ਸਿਹਤ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਸਿਵਲ ਸਰਜਨ ਮਾਨਸਾ ਨੂੰਦਿੱਤਾ ਮੰਗ ਪੱਤਰ

0
23

ਮਾਨਸਾ, 07 ਜਨਵਰੀ (ਸਾਰਾ ਯਹਾ /ਔਲਖ) ਸਿਹਤ ਮੁਲਾਜਮ  ਸੰਘਰਸ਼  ਕਮੇਟੀ  ਪੰਜਾਬ  ਦੇ ਸੱਦੇ ਤੇ ਅੱਜ ਮਾਨਸਾ ਜਿਲ੍ਹੇਦੀ ਇਕਾਈ ਵੱਲੋਂ ਸਿਵਲ ਸਰਜਨ ਮਾਨਸਾ ਰਾਹੀਂ ਸਿਹਤ ਮੰਤਰੀਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ|ਸਿਹਤ ਮੁਲਾਜਮ ਸੰਘਰਸ਼ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਿਵਲ ਸਰਜਨ ਮਾਨਸਾ ਦਾਡਾ.ਸੁਖਵਿੰਦਰ ਸਿੰਘ ਦਾ ਮਾਨਸਾ ਜੁਆਇਨ ਕਰਨ ਤੇ ਸਵਾਗਤਕੀਤਾ ਗਿਆ ਅਤੇ ਉਮੀਦ ਜਾਹਰ ਕੀਤੀ ਗਈ ਕਿ ਸਿਵਲ ਸਰਜਨਸਾਹਿਬ ਮੁਲਾਜਮਾਂ ਦੀਆਂ ਹੱਕੀ ਮੰਗਾ ਮਨਵਾਉਣ ਲਈ ਸਹਿਜੋਗਦੇਣਗੇ ਇਥੇ ਇਹ ਵੀ ਵਰਣਯੋਗ ਹੈ ਕਿ ਸਿਹਤ ਮੁਲਾਜਮ ਸੰਘਰਸ਼ਕਮੇਟੀ ਮੁਲਾਜਮਾਂ ਦੀਆਂ 3 ਹੱਕੀ ਮੰਗਾ ਠੇਕੇ ਅਤੇ ਐੱਨ ਐਚ ਐੱਮਭਰਤੀ ਮੁਲਾਜਮਾਂ ਨੂੰ ਪੱਕੇ ਕਰਨਾ, ਨਵਨਿਜੁਕਤ ਮਲਟੀਪਰਪਜ਼ਹੈਲਥ ਵਰਕਰ ਨੂੰ ਪੱਕੇ ਕਰਨ, ਕੋਵਿਡ ਮਹਾਮਾਰੀ ਦੌਰਾਨ ਫਰੰਟਲਾੲੀਨ ਤੇ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਵਿਸ਼ੇਸ਼ ਭੱਤਾ ਦੇਣਾ ਤੋਂਇਲਾਵਾ ਬਠਿੰਡਾ ਵਿਖੇ ਸੰਘਰਸ਼ ਕਰ ਰਹੇ ਮੁਲਾਜਮਾਂ ਤੇ ਦਰਜਕੀਤੇ ਪਰਚੇ ਰੱਦ ਕਰਨ ਸਬੰਧੀ ਪਿੱਛਲੇ 2 ਮਹੀਨੇ ਤੋਂ ਸੰਘਰਸ਼ ਕਰਰਹੇ ਹਨ| | ਸਿਹਤ ਮੁਲਾਜਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇਅੱਜ ਸਾਰੇ ਜਿਲ੍ਹਿਆਂ ਵਿਚ ਮਾਸ ਮੀਟਿੰਗ ਕਾਰਨ ਦਾ ਪ੍ਰੋਗਰਾਮਉਲੀਕਿਆ ਗਿਆ ਸੀ ਇਸ ਮੌਕੇ ਮੁਲਾਜਮਾਂ ਦੀ ਭਾਰੀ ਮੀਟਿੰਗ ਨੂੰਸੰਬੋਧਨ ਕਰਦਿਆਂ ਯੂਨੀਅਨ ਦੇ ਸਰਪ੍ਰਸਤ ਕੇਵਲ ਸਿੰਘ ਨੇ ਕਿਹਾਕਿ ਸਾਨੂ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਜਜਬੇ ਤੋਂਸਬਕ ਲੈ ਕੇ ਜਿੰਦਗੀ ਮੌਤ ਦੀ ਲੜਾਈ ਲੜਨੀ ਪਾਏਗੀ ਉਹਨਾਂਕਿਹਾ ਕਿ ਮੁਲਾਜਮਾਂ ਦੀਆਂ ਇਹ ਮੰਗਾ ਬਿਲਕੁਲ ਸਹੀ ਹਨ ਜਿਨ੍ਹਾਂਲਈ ਹਰ ਤਰਾਂ ਦਾ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਚਾਨਣਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਨੇਜਾਣਕਾਰੀ ਦਿੰਦੇ ਕਿਹਾ ਕਿ ਸਟੇਟ ਕਮੇਟੀ ਦੇ ਸੱਦੇ ਅਨੁਸਾਰ ਮਿਤੀ21/01/2021 ਤੋਂ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇਦਫਤਰ ਅੱਗੇ ਲੜੀਵਾਰ ਭੁੱਖ ਹੜਤਾਲ ਦਾ ਪ੍ਰੋਗਰਾਮ ਉਲੀਕਿਆਗਿਆ ਹੈ ਜਿਸ ਸਬੰਧੀ ਮੁਲਜ਼ਮਾਂ ਵਿਚ ਭਾਰੀ ਉਤਸ਼ਾਹ ਪਾਇਆਜਾ ਰਿਹਾ ਹੈ | ਇਸ ਮੌਕੇ ਮੁਲਾਜਮ ਆਗੂ ਰਾਜਵੀਰ ਕੌਰ ਅਤੇਗੁਰਪ੍ਰੀਤ ਸਿੰਘ ਗੁਰਨੇ ਨੇ ਕਿਹਾ ਕਿ ਸਰਕਾਰ ਮੁਲਾਜਮਾਂ ਦੀਆਂਹੱਕੀ ਮੰਗਾ ਮੰਨਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਆਪਣਾ ਰਹੀਹੈ ਜਿਸਦਾ ਸਿਹਤ ਮੁਲਾਜਮਾਂ ਵਿਚ ਭਾਰੀ ਰੋਸ ਹੈ| ਚਰਨਜੀਤ ਕੌਰਨੇ ਬੀਤੇ ਦਿਨੀ ਬਠਿੰਡਾ ਵਿਖੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓਕਰ ਰਹੇ ਸਿਹਤ ਮੁਲਾਜਮਾਂ ਤੇ ਦਰਜ ਕੀਤੇ ਝੂਠੇ ਪਰਚਿਆ ਦੀਸਖ਼ਤ ਨਿਖੇਦੀ ਕਰਦੇ ਕਿਹਾ ਕਿ ਸਰਕਾਰ ਦੇ ਅਜਿਹੇ ਹੱਥ ਕੰਡੇਮੁਲਾਜਮਾਂ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ ਅੱਜ ਦੇ ਧਰਨੇ ਵਿਚਸਾਰੇ ਮੁਲਾਜਮਾਂ ਵੱਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਦਾ ਪੂਰਨਸਮਰਥਨ ਕੀਤਾ ਗਿਆ। ਇਸ ਮੌਕੇ ਹਰਕੇਸ਼ ਸਿੰਘ, ਰੁਪਿੰਦਰਸਿੰਘ, ਨਿਰਮਲ ਸਿੰਘ, ਜਗਸੀਰ ਸਿੰਘ, ਰਾਹੁਲ ਕੁਮਾਰ , ਕਰਮਜੀਤ ਕੌਰ, ਬਲਜੀਤ ਰਾਣੀ, ਜਸਵਿੰਦਰ ਕੌਰ, ਵਰਿੰਦਰ ਕੌਰ,ਕਿਰਨਜੀਤ ਕੌਰ, ਨਵਦੀਪ ਕੌਰ, ਰਾਜਵਿੰਦਰ ਕੌਰ, ਸੁੱਖਪਾਲਕੌਰ, ਰੀਟਾ ਰਾਣੀ ਹਾਜਰ ਸਨ।

LEAVE A REPLY

Please enter your comment!
Please enter your name here