ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਪ੍ਰਭਾਵਿਤ ਖੇਤਰ ਵਿੱਚ ਲਾਰਵਾ ਚੈਕ ਕੀਤਾ

0
13

ਮਾਨਸਾ,1 ਦਸੰਬਰ (ਸਾਰਾ ਯਹਾ /ਔਲਖ ) ਡੇਂਗੂ ਪ੍ਰਭਾਵਿਤ ਪਿੰਡਾਂ ਦਾ ਕੀਤਾ ਸਰਵੇਖਣ-: ਡਾ, ਨਵਜੋਤ ਸਿੰਘ ਭੁੱਲਰ ਐਸ,ਐਮ,ਓ ਖਿਆਲਾਂ ਕਲਾਂ ਜੀ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਖਿਆਲਾਂ ਕਲਾਂ ਦੀ ਟੀਮ ਵੱਲੋਂ ਡੇਂਗੂ ਪ੍ਰਭਾਵਿਤ ਪਿੰਡ ਖਿਆਲਾ ਮਲਕਪੁਰ ਅਤੇ ਖਿਆਲਾ ਖੁਰਦ ਵਿਖੇ ਘਰ-2 ਜਾ ਕੇ ਸਰਵੇ ਕੀਤਾ ਗਿਆ। ਸਰਵੇ ਦੌਰਾਨ ਹਰ ਘਰ ਵਿੱਚ ਪਾਣੀ ਦੀਆਂ ਟੈਂਕੀਆਂ, ਫਰਿੱਜਾਂ ਦੀਆਂ ਟਰੇਆਂ , ਗਮਲਿਆਂ, ਟਾਇਰਾਂ, ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਖੇਲਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਇਹ ਦੇਖਿਆ ਗਿਆ ਕਿ ਅਜੇ ਵੀ ਬਹੁਤ ਸਾਰੇ ਲੋਕ ਡੇਂਗੂ ਦੇ ਲਾਰਵੇ ਸਬੰਧੀ ਅਣਜਾਣ ਹਨ। ਘਰਾਂ ਦੇ ਅੰਦਰ ਅਤੇ ਆਲੇ ਦੁਆਲੇ ਪੈਦਾ ਹੋ ਰਹੇ ਜੀਵ ਜੰਤੂਆਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਨਹੀਂ ਹਨ।ਜਿਸ ਕਰਕੇ ਉਹ ਖੁਦ ਆਪ ਹੀ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ।ਜਾਗਰੂਕਤਾ ਨਾਲ ਜਿੱਥੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ। ਡੇਂਗੂ ਸਬੰਧੀ ਸਰਵੇ ਟੀਮ ਦੀ ਨਿਗਰਾਨੀ ਕਰਦਿਆਂ ਸਹਾਇਕ ਮਲੇਰੀਆ ਅਫਸਰ ਕੇਵਲ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਕੁੱਲ 80 ਘਰਾਂ ਦਾ ਸਰਵੇ ਕੀਤਾ ਗਿਆ। ਸਰਵੇ ਦੌਰਾਨ 4 ਘਰਾਂ ਵਿੱਚੋਂ ਵੱਡੀ ਮਾਤਰਾ ਵਿੱਚ ਲਾਰਵਾ ਮਿਲਿਆ ਜਿਸਨੂੰ ਕਿ ਤੁਰੰਤ ਨਸ਼ਟ ਕਰ ਦਿੱਤਾ ਗਿਆ। ਬਹੁਤ ਸਾਰੇ ਘਰਾਂ ਵਿੱਚ ਖੜੇ ਪਾਣੀ ਦਾ ਨਿਪਟਾਰਾ ਕਰਵਾਇਆ ਗਿਆ। ਲੋਕਾਂ ਨੂੰ ਹਰ ਹਫਤੇ ਪਾਣੀ ਦੀਆਂ ਟੈਂਕੀਆਂ, ਟਰੇਆਂ,ਪਾਣੀ ਦੀਆਂ ਖੇਲਾਂ,ਦੀ ਸਫਾਈ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ। ਟੀਮ ਵੱਲੋਂ ਹਰ ਘਰ ਵਿੱਚ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਮੱਛਰ ਮਾਰ ਦਵਾਈ ਦਾ ਛਿੜਕਾਅ ਵੀ ਕਰਵਾਇਆ ਗਿਆ। ਟੀਮ ਵਿੱਚ ਸੁਖਪਾਲ ਸਿੰਘ ਸਿਹਤ ਸੁਪਰਵਾਈਜ਼ਰ, ਭੋਲਾ ਸਿੰਘ, ਗੁਰਪ੍ਰੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਅਤੇ ਭਗਵਾਨ ਸਿੰਘ, ਗਿਆਨੀ ਖਾਨ ਬਰੀਡਿੰਗ ਚੈਕਰ ਹਾਜਰ ਸਨ। 

LEAVE A REPLY

Please enter your comment!
Please enter your name here