
ਬੁਢਲਾਡਾ 21 ਜੂਨ (ਸਾਰਾ ਯਹਾਂ/ਚਨਾਂਦੀਪ ਸਿੰਘ)
ਸਿਹਤ ਵਿਭਾਗ ਨੇ ਵੱਖ ਵੱਖ ਪ੍ਰੋਗਰਾਮਾਂ ਸਬੰਧੀ ਪ੍ਰਦਰਸ਼ਨੀਆਂ ਲਗਾਈਆਂ ਅੱਜ ਬੁਢਲਾਡਾ ਵਿਖੇ ਨਵੇਂ ਬਣੇ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਪਹੁੰਚੇ। ਇਸ ਮੌਕੇ ਉਤੇ ਸ੍ਰੀ ਪ੍ਰਦੀਪ ਅਗਰਵਾਲ ਐਮ.ਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ, ਡਾਇਰੈਕਟਰ ਸਿਹਤ ਸੇਵਾਂਵਾ ਪੰਜਾਬ ਡਾ. ਰਵਿੰਦਰਪਾਲ ਕੋਰ,ਐਸੀਸਟੈੰਟ ਡਾਇਰੈਕਟਰ ਵਨੀਤ ਨਾਗਪਾਲ, ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੀ ਦੇਖਰੇਖ ਹੇਠ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਪ੍ਰੋਗਰਾਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਮੌਕੇ ਕੋਹੜ, ਟੀ. ਬੀ., ਮਲੇਰੀਆ, ਡੇਂਗੂ, ਕੈਂਸਰ, ਹਲਕਾਅ ਆਦਿ ਬਿਮਾਰੀਆਂ ਤੋਂ ਬਚਾਅ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਲਾਜ ਬਾਰੇ ਜਾਣੂ ਕਰਵਾਉਣ ਸਬੰਧੀ ਫਲੈਕਸ, ਪੋਸਟਰ ਆਦਿ ਲਗਾਏ ਗਏ। ਇਸ ਤੋਂ ਇਲਾਵਾ ਸਿਹਤ ਕਰਮਚਾਰੀਆਂ ਵੱਲੋਂ ਪੈਂਫਲਿਟ ਵੀ ਵੰਡੇ ਗਏ। ਇਸ ਮੌਕੇ ਦਰਸ਼ਨ ਸਿੰਘ ਡਿਪਟੀ ਐਮ ਈ ਆਈ ਓ, ਵਿਜੇ ਕੁਮਾਰ ਐਮ ਈ ਆਈ ਓ , ਹਰਬੰਸ ਲਾਲ ਬੀ ਈ ਈ, ਚਾਨਣ ਦੀਪ ਸਿੰਘ ਮ ਪ ਹ ਵ, ਗੁਰਸੇਵਕ ਸਿੰਘ ਟੀ ਬੀ ਐਚ ਵੀ ਆਦਿ ਹਾਜ਼ਰ ਸਨ।
