ਸਿਹਤ ਮੁਲਾਜ਼ਮਾਂ ਨੇ ਭੁੱਖ ਹੜਤਾਲ ਦੇ ਛੇਵੇਂ ਦਿਨ ਸਰਕਾਰ ਦਾ ਕੀਤਾ ਪਿੱਟ ਸਿਆਪਾ

0
14

ਮਾਨਸਾ, 30 ਜੁਲਾਈ (ਸਾਰਾ ਯਹਾ,ਔਲਖ)  ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਰੰਭਿਆ ਸੰਘਰਸ਼ ਜੋਰਾਂ ‘ਤੇ ਹੈ ਅੱਜ ਭੁੱਖ ਹੜਤਾਲ ਛੇਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ। ਸਿਹਤ ਮੁਲਾਜ਼ਮ ਸੰਘਰਸ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਛੇਵੇਂ ਦਿਨ ਵੀ ਭੁੱਖ ਹੜਤਾਲ ਜਾਰੀ ਰਹੀ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜ ਸਿਹਤ ਮੁਲਾਜ਼ਮ ਕ੍ਰਮਵਾਰ ਗੁਰਪ੍ਰੀਤ ਸਿੰਘ, ਮੰਗਲ ਸਿੰਘ, ਅਮਨਦੀਪ ਕੌਰ, ਸਿਮਲ ਕੋਰ, ਚਰਨਜੀਤ ਕੌਰ ਭੁੱਖ ਹੜਤਾਲ ਤੇ ਬੈਠੇ। ਕੇਵਲ ਸਿੰਘ ਜਿਲ੍ਹਾ ਪ੍ਰਧਾਨ , ਸੰਜੀਵ ਕੁਮਾਰ ਜਨਰਲ ਸਕੱਤਰ ਅਤੇ ਗੁਰਪ੍ਰੀਤ ਸਿੰਘ ਨਵ ਨਿਯੁਕਤ ਮਲਟੀਪਰਪਜ਼ ਹੈਲਥ ਵਰਕਰ ਆਗੂ ਨੇ ਦੱਸਿਆ ਕਿ ਇਹ ਸਾਡੀ ਭੁੱਖ ਹੜਤਾਲ ਮੁੱਖ ਤੌਰ ਤੇ ਤਿੰਨ ਜਾਇਜ ਮੰਗਾਂ ਮਨਵਾਉਣ ਲਈ ਰੱਖੀ ਗਈ ਹੈ ਜੋ ਕੇ ਕ੍ਰਮਵਾਰ ਪਿਛਲੇ 12-13 ਸਾਲਾਂ ਤੋਂ ਐਨ ਐਚ ਐਮ ਅਤੇ 2211 ਅਧੀਨ ਠੇਕੇ ਤੇ ਕੰਮ ਕਰਦੇ ਸਿਹਤ ਮੁਲਾਜ਼ਮ ਨੂੰ ਰੈਗੂਲਰ ਕਰਵਾਉਣਾ‌ , ਨਵੇਂ ਭਰਤੀ ਹੋਏ ਮਲਟੀਪਰਪਜ ਹੈਲਥ ਵਰਕਰ ਮੇਲ਼ ਦਾ ਪਰਖ ਅਧੀਨ ਸਮਾਂ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕਰਵਾਉਣਾ ਅਤੇ ਕੋਵਿਡ-19 ਮਹਾਂਮਾਰੀ ਦੋਰਾਨ ਆਪਣੀ ਜ਼ਿੰਦਗੀ ਜ਼ੋਖਿਮ ਵਿਚ ਪਾ ਕੇ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਪੈਰਾਮੈਡੀਕਲ ਸਿਹਤ ਮੁਲਾਜ਼ਮ ਨੂੰ ਵਿਸ਼ੇਸ਼ ਭੱਤਾ ਦਿਵਾਉਣਾ ਹਨ। ਇਸ ਮੌਕੇ ਸੰਘਰਸ ਕਮੇਟੀ ਦੀ ਆਗੂ ਅਮਨਦੀਪ ਕੌਰ ਰੱਲਾ ਨੇ ਕਿਹਾ ਕਿ ਅਸੀਂ ਪਿਛਲੇ 12-13 ਸਾਲਾਂ ਤੋਂ ਬਹੁਤ ਹੀ ਘੱਟ ਤਨਖਾਹ ਤੇ ਇਸ ਉਮੀਦ ‘ਤੇ ਕੰਮ ਕਰ ਰਹੇ ਹਾਂ ਕਿ ਕਿਸੇ ਦਿਨ ਸਾਨੂੰ ਨਿਯਮਤ ਕਰ ਦਿੱਤਾ ਜਾਵੇਗਾ ਪਰ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾਂ ਸਾਡੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ ਹੁਣ ਕੈਪਟਨ ਸਰਕਾਰ ਵੀ ਸਾਡੇ ਕੋਵਿਡ-19 ਮਹਾਂਮਾਰੀ ਵਿੱਚ ਮੂਹਰਲੀ ਕਤਾਰ ਵਿੱਚ ਕੀਤੇ ਕੰਮਾਂ ਦੀ ਅਣਦੇਖੀ ਕਰ ਕੇ 600 ਨਵੀਆਂ ਰੈਗੂਲਰ ਪੋਸਟਾਂ ਨੂੰ ਮਨਜ਼ੂਰੀ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਲੰਮੇ ਅਰਸੇ ਤੋਂ ਸਿਹਤ ਸੇਵਾਵਾਂ ਦੇਣ ਵਾਲੇ ਸਿਹਤ ਮੁਲਾਜ਼ਮਾਂ ਨੂੰ ਧੋਖਾ ਦਿੱਤਾ ਹੈ।  ਜਗਦੀਸ਼ ਸਿੰਘ ਪੱੱਖੋ ਅਤੇ ਚਾਨਣ ਦੀਪ ਸਿੰਘ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਤੱਕ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਸੰਘਰਸ਼ ਨਿਰੰਤਰ ਜਾਰੀ ਰਹੇਗਾ ਅਤੇ ਇਸ ਵਾਰ ਇਹ ਲੜਾਈ ਆਰ ਪਾਰ ਦੀ  ਹੋਵੇਗੀ। ਉਨ੍ਹਾਂ ਕਿਹਾ ਕਿ 6 ਅਗਸਤ  ਤੱਕ  ਭੁੱਖ ਹੜਤਾਲ ਤੋਂ ਬਾਅਦ 7 ਅਗਸਤ ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਸਿਹਤ ਮੁਲਾਜ਼ਮਾਂ ਵਿੱਚ ਪੂਰਾ ਉਤਸਾਹ ਹੈ। ਇਸ ਮੌਕੇ ਤੇ ਗੁਰਪ੍ਰੀਤ ਸਿੰਘ, ਮੰਗਲ ਸਿੰਘ , ਅਮਨਦੀਪ ਕੌਰ, ਚਰਨਜੀਤ ਕੌਰ, ਸਿਮਲ  ਕੌਰ,  ਭੋਲੀ ਕੌਰ, ਸੁਖਵੀਰ ਕੌਰ ਆਸ਼ਾ ਵਰਕਰ ਆਦਿ ਨੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ।

LEAVE A REPLY

Please enter your comment!
Please enter your name here