ਸਿਹਤ ਮੰਤਰੀ ਨੇ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੂੰ ਕੈਂਸਰ ਕੇਅਰ ਕਾਰਜਾਂ ਲਈ ਕੀਤਾ ਸਨਮਾਨਿਤ

0
15

ਚੰਡੀਗੜ੍ਹ, 17 ਮਾਰਚ(ਸਾਰਾ ਯਹਾਂ /ਮੁੱਖ ਸੰਪਾਦਕ) :ਸਿਹਤ ਅਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ (ਸਵਰਾਜ ਡਿਵੀਜ਼ਨ) ਨੂੰ ਮੋਹਾਲੀ, ਪਟਿਆਲਾ, ਬਠਿੰਡਾ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਕੈਂਸਰ ਕੇਅਰ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੋਲਦਿਆਂ ਸ. ਸਿੱਧੂ ਨੇ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਆਪਣੇ ਪ੍ਰੋਜੈਕਟਾਂ ਮੋਬਾਈਲ ਪ੍ਰਾਇਮਰੀ ਹੈਲਥ, ਕੈਂਸਰ ਸਕ੍ਰੀਨਿੰਗ ਅਤੇ ਪੈਲੀਏਟਿਵ ਕੇਅਰ ਯੂਨਿਟਜ਼ ਰਾਹੀਂ ਕੈਂਸਰ ਕੇਅਰ ਖੇਤਰ ਵਿੱਚ ਪਾਏ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ। ਇਹ ਪ੍ਰੋਜੈਕਟ ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰਾਜੈਕਟ ਭਾਈਵਾਲ ਗਲੋਬਲ ਕੈਂਸਰ ਕੰਨਸਰਨ ਭਾਰਤ ਵੱਲੋਂ ਲਾਗੂ ਕੀਤੇ ਜਾ ਰਹੇ ਹਨ ਜੋ ਲਾਭ ਵਿਹੂਣੇ ਲੋਕਾਂ ‘ਤੇ ਕੇਂਦ੍ਰਤ ਹੈ ਅਤੇ ਕੈਂਸਰ ਦੇਖਭਾਲ ਦੇ ਖੇਤਰ ‘ਚ ਦੇਸ਼ ਭਰ ਵਿਚ ਕਾਰਜਸ਼ੀਲ ਹੈ।ਇਨਾਮ ਦੀ ਟ੍ਰਾਫੀ ਐਮ ਐਂਡ ਐਮ ਲਿਮਟਿਡ ਦੀ ਤਰਫੋਂ ਸ੍ਰੀ ਅਰੁਣ ਰਾਘਵ, ਹੈੱਡ ਈ.ਆਰ, ਐਡਮਿਨ ਐਂਡ ਸੀਐਸਆਰ, ਸ੍ਰੀ ਰੰਜਨ ਮਿਸ਼ਰਾ ਅਤੇ ਸ੍ਰੀ ਵਿਮਲ, ਸੀਨੀਅਰ ਮੈਨੇਜਰ – ਸੀਐਸਆਰ, ਗਣੇਸ਼ ਭੱਟ, ਹੈੱਡ ਪ੍ਰੋਗਰਾਮ ਅਤੇ ਸ੍ਰੀ ਸ਼ਿਵਪਾਲ ਸਿੰਘ ਰਾਣਾ – ਗਲੋਬਲ ਕੈਂਸਰ ਕਨਸਰਨ ਇੰਡੀਆ ਦੇ ਸਲਾਹਕਾਰ ਨੇ ਪ੍ਰਾਪਤ ਕੀਤੀ।

LEAVE A REPLY

Please enter your comment!
Please enter your name here