*ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪਾਂ ਦਾ ਆਯੋਜਨ*

0
24

ਮਾਨਸਾ 09 ਜਨਵਰੀ(ਸਾਰਾ ਯਹਾਂ/ ਮੁੱਖ ਸੰਪਾਦਕ ) : ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵੱਲੋਂ ਅਧੀਨ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ ਮੰਤਰੀ ਮਾਤਿ੍ਰਤਵ ਸੁਰੱਖਿਆ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਏ ਗਏ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਿ੍ਰਤਵ ਸੁਰੱਖਿਆ ਅਭਿਆਨ ਤਹਿਤ ਹਰ ਮਹੀਨੇ ਦੀ 9 ਤਾਰੀਖ ਨੂੰ ਗਰਭਵਤੀ ਔਰਤਾਂ ਦੀ ਜਾਂਚ, ਜ਼ਰੂਰੀ ਟੈਸਟ, ਖੂਨ ਦੀ ਜਾਂਚ ਅਤੇ ਸ਼ੂਗਰ ਟੈਸਟ ਆਦਿ ਮੁਫ਼ਤ ਕੀਤੇ ਜਾਂਦੇ ਹਨ। ਸਿਹਤ ਸੰਸਥਾਵਾਂ ਵਿੱਚ ਮੈਡੀਕਲ ਅਫ਼ਸਰ ਵੱਲੋਂ ਹਰ ਮਹੀਨੇ ਇਨ੍ਹਾਂ ਸਪੈਸ਼ਲ ਕੈਂਪਾਂ ਦੌਰਾਨ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਪਹਿਚਾਣ ਕਰਕੇ ਉਚੇਰੀ ਸਿਹਤ ਸੰਸਥਾਵਾਂ ਵਿੱਚ ਭੇਜਿਆ ਜਾਂਦਾ ਹੈ। ਗਰਭਵਤੀ ਔਰਤਾਂ ਦੇ ਤਿੰਨ ਜ਼ਰੂਰੀ ਚੈਕਅੱਪ ਕਰਵਾਉਣ ਨਾਲ ਜਣੇਪੇ ਦੌਰਾਨ ਹੋਣ ਵਾਲੀਆਂ ਮੁਸ਼ਕਲਾਂ ਦੀ ਪਹਿਚਾਣ ਹੋ ਜਾਂਦੀ ਹੈ। ਔਰਤਾਂ ਦੇ ਨੌਵੇਂ ਮਹੀਨੇ ਦੇ ਚੈੱਕਅਪ ਕਰਵਾਉਣ ਸਮੇਂ ਖ਼ੂਨ ਦੀ ਕਮੀ ਨੂੰ ਦੂਰ ਕਰਨ ਲਈ ਮੁਫਤ ਆਇਰਨ ਸਕਰੋਜ ਦੀਆਂ ਖੁਰਾਕਾਂ ਲਗਾਈਆਂ ਜਾਂਦੀਆਂ ਹਨ। ਡਲਿਵਰੀ ਲਈ ਹਸਪਤਾਲ ਤੱਕ ਆਵਾਜਾਈ ਦੇ ਸਾਧਨ ਵਜੋਂ 108 ਐਂਬੂਲੈਂਸ ਮੁਫ਼ਤ ਸੇਵਾ ਦਾ ਪ੍ਰਬੰਧ ਹੈ।
ਇਨ੍ਹਾਂ ਕੈਂਪਾ ਵਿੱਚ ਪਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਦੀਆਂ ਗਰਭਵਤੀ ਔਰਤਾਂ ਨੂੰ ਸਿਹਤ ਸੰਸਥਾਵਾਂ ਵਿੱਚ ਚੈੱਕਅੱਪ ਲਈ ਲੈ ਕੇ ਆਉਣ ਲਈ ਆਸ਼ਾ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ। ਕੈਂਪ ਵਿਚ ਚੈਕਅੱਪ ਲਈ ਆਈਆਂ ਯੋਗ ਗਰਭਵਤੀ ਔਰਤਾਂ ਨੂੰ ਹੀਮੋਗਲੋਬਿਨ ਦੀ ਮਾਤਰਾ ਪੂਰੀ ਰੱਖਣ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਆਇਰਨ ਦੀਆਂ ਗੋਲੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਔਰਤਾਂ ਦੇ ਮਾਹਿਰ ਡਾਕਟਰ ਆਸ਼ਾ ਕਿਰਨ, ਡਾ ਬਲਜਿੰਦਰ ਕੌਰ, ਮੈਡੀਕਲ ਅਫ਼ਸਰ ਡਾ. ਨੇਹਾ ਵੱਲੋਂ ਔਰਤਾਂ ਦੀ ਜਾਂਚ ਕੀਤੀ ਗਈ।
ਕੈਪਸ਼ਨ:   ਕੈਪ ਦੌਰਾਨ ਜਾਂਚ ਕਰਦੇ ਹੋਏ ਔਰਤਾਂ ਦੇ ਮਾਹਿਰ ਡਾਕਟਰ ।

LEAVE A REPLY

Please enter your comment!
Please enter your name here