-ਸਿਹਤ ਵਿਭਾਗ ਦੀ ਨਿਵੇਕਲੀ ਪਹਿਲ:ਮਾਨਸਾ ਦੀ ਸੈਂਪਲਿੰਗ ਟੀਮ ਨੇ ਖੇਤ ’ਚ ਜਾ ਕੇ ਹੀ ਲਏ 37 ਖੇਤ ਮਜ਼ਦੂਰਾਂ ਦੇ ਕੋਰੋਨਾ ਸੈਂਪਲ

0
59

ਮਾਨਸਾ 5 ਜੁਲਾਈ (ਸਾਰਾ ਯਹਾ/ ਬਲਜੀਤ ਸ਼ਰਮਾ ) :ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੀ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਪੰਜਾਬ ਸ੍ਰ. ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਜੀ ਦੀ ਯੋਗ ਅਗਵਾਈ ਵਿੱਚ ਪੂਰੇ ਜਿਲ੍ਹੇ ਵਿੱਚ ਰੋਜਾਨਾ ਕੋਰੋਨਾ ਸਬੰਧੀ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਮਾਨਸਾ ਜਿਲ੍ਹੇ ਦੀ ਪੀ ਐੱਚ ਸੀ ਨੰਗਲ ਕਲਾਂ ਵਿਖੇ ਵੀ ਸੈਂਪਲਿੰਗ ਕੀਤੀ ਗਈ ਸੀ। ਹਮੇਸ਼ਾ ਦੀ ਤਰਾਂ ਵੱਡੀ ਗਿਣਤੀ ਵਿੱਚ ਸੈਂਪਲ ਲੈਣ ਲਈ ਚਰਚਾ ੋਚ ਰਹਿਣ ਵਾਲੀ ਮਾਨਸਾ ਦੀ ਜਿਲ੍ਹਾ ਸੈਂਪਲਿੰਗ ਟੀਮ ਵੱਲੋਂ ਇਸ ਵਾਰ ਨਿਵੇਕਲੇ ਤਰੀਕੇ ਨਾਲ ਕੋਵਿਡ-19 ਦੀ ਸੈਂਪਲਿੰਗ ਕੀਤੀ ਗਈ।
ਸੈਂਪਲਿੰਗ ਟੀਮ ਦੇ ਇੰਚਾਰਜ ਡਾ ਰਣਜੀਤ ਸਿੰਘ ਰਾਏ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਜਦ ਪੀ ਐੱਚ ਸੀ ਨੰਗਲ ਕਲਾਂ ਵਿਖੇ ਤਕਰੀਬਨ 250 ਤੋਂ ਵਧੇਰੇ ਸ਼ੱਕੀ ਵਿਅਕਤੀਆਂ ਦੀ ਸੈਂਪਲਿੰਗ ਹੋ ਰਹੀ ਸੀ ਤਦ ਉਨ੍ਹਾਂ ਦੀ ਟੀਮ ਨੂੰ ਪਤਾ ਚੱਲਿਆ ਕਿ ਕਾਫੀ ਗਿਣਤੀ ੋਚ ਖੇਤਾਂ ੋਚ ਕੰਮ ਕਰ ਰਹੇ ਮਜਦੂਰ ਜੋ ਕਿ ਕਰੋਨਾ ਸਬੰਧੀ ਸੈਂਪਲ ਕਰਾਉਣਾ ਚਹੁੰਦੇ ਹਨ ਪਰ ਉਹ ਸੈਂਪਲ ਲਈ ਪੀ ਐੱਚ ਸੀ ਵਿਖੇ ਨਹੀਂ ਪਹੁੰਚ ਸਕਦੇ ਕਿਉਂਕਿ ਪੀ ਐਚ ਸੀ ਦੂਰ ਹੋਣ ਕਾਰਨ ਉਨ੍ਹਾਂ ਦਾ ਸਮਾਂ ਬਹੁਤ ਖਰਾਬ ਹੁੰਦਾ ਸੀ

