*ਸਿਹਤ ਵਿਭਾਗ ਵੱਲੋਂ ਦੰਦਾਂ ਅਤੇ ਮੂੰਹ ਦੀ ਸਾਫ ਸਫਾਈ ਸਬੰਧੀ ਜਾਗਰੂਕਤਾ ਪੋਸਟਰ ਜਾਰੀ*

0
42

ਮਾਨਸਾ, 19 ਅਪ੍ਰੈਲ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਸਿਹਤ ਵਿਭਾਗ ਵੱਲੋਂ ਦੰਦਾਂ ਅਤੇ ਮੂੰਹ ਦੀ ਸਾਫ ਸਫਾਈ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਜਾਰੀ ਕੀਤਾ ਗਿਆ ਜੋ ਕਿ ਜ਼ਿਲ੍ਹੇ ਦੇ ਸਮੂਹ ਸਿਹਤ ਕੇਂਦਰਾਂ ਵਿਚ ਵੰਡ ਕੇ ਲੋਕਾਂ ਨੂੰ ਦੰਦਾਂ ਅਤੇ ਮੂੰਹ ਦੀ ਸਾਫ ਸਫਾਈ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਮੂੰਹ ਦੀ ਤਾਜ਼ਗੀ ਅਤੇ ਦੰਦਾਂ ਦੀ ਮਜਬੂਤੀ ਲਈ ਪੰਜ ਨਿਯਮ ਅਪਨਾਉਣੇ ਚਾਹੀਦੇ ਹਨ, ਜਿਵੇ ਕਿ ਭੋਜਨ ਵਿਟਾਮਿਨ, ਖਣਿਜ ਪਦਾਰਥ ਅਤੇ ਕੈਲਸ਼ੀਅਮ ਯੁਕਤ ਹੋਵੇ, ਭੋਜਨ ਵਿੱਚ ਜ਼ਿਆਦਾ ਚਿਪਕਣ ਵਾਲੀਆਂ ਅਤੇ ਮਿਠੀਆਂ ਚੀਜ਼ਾਂ ਦੀ ਵਰਤੋ ਨਾ ਕਰੋ, ਭੋਜਨ ਕਰਨ ਤੋ ਬਾਅਦ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ, ਦਿਨ ਵਿੱਚ ਘਟੋ ਘੱਟ ਦੋ ਵਾਰ ਬਰੱਸ਼ ਜਰਰੂਰ ਕਰੋ, ਨਿਯਮਤ ਰੂਪ ਵਿਚ ਦੰਦਾਂ ਦੇ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ  ਲਵੋ, ਖਾਸ ਕਰਕੇ ਹਰ ਛੇ ਮਹੀਨਿਆਂ ਬਾਅਦ। ਦੰਦਾਂ ਦੇ ਨਾਲ ਨਾਲ ਜੀਭ ਦੀ ਸਫਾਈ ਵੀ ਰੱਖੋ।
ਡਾ. ਬਲਵਿੰਦਰ ਸਿੰਘ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਨੇ ਦੱਸਿਆ ਕਿ ਸਵੇਰੇ ਨਾਸ਼ਤੇ ਤੋ ਬਾਅਦ ਅਤੇ ਰਾਤ ਦੇ ਭੋਜਨ ਤੋ ਬਾਅਦ ਬਰੱਸ਼ ਜ਼ਰੂਰ ਕਰਨਾ ਚਾਹੀਦਾ ਹੈ। ਹਰ ਖਾਣੇ ਤੋ ਬਾਅਦ ਸਾਫ ਪਾਣੀ ਨਾਲ ਕੁਰਲਾ ਕਰਨਾ ਚਾਹੀਦਾ ਹੈ। ਡਾ. ਹਰਮਨ ਸਿੰਘ ਡੈਂਂਟਲ ਸਰਜਨ ਖਿਆਲਾ ਕਲਾਂ ਨੇ ਦੱਸਿਆ ਕਿ ਦੰਦ, ਜਾੜ੍ਹ, ਜੀਭ ਅਤੇ ਮੂੰਹ ਵੱਲ ਸਾਨੂੰ ਛੋਟੀ ਉਮਰ ਤੋ ਲੈ ਕੇ ਬੁਢਾਪੇ ਤੱਕ ਵਿਸ਼ੇਸ ਧਿਆਨ ਦੇਣ ਦੀ ਲੋੜ ਹੁੰਦੀ ਹੈ।
ਇਸ ਮੌੌਕੇ ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ ਡਾ. ਰਵਨੀਤ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਿਜੇ ਕੁਮਾਰ, ਉਪ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਰਸ਼ਨ ਸਿੰਘ, ਮੈਡਮ ਗੀਤਾ, ਲਲਿਤ ਕੁਮਾਰ, ਜਸਪ੍ਰੀਤ ਕੌਰ ਮੌਜੂਦ ਸਨ।

LEAVE A REPLY

Please enter your comment!
Please enter your name here