*ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈ “ਵਿਸ਼ਵ ਆਬਾਦੀ ਦਿਵਸ” ਸਬੰਧੀ ਵਿਸ਼ੇਸ਼ ਪੰਦਰਵਾੜਾ ਡਾਕਟਰ ਹਰਦੀਪ ਸ਼ਰਮਾ*

0
27

ਮਾਨਸਾ 26 ਜੂਨ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ)ਸਿਹਤ ਬਲਾਕ ਖਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਿਵਾਰ ਨਿਯੋਜਨ ਸਬੰਧੀ ਇਕ ਵਿਸ਼ੇਸ਼ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਧ ਰਹੀ ਆਬਦੀ ਨੂੰ ਘਟਾਉਣ ਲਈ ਇਕ ਵਿਸ਼ੇਸ਼ ਪੰਦਰਵਾੜਾ ਮਿਤੀ 27 ਜੂਨ ਤੋਂ 24 ਜੁਲਾਈ ਤੱਕ ਮਨਾ ਰਿਹਾ ਹੈ। ਜਿਸ ਵਿੱਚ 27 ਜੂਨ ਤੋਂ 10 ਜੁਲਾਈ ਤੱਕ “ਜਾਗਰੂਕਤਾ ਪੰਦਰਵਾੜਾ” ਅਤੇ 11 ਜੁਲਾਈ ਤੋਂ 24 ਜੁਲਾਈ ਤਕ “ਆਬਾਦੀ ਸਥਿਰਤਾ ਪੰਦਰਵਾੜਾ” ਮਨਾਇਆ ਜਾਵੇਗਾ।
  ਇਸ ਵਾਰ ਇਹ ਪੰਦਰਵਾੜਾ ” ਆਜਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਅਸੀ ਲਈਏ ਇਹ ਸਕੰਲਪ , ਪਰਿਵਾਰ ਨਿਯੋਜਨ ਨੂੰ ਬਣਾਵਾਂਗੇ , ਖੁਸ਼ੀਆਂ ਦਾ ਵਿਕਲਪ” ਥੀਮ ਅਧੀਨ ਪਿੰਡ ਪੱਧਰ ਤੱਕ ਮਨਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਮਿਤੀ 27 ਜੂਨ ਤੋਂ 10 ਜੁਲਾਈ ਤੱਕ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪਰਿਵਾਰ ਨਿਯੋਜਨ ਇਕ ਖੁਸ਼ਹਾਲ ਪਰਿਵਾਰ ਦੀ ਚਾਬੀ ਹੈ।ਇਸ ਲਈ ਪਰਿਵਾਰ ਨਿਯੋਜਨ ਲਈ ਸਥਾਈ ਤੇ ਅਸਥਾਈ ਨਿਯੋਜਨ ਦੇ ਤਰੀਕਿਆਂ ਸਬੰਧੀ ਜਾਗਰੂਕਤਾ ਫੈਲਾਈ ਜਾ ਰਹੀ ਹੈ। ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਨੇ ਦੱਸਿਆ ਕਿ ਹਰ ਸ਼ੁਕਰਵਾਰ ਸਰਕਾਰੀ ਹਸਪਤਾਲ ਖਿਆਲਾ ਅਤੇ ਹਰ ਸੋਮਵਾਰ ਭੀਖੀ ਵਿਖੇ ਪਰਿਵਾਰ ਨਿਯੋਜਨ ਦੇ ਕੈਂਪ ਆਯੋਜਿਤ ਕੀਤੇ ਜਾਂਦੇ ਹਨ ਜਿਸ ਵਿਚ ਸਾਰੇ ਜ਼ਿਲੇ ਅਤੇ ਗੁਆਂਢੀ ਸੂਬੇ ਹਰਿਆਣਾ ਤੋਂ ਲਾਭਪਾਤਰੀ ਔਰਤਾਂ ਦੇ ਅਪਰੇਸ਼ਨ ਕੀਤੇ ਜਾਂਦੇ ਹਨ।ਇਸ ਪੰਦਰਵਾੜੇ ਦੌਰਾਨ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਔਰਤ ਨਲਬੰਦੀ ਤੇ ਪੁਰਸ਼ ਨਸਬੰਦੀ ਦੇ ਆਪ੍ਰੇਸ਼ਨ ਕੀਤੇ ਜਾਣਗੇ।
 ਉਨ੍ਹਾਂ ਦੱਸਿਆ ਕਿ ਲੋਕਾਂ ਨੂੰ “ਛੋਟਾ ਪਰਿਵਾਰ,ਸੁਖੀ ਪਰਿਵਾਰ” ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਯੋਗ ਜੋੜਿਆਂ ਨੁੰ ਵਿਆਹ ਤੋਂ 2 ਸਾਲ ਬਾਅਦ ਪਹਿਲਾਂ ਬੱਚਾ ਅਤੇ 2 ਬੱਚਿਆਂ ਵਿਚਕਾਰ ਤਿੰਨ ਸਾਲ ਦਾ ਫਰਕ ਰੱਖਣ ਬਾਰੇ ਸਿਹਤ ਕਰਮਚਾਰੀਆਂ,ਆਸ਼ਾ ਵੱਲੋਂ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ 11 ਜੁਲਾਈ ਨੂੰ ਸਾਰੇ ਸਿਹਤ ਕੇਂਦਰਾਂ  ਵਿੱਚ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਵੇਗਾ| ਸਿਹਤ ਵਿਭਾਗ ਵੱਲੋਂ  ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀਂ ਇਸ ਸਬੰਧੀ ਪਿੰਡ ਪੱਧਰ ਤੱਕ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । 

LEAVE A REPLY

Please enter your comment!
Please enter your name here