ਜਿਸ ਨਾਲ ਉਨ੍ਹਾਂ ਨੂੰ ਮਿਲਣ ਵਾਲੀ ਦਿਹਾੜੀ ਤੇ ਬਹੁਤ ਫਰਕ ਪੈਂਦਾ ਸੀ। ਡਾ ਰਾਏ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੀ ਟੀਮ ਜਿਸ ਵਿੱਚ ਡਾ ਅਰਸ਼ਦੀਪ ਸਿੰਘ ਜਿਲ੍ਹਾ ਐਪੀਡੀਮਾਲੋਜਿਸਟ, ਡਾ ਵਿਸ਼ਵਜੀਤ ਸਿੰਘ ਸਰਵੇਲੈਂਸ ਅਫਸਰ ਅਤੇ ਮਨਪ੍ਰੀਤ ਸਿੰਘ ਲੈਬ ਟੈਕਨੀਸ਼ੀਅਨ ਆਦਿ ਨੇ ਉਸ ਮੌਕੇ ਤੇ ਉਨ੍ਹਾਂ ਖੇਤ ਮਜਦੂਰਾਂ ਦੇ ਸੈਂਪਲ ਉਨ੍ਹਾਂ ਕੋਲ ਜਾ ਕੇ ਹੀ ਕਰਨ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਖੇਤ ਜਾ ਕੇ ਅੱਤ ਦ ਗਰਮੀ ੋਚ ਪੂਰੀ ਵਿਧੀ ਪੂਰਵਕ ਉਨ੍ਹਾਂ ਦੇ ਸੈਂਪਲ ਲਏ। ਇਸ ਮੌਕੇ ਤੇ ਕੁੱਲ 37 ਖੇਤ ਮਜਦੂਰਾਂ ਦੇ ਸੈਂਪਲ ਲਏ ਗਏ। ਖੇਤਾਂ ਵਿੱਚ ਜਾ ਕੇ ਮਜਦੂਰਾਂ ਦਾ ਕੰਮ ਛੁਡਵਾਏ ਬਿਨਾਂ ਉਨਾਂ ਦੇ ਸੈਂਪਲ ਲੈਣ ਦੀ ਖਬਰ ਸੁਣਕੇ ਪਿੰਡ ਦੇ ਕਈ ਮੋਹਤਬਰ ਸੱਜਣ ਵੀ ਉਸੇ ਥਾਂ ਤੇ ਪਹੁੰਚੇ। ਇਸ ਮੌਕੇ ਤੇ ਉਨ੍ਹਾਂ ਵੱਲੋਂ ਪੂਰੀ ਟੀਮ ਨੂੰ ਇਸ ਨਿਵੇਕਲੇ ਕਾਰਜ ਲਈ ਧੰਨਵਾਦ ਕੀਤਾ।
ਡਾ. ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਕੋਰੋਨਾ ਦੇ ਸ਼ੱਕੀ ਮਰੀਜਾਂ ਦੀ ਸਕਰੀਨਿੰਗ ਕਰਨ ਲਈ ਜਿੱਥੇ ਘਰ ਘਰ ਜਾ ਕੇ ਸੱਕੀ ਵਿਆਕਤੀਆਂ ਦਾ ਸਰਵੇ ਕੀਤਾ ਜਾਂਦਾ ਹੈ ਉੱਥੇ ਹਾਈ ਰਿਸਕ ਏਰੀਏ ਤੋਂ ਪਰਤਨ ਵਾਲੇ ਅਤੇ ਬਾਹਰੀ ਰਾਜਾਂ ਤੋਂ ਪੰਜਾਬ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਆਰ.ਟੀ–ਪੀ.ਸੀ.ਆਰ ਵਿਧੀ ਰਾਂਹੀ ਕੋਵਿਡ-19 ਦੀ ਵੱਡੀ ਪੱਧਰ ਤੇ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਪੌਜੇਟਿਵ ਕੇਸਾਂ ਦੀ ਸਹੀ ਪਛਾਣ ਕਰ ਕੇ ਜਲਦ ਤੋਂ ਜਲਦ ਇਸ ਮਹਾਂਮਾਰੀ ਨੂੰ ਨੱਥ ਪਾਈ ਜਾ ਸਕੇ।


ਇਸ ਮੌਕੇ ਤੇ ਹੋਰਨਾ ਤੋ ਇਲਾਵਾ ਜਸਕੀਰਤ ਸਿੰਘ ਸੀ ਐੱਚ ਓ, ਬੇਅੰਤ ਕੌਰ ਸੀ ਐੱਚ ਓ, ਕੁਲਦੀਪ ਸਿੰਘ ਫਾਰਮੇਸੀ ਅਫਸਰ, ਰਮਨਦੀਪ ਕੌਰ ਏ ਐੱਨ ਐੱਮ, ਪ੍ਰਦੀਪ ਸਿੰਘ ਮਲਟੀਪਰਪਜ ਹੈਲਥ ਵਰਕਰ, ਹਰਦੀਪ ਸਿੰਘ ਮਲਟੀਪਰਪਜ ਹੈਲਥ ਵਰਕਰ, ਹਰਪਾਲ ਕੌਰ ਏ ਐੱਨ ਐੱਮ, ਕਿਰਨਦੀਪ ਕੌਰ ਏ ਐਨ ਐਮ, ਬਲਜੀਤ ਕੌਰ ਆਸ਼ਾ ਫੈਸਲੀਟੇਟਰ, ਚਾਨਣਦੀਪ ਸਿੰਘ ਔਲਖ ਮਲਟੀਪਰਪਜ ਹੈਲਥ ਵਰਕਰ, ਵੈਦ ਗੁਰਜਿੰਦਰ ਸਿੰਘ ਅਤੇ ਜੱਗਾ ਸਿੰਘ ਮਾਖਾ ਵਿਸ਼ੇਸ਼ ਤੌਰ ਤੇ ਹਾਜਰ ਸਨ।

LEAVE A REPLY

Please enter your comment!
Please enter your name here