ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ

0
27

ਮਾਨਸਾ 7 ਜੁਲਾਈ  (ਸਾਰਾ ਯਹਾ/ਔਲਖ ) ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਕਨਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਪੰਜਾਬ ਵੱਲੋਂ ਬਣਾਈ “ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਲੁਧਿਆਣਾ ਮੀਟਿੰਗ ਦੇ ਫੈਸਲੇ ਅਨੁਸਾਰ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਵਿੱਚ ਦੋ ਦਿਨ ਮਿਤੀ 6 ਅਤੇ 7 ਜੁਲਾਈ 2020 ਨੂੰ ਸਿਵਲ ਸਰਜਨਾਂ ਦੇ ਰਾਹੀਂ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ । ਜਥੇਬੰਦੀ ਨੇ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਸਿਹਤ ਕਾਮੇ ਡਟ ਕੇ ਵਿਰੋਧ ਕਰਨਗੇ ਅਤੇ ਸਰਕਾਰ ਨੂੰ ਸਿਹਤ ਕਾਮਿਆਂ ਤੇ ਨਪੀੜਨ ਵਾਲੀਆਂ ਨੀਤੀਆਂ  ਲਾਗੂ ਨਹੀਂ ਹੋਣ ਦੇਣਗੇ । ਸਿਹਤ ਕਾਮਿਆਂ ਨੇ ਦਿੱਤੇ ਮੰਗ ਪੱਤਰ ਵਿੱਚ ਘੱਟੋ-ਘੱਟ ਅਤੇ ਸਾਂਝੀਆਂ ਮੰਗਾਂ ਨੂੰ ਲੈਕੇ ਮੰਗ ਪੱਤਰ ਦਿੱਤੇ । ਮੰਗ ਪੱਤਰ ਵਿੱਚ ਐਨ. ਐਚ. ਐਮ.  ਅਤੇ 2211  ਠੇਕਾ ਅਧਾਰਿਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪੱਕੇ ਕਰਨਾ, 1263 ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪ੍ਰਵੇਸ਼ਨ ਪੀਰੀਅਡ 2 ਸਾਲ ਕਰਨਾ ਅਤੇ ਕੋਵਿਡ-19 ਦੌਰਾਨ ਮਲਟੀਪਰਪਜ਼ ਕਾਮਿਆਂ ਵੱਲੋਂ ਨਿਭਾਈ ਭੂਮਿਕਾ ਬਦਲੇ ਸਮੁੱਚੇ ਕੇਡਰ ਨੂੰ ਸਪੈਸ਼ਲ ਇਨਕਰੀਮੈਂਟ ਦੇਣਾ ਦਰਜ ਹਨ । ਜੱਥੇਬੰਦੀ ਦੇ ਜ਼ਿਲ੍ਹਾ ਪੱਧਰੀ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਲੰਬੇਸਮੇਂ ਤੋਂ ਸਿਹਤ ਮਹਿਕਮੇ ਵਿੱਚ ਕੰਮ ਕਰਦੇ ਸਿਹਤ ਕਾਮਿਆਂ ਨੂੰ ਅੱਖੋਂ ਪਰੋਖੇ ਕਰਕੇ ਨਵੇਂ ਰੂਪ ਵਿੱਚ ਮਹਿਕਮੇ ਵਿੱਚ ਪੱਕੇ ਤੌਰ ਤੇ ਭਰਤੀ ਕੀਤੀ ਜਾ ਰਹੀ ਹੈ । ਜਦੋਂ ਕਿ ਸਿਹਤ ਮਹਿਕਮੇ ਵਿੱਚ 12-12 ਸਾਲ ਤੋਂ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਏਸ ਆਸ ਨਾਲ ਕੰਮ ਕਰ ਰਹੀਆਂ ਹਨ ਕਿ 12 ਸਾਲ ਬਾਅਦ ਸ਼ਾਇਦ ਰੂੜੀ ਦੀ ਵੀ ਸੁਣੀ ਜਾਵੇ । ਉਹ ਇੱਕ ਆਸ ਲੈ ਕੇ ਆਪਣੀ ਡਿਊਟੀ ਕਰ ਰਹੀਆਂ ਸਨ ਕਿ ਇੱਕ ਦਿਨ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਹੋ ਜਾਣਗੀਆਂ। ਪਰ ਪੰਜਾਬ ਦੀ ਤਤਕਾਲੀ ਕਾਂਗਰਸ ਸਰਕਾਰ ਨੇ 600 ਨਵੀਆਂ ਪੋਸਟਾਂ ਦਾ ਐਲਾਨ ਕਰ ਕੇ ਇੰਨਾ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ।    ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕੇਵਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨਾਲ ਸ਼ਰੇਆਮ ਬੇਇਨਸਾਫੀ ਕਰ ਰਹੀ ਹੈ । ਇਸ ਸਬੰਧੀ ਸਿਹਤ ਕਾਮਿਆਂ ਨੇ ਇਕੱਠੇ ਹੋ ਸੰਘਰਸ਼ ਦਾ ਬਿਗਲ ਵਜਾਇਆ ਹੈ । ਇਹਨਾਂ ਮਲਟੀਪਰਪਜ਼ ਕਾਮਿਆਂ ਨੇ ਗਰਭਵਤੀ ਮਾਵਾਂ ਦੇ ਟੀਕਾ ਕਰਨ ਤੋਂ ਲੈ ਕੇ ਬਚਿਆਂ ਦੇ ਟੀਕਾਕਰਨ ਤੱਕ ਵੱਡੀਆਂ ਸਿਹਤ ਸਹੂਲਤਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਨੇ ਤੇ ਸਰਕਾਰ ਨੂੰ ਸਾਬਸ਼ੇ ਦਾ ਹੱਕਦਾਰ ਬਣਾਇਆ ਹੈ । ਪ੍ਰੰਤੂ ਸਰਕਾਰ ਵਲੋਂ ਇਹਨਾਂ ਕਾਮਿਆਂ ਦੀ ਹੌਸਲਾ ਅਫਜਾਈ ਕਰਨ ਦੀ ਬਜਾਏ ਤੇ ਸਿਹਤ ਸੇਵਾਵਾਂ ਦੇ ਖਾਤਮੇ ਦਾ ਰਾਹ ਚੁਣਿਆ ਹੈ । ਏਥੇ ਇਹ ਚੇਤੇ ਰੱਖਣ ਯੋਗ ਹੋਵੇਗਾ ਕਿ ਇਹਨਾਂ ਸਿਹਤ ਕਾਮਿਆਂ ਵਲੋਂ ਕੋਵਿਡ-19 ਦੀ ਰੋਕਥਾਮ ਵਿੱਚ ਵੱਡੀ ਭੂਮਿਕਾ ਨਿਭਾਈ ਹੈ । ਪ੍ਰੰਤੂ ਸਰਕਾਰ ਵਲੋਂਜਿੰਨੀ ਤਨਖਾਹ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਉਨੀ ਤਨਖਾਹ ਨਾਲ ਇਹਨਾਂ ਦੇ ਘਰਾਂ ਦੇ ਚੁੱਲ੍ਹੇ ਬਲਣੇ ਮੁਸ਼ਕਿਲ ਹੋ ਚੁੱਕੇ ਹਨ । ਸਮੇਂ ਸਮੇਂ ਤੇ ਸਿਹਤ ਕਾਮਿਆਂ ਦੀ ਤਨਖਾਹ ਤੇ ਕੱਟ ਲਾਉਣ ਲਈ ਕਦੇ ਕੱਚੇ ਕਾਮਿਆਂ ਦਾ ਲੇਵਲ ਲਾ ਕੇ ਤੇ ਕਦੇ ਪ੍ਰਵੇਸ਼ਨ ਪੀਰੀਅਡ ਦੀ ਸ਼ਰਤ ਲਗਾ ਕੇ ਇਹਨਾਂ ਦੀ ਕਿਰਤਦੀ ਲੁੱਟ ਕੀਤੀ ਜਾ ਰਹੀ ਹੈ। ਸੰਘਰਸ਼ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਿੰਨੀ ਦੇਰ ਤੱਕ ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਪ੍ਰਵੇਸ਼ਨ ਪੀਰੀਅਡ ਦੀ ਸ਼ਰਤ 2 ਸਾਲ ਨਹੀਂ ਕੀਤੀ ਜਾਂਦੀ ਤੇ ਸਮੁੱਚੇ ਕੇਡਰ ਨੂੰ ਸਪੈਸ਼ਲ ਇਨਕਰੀਮੈਂਟ ਨਹੀਂ ਦਿੱਤਾ ਜਾਂਦਾ ਇਹ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਹੋਰ ਵੱਡਾ ਅਤੇ ਭਖਵਾਂ ਰੂਪ ਦਿੱਤਾ ਜਾਵੇਗਾ । ਇਸ ਮੌਕੇ ਠੇਕਾ ਅਧਾਰਿਤ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੇ ਇੱਕ ਜ਼ਿਲਾ ਪੱਧਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੀ ਪ੍ਰਧਾਨ ਚਰਨਜੀਤ ਕੌਰ ਬੁਢਲਾਡਾ ,  ਸੈਕਟਰੀ ਕਿਰਨਜੀਤ ਕੌਰ ਖਿਆਲਾ ਕਲਾਂ ਅਤੇ ਖਜਾਨਚੀ ਗੁਰਚਰਨ ਕੌਰ ਸਰਦੂਲਗੜ੍ਹ ਨੂੰ ਚੁਣਿਆ ਗਿਆ। ਇਸ ਮੌਕੇ ਸਰਕਾਰ ਵੱਲੋਂ  ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦੀਆਂ ਨਵੀਆਂ ਪੋਸਟਾਂ ਸਬੰਧੀ ਐਲਾਨ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਅੱਜ ਦੇ ਇਸ ਧਰਨੇ ਨੂੰ ਨਿਰਮਲ ਸਿੰਘ ਕਣਕਵਾਲੀਆ, ਚਾਨਣ ਦੀਪ ਸਿੰਘ, ਗੁਰਪ੍ਰੀਤ ਸਿੰਘ, ਪੰਮੀ ਕੌਰ, ਸੁਮਨ ਰਾਣੀ, ਚਰਨਜੀਤ ਕੌਰ, ਜੱਗਾ ਸਿੰਘ ਟੀਚਰ ਆਦਿ ਨੇ ਸੰਬੋਧਨ ਕੀਤਾ । ਇਸ ਮੌਕੇ  ਸੰਜੀਵ ਕੁਮਾਰ,  ਜਰਨੈਲ ਸਿੰਘ, ਹਰਪ੍ਰੀਤ ਸਿੰਘ,  ਰਵਿੰਦਰ  ਸਿੰਘ , ਗੁਰਚਰਨ ਕੌਰ , ਅਮਰਜੀਤ ਕੌਰ,  ਹਰਜੀਤ ਕੌਰ,  ਪੰਮੀ ਕੌਰ,  ਛਿੰਦਰਪਾਲ ਕੌਰ,  ਬਬਲੀ ਕੌਰ,  ਕੁਲਵੀਰ ਕੌਰ , ਰਾਣੀ ਕੌਰ , , ਪ੍ਰੇਮ ਸਿੰਘ,  ਮਨਦੀਪ ਸਿੰਘ, ਗੁਰਤੇਜ ਸਿੰਘ, ਕੁਲਜੀਤ ਸਿੰਘ, ਅੰਗਰੇਜ਼ ਸਿੰਘ ,ਪ੍ਰਦੀਪ ਸਿੰਘ      ਤੋਂ ਇਲਾਵਾ ਖਿਆਲਾ ਕਲਾਂ, ਸਰਦੂਲਗੜ੍ਹ ਅਤੇ ਬੁਢਲਾਡਾ ਬਲਾਕਾਂ ਤੋਂ ਵੱਡੀ ਗਿਣਤੀ ਵਿੱਚ ਸਿਹਤ ਮੁਲਾਜ਼ਮ ਹਾਜ਼ਰ ਸਨ। 

LEAVE A REPLY

Please enter your comment!
Please enter your name here