਜਾਵੇਗਾ।——-
